ਜ਼ਹਿਰੀਲੀ ਸ਼ਰਾਬ ਦੇ ਮਾਮਲੇ ‘ਚ ਕੈਪਟਨ ਦੀ ਕੋਠੀ ਘੇਰਨ ਜਾਂਦੇ ਭਗਵੰਤ ਮਾਨ ਸਮੇਤ ‘ਆਪ’ ਦੇ ਵਿਧਾਇਕ ਪੁਲਸ ਨੇ ਹਿਰਾਸਤ ‘ਚ ਲੈਣ ਉਪਰੰਤ ਛੱਡੇ

ਚੰਡੀਗੜ, 4 ਅਗਸਤ (ਜਗਸੀਰ ਸਿੰਘ ਸੰਧੂ) : ਜ਼ਹਿਰੀਲੀ ਸ਼ਰਾਬ ਦੇ ਮਾਮਲੇ ‘ਚ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ, ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਤੇ ਆਮ ਆਦਮੀ ਪਾਰਟੀ ਦੇ ਹੋਰਨਾਂ ਵਿਧਾਇਕਾਂ ਦੀ ਅਗਵਾਈ ‘ਚ ਅੱਜ ਕੈਪਟਨ ਨੂੰ ਦੀ ਕੋਠੀ ਨੂੰ ਘੇਰਨ ਦੀ ਪਲਾਨਿੰਗ ਨੂੰ ਮੋਹਾਲੀ ਪੁਲਿਸ ਵੱਲੋਂ ਨਾਕਾਮ ਕਰ ਦਿੱਤਾ। ਮੁੱਲਾਂਪੁਰ-ਚੰਡੀਗੜ੍ਹ ਚੌਕ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਗਈ ਜਿਨ੍ਹਾਂ ਨੂੰ ਕਿ ਅੱਜ ਮੋਹਾਲੀ ਪੁਲਿਸ ਦੇ ਡੀਐੱਸਪੀ ਅਮਰੋਜ ਸਿੰਘ ਦੀ ਅਗਵਾਈ ਵਾਲੀ ਟੁਕੜੀ ਨੇ ਗ੍ਰਿਫ਼ਤਾਰ ਕਰ ਲਿਆ। ਇਸ ਮੌਕੇ ਧਰਨਾਕਾਰੀਆਂ ਨੂੰ ਰੋਕਣ ਲਈ ਮੋਹਾਲੀ ਪੁਲਿਸ ਨੇ ਸਪੈਸ਼ਲ ਐਂਟੀ ਰਾਇਟਸ ਸੈੱਲ ਦੀ ਟੀਮ ਨੇ ਮੋਰਚਾ ਸੰਭਾਲਿਆ ਹੋਇਆ ਸੀ ਜਿਨ੍ਹਾਂ ਨੇ ਬੜੀ ਮੁਸਤੈਦੀ ਨਾਲ ਪਹਿਲਾਂ ਬੈਰੀਕੇਡ ਲਗਾ ਕੇ ਇਨ੍ਹਾਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਧਰਨਾਕਾਰੀਆਂ ਦੇ ਪ੍ਰਦਰਸ਼ਨ ਅੱਗੇ ਪੁਲਿਸ ਪ੍ਰਸ਼ਾਸਨ ਦੇ ਪ੍ਰਬੰਧ ਫਿੱਕੇ ਰਹੇ। ਇਸ ਦੌਰਾਨ ਵਿਧਾਇਕ ਮਾਸਟਰ ਬਲਦੇਵ ਸਿੰਘ ਤੇ ਹੋਰ ਬੈਰੀਕੇਡ ਵਾਲਾ ਪੁਲਿਸ ਦਾ ਘੇਰਾ ਤੋੜਨ ‘ਚ ਸਫ਼ਲ ਰਹੇ।ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਵਿਧਾਇਕਾਂ ਦੀ ਇਸ ਕਸ਼ਮਕਸ਼ ਦੌਰਾਨ ਧਰਨਾਕਾਰੀਆਂ ਨੂੰ ਮੋਹਾਲੀ ਦੇ ਫੇਜ਼ ਇਕ ਸਥਿਤ ਥਾਣੇ ‘ਚ ਲਿਜਾਂਦਾ ਗਿਆ ਜਿੱਥੇ ਇਨ੍ਹਾਂ ਤੋਂ ਭਰੋਸਾ ਲਿਆ ਗਿਆ ਕਿ ਧਰਨਾ ਜਾਰੀ ਨਹੀਂ ਰੱਖਣਗੇ। ਥਾਣੇ ਵਿਚ ਕਰੀਬ ਅੱਧਾ ਘੰਟਾ ਬਿਠਾਉਣ ਤੋਂ ਬਾਅਦ ਭਗਵੰਤ ਮਾਨ, ਕੁਲਤਾਰ ਸਿੰਘ ਸੰਧਵਾਂ, ਅਮਨ ਅਰੋੜਾ ਨੂੰ ਰਿਹਾਅ ਕਰ ਦਿੱਤਾ ਗਿਆ। ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਨੇ ਅਰਵਿੰਦ ਕੇਜਰੀਵਾਲ ਵੱਲੋਂ ਜ਼ਹਿਰੀਲੀ ਸ਼ਰਾਬ ਦੇ ਮਾਮਲੇ ‘ਚ ਸੀਬੀਆਈ ਜਾਂਚ ਦੀ ਮੰਗ ‘ਤੇ ਕੈਪਟਨ ਵੱਲੋਂ ਕੀਤੀ ਗਈ ਟਿੱਪਣੀ ‘ਤੇ ਇਤਰਾਜ਼ ਵੀ ਪ੍ਰਗਟ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਨੇ ਸਾਢੇ ਤਿੰਨ ਸਾਲ ਦੇ ਕਾਰਜਕਾਲ ‘ਚ ਘਪਲੇ-ਘੁਟਾਲੇ ਤੇ ਹਰ ਵੱਡੇ ਮਾਮਲੇ ‘ਚ ਪਰਦਾ ਪਾਉਣ ਤੋਂ ਇਲਾਵਾ ਕੁਝ ਨਹੀਂ ਕੀਤਾ।

Real Estate