ਦਰਵੇਸ਼ ਸਿਆਸਤਦਾਨ ਸਾਬਕਾ ਮੰਤਰੀ ਜਥੇਦਾਰ ਹਰੀ ਸਿੰਘ ਜੀਰਾ ਪੰਜ ਤੱਤਾਂ ਵਿੱਚ ਵਿਲੀਨ 

264
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸਮੇਤ ਉੱਚ ਕੋਟੀ ਦੇ ਆਗੂਆਂ ਨੇ ਦਿੱਤੀ ਅੰਤਿਮ ਵਿਦਾਇਗੀ 
ਫਿਰੋਜ਼ਪੁਰ, 5 ਅਗਸਤ (ਬਲਬੀਰ ਸਿੰਘ ਜੋਸਨ) : ਦਰਵੇਸ਼ , ਬੇਦਾਗ ਅਤੇ ਇਮਾਨਦਾਰ ਸਿਆਸਤਦਾਨ ਸਾਬਕਾ ਮੰਤਰੀ ਅਤੇ ਅਕਾਲੀ ਦਲ ਬਾਦਲ ਦੀ ਕੋਰ ਕਮੇਟੀ ਦੇ ਮੈਂਬਰ ਜਥੇਦਾਰ ਹਰੀ ਸਿੰਘ ਜ਼ੀਰਾ (79) ਨੂੰ ਹਜ਼ਾਰਾਂ ਦੀ ਤਦਾਦ ਵਿਚ ਇਕੱਤਰ ਲੋਕਾਂ ਨੇ ਅੰਤਿਮ ਵਿਦਾਇਗੀ ਦਿੱਤੀ।ਅੱਜ ਜਥੇਦਾਰ ਹਰੀ ਸਿੰਘ ਜ਼ੀਰਾ ਦਾ ਜ਼ੀਰਾ ਦੇ ਸ਼ਮਸ਼ਾਨਘਾਟ  ਵਿਖੇ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ । ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਅਵਤਾਰ ਸਿੰਘ ਜ਼ੀਰਾ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਫ਼ਿਰੋਜ਼ਪੁਰ ਦਿਹਾਤੀ ਨੇ  ਭੇਂਟ ਕੀਤੀ  । ਇਸ ਤੋ ਪਹਿਲਾਂ  ਪੁਲਿਸ ਦੇ ਜਵਾਨਾਂ ਨੇ ਉਨ੍ਹਾਂ ਨੂੰ ਹਥਿਆਰ ਉਲਟੇ ਕਰਕੇ ਸਲਾਮੀ ਦਿੱਤੀ ।ਇੱਥੇ ਦੱਸਣਯੋਗ ਹੈ ਕਿ ਸਾਬਕਾ ਮੰਤਰੀ ਜਥੇਦਾਰ ਹਰੀ ਸਿੰਘ ਜ਼ੀਰਾ ਨੇ ਅਕਾਲੀ ਦਲ ਬਾਦਲ ਪਾਰਟੀ  ਵੱਲੋਂ 7 ਵਾਰ ਜ਼ੀਰਾ ਹਲਕੇ ਤੋਂ ਵਿਧਾਨ ਸਭਾ ਚੋਣ ਲੜੀ ਅਤੇ ਉਹ 5 ਵਾਰ ਵਿਧਾਇਕ ਚੁਣੇ ਗਏ । ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸੱਜੀ ਬਾਂਹ ਵਜੋਂ ਜਾਣੇ ਜਾਂਦੇ ਜਥੇਦਾਰ ਹਰੀ ਸਿੰਘ ਜ਼ੀਰਾ ਸਿੰਚਾਈ ਮੰਤਰੀ ਅਤੇ ਟਿਊਬਵੈਲ ਕਾਰਪੋਰੇਸ਼ਨ ਪੰਜਾਬ ਦੇ ਚੇਅਰਮੈਨ ਵੀ ਰਹੇ । ਸਾਫ – ਸੁਥਰੇ ਅਤੇ ਬੇਦਾਗ ਅਕਸ ਵਾਲੇ ਸਾਬਕਾ ਮੰਤਰੀ ਜਥੇਦਾਰ ਹਰੀ ਸਿੰਘ ਜ਼ੀਰਾ ਦੀ ਸ਼ਖਸੀਅਤ ਦੇ ਕੱਦ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਦੇ ਦਿਹਾਂਤ ਤੇ ਅਕਾਲੀ ਦਲ ਬਾਦਲ ਦੇ ਆਗੂਆਂ ਨੇ ਹੀ ਨਹੀਂ ਬਲਕਿ ਵਿਰੋਧੀ ਪਾਰਟੀਆਂ ਨੇ ਵੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਅਫ਼ਸੋਸ ਪ੍ਰਗਟ ਕੀਤਾ ਹੈ ।  ਸਾਬਕਾ ਮੰਤਰੀ ਜਥੇਦਾਰ ਹਰੀ ਸਿੰਘ ਜੀਰਾ ਦਾ ਵਿਛੋੜਾ ਹਲਕੇ ਲਈ ਜਿੱਥੇ ਅਸਹਿ ਹੈ ਉੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਅਕਾਲੀ ਦਲ ਦੀ ਮੋਹਰਲੀ ਕਤਾਰ ਵਾਲੇ ਆਗੂਆਂ ਵਿੱਚੋਂ ਜਾਣੇ ਜਾਂਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਜ਼ਦੀਕੀ ਸਾਥੀ ਜਥੇਦਾਰ ਹਰੀ ਸਿੰਘ ਜੀਰਾ ਨੂੰ ਅੱਜ ਹਜ਼ਾਰਾਂ ਦੀ ਤਦਾਦ ਵਿਚ ਇਕੱਤਰ ਲੋਕਾਂ ਨੇ ਅੰਤਿਮ ਵਿਦਾਇਗੀ ਦਿੱਤੀ।
ਆਪਣੇ ਹਰਮਨ ਪਿਆਰੇ ਆਗੂ ਦੇ ਅੰਤਮ ਦਰਸ਼ਨਾਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ‘ਤੇ ਪੁੱਜੇ ਉਨ੍ਹਾਂ ਨਾਲ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਵੀ ਹਾਜ਼ਰ ਸਨ ਸ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਲਕਾ ਜ਼ੀਰਾ ਤੋਂ ਪੰਜ ਵਾਰ ਵਿਧਾਇਕ ਬਣ ਕੇ ਜਥੇਦਾਰ ਹਰੀ ਸਿੰਘ ਜ਼ੀਰਾ ਨੇ ਜਿੱਥੇ ਆਪਣੀ ਛਵੀ ਨੂੰ ਬੇਦਾਗ਼ ਰੱਖਿਆ ਉੱਥੇ ਹਲਕੇ ਦੇ ਵਿਕਾਸ ਵਿੱਚ ਵੀ ਵੱਡਾ ਯੋਗਦਾਨ ਪਾਇਆ।ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀਆਂ ਸਮੁੱਚੀਆਂ ਯੋਜਨਾਵਾਂ ਦਾ ਸਭ ਤੋਂ ਵੱਡਾ ਅਲੰਬਰਦਾਰ ਸੀ ਜਿਸ ਦੀ ਘਾਟ ਸਾਨੂੰ ਸਦਾ ਰੜਕਦੀ ਰਹੇਗੀ। ਉਨ੍ਹਾਂ ਦੀ ਅੰਤਿਮ ਵਿਦਾਈ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸਾਬਕਾ ਮੰਤਰੀ ਬੀਬੀ ਉਪਿੰਦਰਜੀਤ ਕੌਰ, ਸਾਬਕਾ ਮੰਤਰੀ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ, ਟਿਊਬਵੈੱਲ ਕਾਰਪੋਰੇਸ਼ਨ ਦੇ ਚੇਅਰਮੈਨ ਹਰਪ੍ਰੀਤ ਸਿੰਘ ਹੀਰੋ , ਸਾਬਕਾ ਵਿਧਾਇਕ ਨਰੇਸ਼ ਕਟਾਰੀਆ, ਸੁਰਿੰਦਰ ਸਿੰਘ ਜੌੜਾ ਮੈਂਬਰ ਪੀ ਪੀ ਸੀ ਸੀ ਪੰਜਾਬ, ਵੀਰ ਸਿੰਘ ਲੋਪੋਕੇ, ਜੋਗਿੰਦਰ ਸਿੰਘ ਜਿੰਦੂ ਸਾਬਕਾ ਐਮਐਲਏ ,ਵਰਦੇਵ ਸਿੰਘ ਨੌਨੀ ਮਾਨ, ਸੁਖਪਾਲ ਸਿੰਘ ਨਨੂੰ ਸਾਬਕਾ ਵਿਧਾਇਕ, ਸੁਖਦਰਸ਼ਨ ਸਿੰਘ ਮਰਾੜ, ਗੁਰਚਰਨ ਸਿੰਘ ਗਰੇਵਾਲ , ਸੁਰਿੰਦਰ ਸਿੰਘ ਬੱਬੁੂ ਪ੍ਰਧਾਨ, ਸਤਪਾਲ ਸਿੰਘ ਤਲਵੰਡੀ, ਮਨਤਾਰ ਸਿੰਘ ਬਰਾੜ,ਨਿਸਾਨ ਸਿੰਘ ਭੁੱਲਰ ਸਾਬਕਾ ਮੀਤ ਪ੍ਰਧਾਨ ਨਗਰ ਪੰਚਾਇਤ ਮੱਲਾਂਵਾਲਾ, ਬਲਦੇਵ ਸਿੰਘ ਜੋਸਨ ਮੱਲਾਂਵਾਲਾ, ਸੰਤੋਖ ਸਿੰਘ ਧੰਜੁੂ ਮੱਲਾਂਵਾਲਾ, ਰਣਜੀਤ ਸਿੰਘ ਭੁੱਲਰ, ਸੰਤ ਹਰੀ ਸਿੰਘ ਜ਼ੀਰਾ, ਸੰਤ ਗੁਰਸੇਵਕ ਸਿੰਘ, ਪਰਮਿੰਦਰ ਸਿੰਘ ਬਰਾੜ, ਕਾਰਜ ਸਿੰਘ ਆਹਲਾ ਸਰਕਲ ਪ੍ਰਧਾਨ, ਸਰਕਲ ਪ੍ਰਧਾਨ ਗੁਰਬਖ਼ਸ਼ ਸਿੰਘ ਢਿਲੋਂ, ਸੁਖਦੇਵ ਸਿੰਘ ਲਹੁਕਾ ਸਾਬਕਾ ਚੇਅਰਮੈਨ, ਜੁਗਰਾਜ ਸਿੰਘ ਪੀਰ ਮੁਹੰਮਦ ਯੂਥ ਪ੍ਰਧਾਨ, ਸਿਮਰਨਜੀਤ ਸਿੰਘ ਸੰਧੂ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਫ਼ਿਰੋਜ਼ਪੁਰ, ਅਮਨਜੀਤ ਸਿੰਘ ਸੰਧੂ, ਆੜ੍ਹਤੀ ਜਸਵੰਤ ਸਿੰਘ ਸੰਧੂ ਜ਼ਿਲ੍ਹਾ ਸਕੱਤਰ, ਸ਼ਿਵ ਸਾਗਰ ਮੱਖੂ,ਸੁਖਮੰਦਰ ਸਿੰਘ ਲਹਿਰਾ, ਗੁਰਮੀਤ ਸਿੰਘ ਬੂਹ ,ਮੈਂਬਰ ਸ਼੍ਰੋਮਣੀ ਕਮੇਟੀ,ਜ਼ਿਉਣ ਸਿੰਘ ਲੱਲੇ ਮੈਂਬਰ ਕੋਰ ਕਮੇਟੀ,ਹਲਕਾ ਪ੍ਰਧਾਨ ਜਤਿੰਦਰ ਸਿੰਘ ਬੱਬੂ ਭੁੱਲਰ ਕਮਾਲਗੜ੍ਹ, ਰਣਜੀਤ ਸਿੰਘ ਰਾਣਾ ਸ਼ੀਹਾਪਾੜੀ, ਰਣਜੀਤ ਸਿੰਘ ਮਨੇਸ ਅਮੀਰ ਸ਼ਾਹ,ਜਸਬੀਰ ਸਿੰਘ ਵੱਟੂ ਭੱਟੀ, ਨੰਬਰਦਾਰ ਕੁਲਦੀਪ ਸਿੰਘ ਬਾਹਰ ਵਾਲੀ, ਡਾ.ਬਲਦੇਵ ਸਿੰਘ ਸਰਹਾਲੀ ਸਰਕਲ ਪ੍ਰਧਾਨ, ਸਰਪੰਚ ਨਿਰਮਲ ਸਿੰਘ ਮਾਨੋਚਾਹਲ, ਸਾਬਕਾ ਸਰਪੰਚ ਤਰਸੇਮ ਸਿੰਘ ਮਰਹਾਣਾ,  ਸਰਬਜੀਤ ਸਿੰਘ ਬੂਹ, ਸਾਬਕਾ ਸਰਪੰਚ ਜੋਬਨਜੀਤ ਸਿੰਘ ਗਿੱਲ ਚੱਕੀਆਂ, ਰਸ਼ਪਾਲ ਸਿੰਘ ਲਾਡਾ, ਗੁਰਪ੍ਰੀਤ ਸਿੰਘ ਗੋਪੀ ਕਮਾਲਗੜ੍ਹ, ਸਰਪੰਚ ਅਮੀਰ ਸਿੰਘ ਬੱਬਨ ਸ਼ੇਰਪੁਰ, ਸੀਨੀ ਆਗੂ ਬਖ਼ਸ਼ੀਸ਼ ਸਿੰਘ ਮਸਤੇਵਾਲਾ, ਸਰਪੰਚ ਅੰਮ੍ਰਿਤਪਾਲ ਸਿੰਘ ਮਨੇਸ਼ ਝੰਡਾ ਬੱਗਾ, ਸਰਪੰਚ ਹਰਜਿੰਦਰ ਸਿੰਘ ਤਲਵੰਡੀ ਮੰਗੇ ਖਾਂ, ਰਵਿੰਦਰ ਸਿੰਘ ਲਾਡੀ ਨੂਰਪੁਰ,ਬਲਵਿੰਦਰ ਸਿੰਘ ਬਠਿੰਡੇ ਵਾਲੇ, ਸਰਪੰਚ ਬੋਹੜ ਸਿੰਘ ਰਟੌਲ ,ਸਾਬਕਾ ਪ੍ਰਧਾਨ ਪਿਆਰਾ ਸਿੰਘ ਢਿੱਲੋਂ, ਪ੍ਰਿੰਸ ਘੁਰਕੀ, ਲਖਵਿੰਦਰ ਸਿੰਘ ਸੁੱਖੇਵਾਲਾ ਸਰਕਲ ਪ੍ਰਧਾਨ, ਕੁਲਦੀਪ ਸਿੰਘ ਮਨਸੂਰਵਾਲ ਪਰਮਜੀਤ ਸਿੰਘ ਸਾਬਕਾ ਸਰਪੰਚ ਕਾਮਲਵਾਲਾ, ਕੁਲਦੀਪ ਸਿੰਘ ਵਿਰਕ ਪ੍ਰਧਾਨ, ਸਾਬਕਾ ਸਰਪੰਚ  ਰਣਜੀਤ ਸਿੰਘ ਮਨੇਸ ਅਮੀਰਸ਼ਾਹ, ਸੁਰਜੀਤ ਸਿੰਘ ਗਿੱਲ ਸਾਬਕਾ ਸਰਪੰਚ ਕਸੋਆਣਾ, ਗੁਰਦਾਸ ਸਿੰਘ ਸੰਧੂ ਸਾਬਕਾ ਸਰਪੰਚ ਸ਼ਾਹਵਾਲਾ, ਐਡਵੋਕੇਟ ਚਿਤਬੀਰ ਸਿੰਘ ਕਮਾਲਗੜ੍ਹ, ਸੁਰਜੀਤ ਸਿੰਘ ਉਪਲ ਬਘੇਲੇਵਾਲਾ, ਗੁਰਬਖਸ਼  ਸਿੰਘ ਸੇਖੋਂ ਜ਼ਿਲ੍ਹਾ ਪ੍ਰਧਾਨ ਫੈਡਰੇਸ਼ਨ, ਗੁਰਮੁਖ ਸਿੰਘ ਸੰਧੂ ਮੱਲੂਬਾਣੀਆਂ, ਮਨਪ੍ਰੀਤ ਸਿੰਘ ਸੰਧੂ ਬਹਿਕ ਫੱਤੂ, ਰੀਤ ਮਹਿੰਦਰ ਸਿੰਘ ਹੋਲਾਂਵਾਲੀ, ਮਨਪ੍ਰੀਤ ਸਿੰਘ ਚੇਅਰਮੈਨ ਡਾਕਟਰ ਨਿਰਵੈਰ ਸਿੰਘ ਉਪਲ, ਕਰਮਜੀਤ ਸਿੰਘ, ਨਵੀਨ ਚੋਪੜਾ ਨੰਬਰਦਾਰ ਜਸਵਿੰਦਰ ਸਿੰਘ ਸ਼ਹੀਦ, ਗੁਰਪ੍ਰੀਤ ਸਿੰਘ ਮਲਸੀਆਂ, ਸੰਦੀਪ ਸਚਦੇਵਾ ਸਰਕਲ ਪ੍ਰਧਾਨ, ਸਾਬਕਾ ਪ੍ਰਧਾਨ ਵਰਿੰਦਰ ਠਕਰਾਲ ਸ਼ਹਿਰੀ ਪ੍ਰਧਾਨ, ਸੰਤਾ ਸਿੰਘ ਮੱਲਾਂਵਾਲਾ , ਹਰੀਸ ਤਾਂਗੜਾ ਸਾਬਕਾ ਪ੍ਰਧਾਨ ਗੁਰਜੀਤ ਸਿੰਘ ਬੂਲੇ ਵੀ ਹਾਜ਼ਰ ਸਨ।
Real Estate