ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਜਮਾਨਤ ਮਿਲਣ ‘ਤੇ ਮਾਨਸਾ ਪੁਲਸ ਨੇ ਰਿਹਾਅ ਕੀਤਾ

283

ਚੰਡੀਗੜ, 4 ਅਗਸਤ (ਜਗਸੀਰ ਸਿੰਘ ਸੰਧੂ) : ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਮਾਨਸਾ ਅਦਾਲਤ ਨੇ ਜਮਾਨਤ ਦੇ ਦਿੱਤੀ ਹੈ। ਜਿਕਰਯੋਗ ਹੈ ਕਿ ਵਿਵਾਦਤ ਗਾਇਕ ਸਿੱਧੂ ਮੂਸੇਵਾਲਾ ਅਤੇ ਉਸਦੇ ਸਾਥੀ ਗਾਇਕ ਮਨਕੀਰਤ ਔਲਖ ਦੇ ਖਿਲਾਫ ਮਾਨਸਾ ਪੁਲਿਸ ਨੇ ਹਥਿਆਰਾਂ ਨੂੰ ਪ੍ਰਮੋਟ ਕਰਨ ਦੇ ਦੋਸ਼ ਵਿਚ ਕੇਸ ਦਰਜ ਕੀਤਾ ਸੀ, ਜਿਸਦੇ ਵਿੱਚ ਸਿਧੂ ਮੁੂਸੇਵਾਲੇੇ ਦੀ ਜ਼ਮਾਨਤ ਹੋ ਚੁੱਕੀ ਹੈ। ਐਸ ਐਚ ਓ ਅੰਗਰੇਜ਼ ਸਿੰਘ ਨੇ ਪੁਸ਼ਟੀ ਕੀਤੀ ਹੈ ਕਿ ਮਨਕੀਰਤ ਔਲਖ ਨੂੰ ਸਦਰ ਮਾਨਸਾ ਪੁਲਿਸ ਨੇ ਗ੍ਰਿਫਤਾਰ ਕਰਕੇ ਉਸ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਹੈ। ਇਨ੍ਹਾਂ ਦੋਵਾਂ ਪੰਜਾਬੀ ਗਾਇਕਾਂ ਨੇ ਸਿੱਧੂ ਮੂਸੇਵਾਲਾ ਦੇ ਘਰ ਲਾਕਡਾਊਨ ਦੇ ਵਿੱਚ ਪੱਖੀਆਂ ਗਾਣਾ ਫਿਲਮਾਇਆ ਸੀ। ਜਿਸ ਤੇ ਹਾਈਕੋਰਟ ਦੇ ਨਿਰਦੇਸ਼ ਉਤੇ ਮਾਨਸਾ ਪੁਲਿਸ ਨੇ ਦੋਵਾਂ ਗਾਇਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਸੀ।

Real Estate