ਕਸਬਾ ਸ਼ਹਿਣਾ ਦੀ ਧੀ ਮਨਿੰਦਰਜੀਤ ਕੌਰ ਗਿੱਲ ਨੇ ਆਈ.ਏ.ਐੱਸ ਦੀ ਪ੍ਰੀਖਿਆ ਪਾਸ ਕਰਕੇ ਚਮਕਾਇਆ ਜ਼ਿਲਾ ਬਰਨਾਲਾ ਦਾ ਨਾਮ

229

ਸ਼ਹਿਣਾ/ਭਦੌੜ, 4 ਅਗਸਤ (ਅਵਤਾਰ ਸਿੰਘ ਚੀਮਾ) : ਯੂ.ਪੀ.ਐਸ.ਸੀ. ਵੱਲੋਂ ਅੱਜ ਐਲਾਨੇ ਸਿਵਲ ਸਰਵਿਸਿਜ਼ ਪ੍ਰੀਖਿਆ 2019 ਦੇ ਨਤੀਜਿਆਂ ‘ਚ ਜ਼ਿਲਾ ਬਰਨਾਲਾ ਦੇ ਕਸਬਾ ਸ਼ਹਿਣਾ ਦੀ ਹੋਣਹਾਰ ਧੀ ਮਨਿੰਦਰ ਕੌਰ ਗਿੱਲ ਨੇ ਆਈ.ਏ.ਐੱਸ ਦੀ ਪ੍ਰੀਖਿਆ ਵਿਚੋਂ 246 ਵਾਂ ਰੈਂਕ ਹਾਸਿਲ ਕਰਕੇ ਮਾਪਿਆਂ ਅਤੇ ਜ਼ਿਲਾ ਬਰਨਾਲਾ ਦਾ ਦੁਨੀਆ ਭਰ ਦੇ ਵਿਚ ਰੌਸ਼ਨ ਕੀਤਾ ਹੈ ।ਇਸ ਸੰਬੰਧੀ ਜਾਣਕਾਰੀ ਦਿੰਦਿਆ ਸੀਨੀਅਰ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਕਲਕੱਤਾ ਨੇ ਦੱਸਿਆ ਕਿ ਕਸਬਾ ਸ਼ਹਿਣਾ ਦੀ ਹੋਣਹਾਰ ਧੀ ਮਨਿੰਦਰਜੀਤ ਕੌਰ ਗਿੱਲ ਪੁੱਤਰੀ ਜਰਨੈਲ ਸਿੰਘ ਗਿੱਲ ਤੇ  ਮਾਤਾ ਬੇਅੰਤ ਕੌਰ (ਸਿਹਤ ਵਿਭਾਗ) ਨੇ ਪਿਛਲੇ ਸਮੇਂ ਪੀ.ਸੀ.ਐਸ. ਸੂਬਾਈ ਸਿਵਲ ਸੇਵਾ ਪੰਜਾਬ ਚੋਂ ਪੰਜਵਾਂ ਰੈਂਕ ਪ੍ਰਾਪਤ ਕੀਤਾ ਸੀ ਤੇ ਅੱਜ ਕੱਲ ਬਤੌਰ ਅਸੇਸਟੈਂਟ ਕਮਿਸ਼ਨਰ ਬਠਿੰਡਾ ਵਿਖੇ ਸੇਵਾਵਾਂ ਨਿਭਾ ਰਹੀ ਹੈ ਤੇ ਉਸ ਨੇ ਹੁਣ ਭਾਰਤੀ ਪ੍ਰਬੰਧਕੀ ਸੇਵਾ (ਆਈ.ਏ.ਐੱਸ.) ਦੀ ਪ੍ਰਖਿਆ ਦੌਰਾਨ ਭਾਰਤ ਵਿੱਚੋਂ 246 ਵਾਂ ਰੈਂਕ ਪ੍ਰਾਪਤ ਕੀਤਾ ਹੈ।ਉਨਾਂ ਇਸ ਵਿਸ਼ੇਸ਼ ਪ੍ਰਾਪਤੀ ‘ਤੇ ਮਨਿੰਦਰਜੀਤ ਕੌਰ ਦੇ ਪਰਿਵਾਰ, ਬਾਲ ਭਲਾਈ ਕਮੇਟੀ, ਜਿਲਾ ਬਰਨਾਲਾ ਵਾਸੀਆਂ ਅਤੇ ਪਿੰਡ ਵਾਸੀਆਂ ਨੂੰ ਗਰਾਮ ਪੰਚਾਇਤ ਵੱਲੋਂ ਮੁਬਾਰਕਬਾਦ  ਵੀ ਦਿੱਤੀ ।ਉਨਾਂ ਦੱਸਿਆ ਜਦ ਇਸ ਧੀ ਨੇ ਪੀ.ਸੀ.ਐਸ ਦੀ ਪ੍ਰਖਿਆ ਦੌਰਨ ਪੰਜਵਾਂ ਰੈਂਕ ਪ੍ਰਾਪਤ ਕੀਤਾ ਸੀ ਤਾਂ ਉਸ ਵੇਲੇ ਸ਼ਹਿਣਾ ਪੰਚਾਇਤ ਵੱਲੋਂ ਸਰਪੰਚ ਮਲਕੀਤ ਕੌਰ  ਕਲਕੱਤਾ ਦੀ ਅਗਵਾਈ ‘ਚ ਇਸ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਸੀ । ਸੁਖਵਿੰਦਰ ਸਿੰਘ ਕਲਕੱਤਾ ਨੇ ਦੱਸਿਆ ਕਿ ਮਨਿੰਦਰਜੀਤ ਕੌਰ ਵੱਲੋਂ ਆਈ ਏ ਐਸ ਦੀ ਪ੍ਰੀਖਿਆ ਪਾਸ ਕਰਕੇ ਸ਼ਹਿਣਾ ਦਾ ਨਾਮ ਚਮਕਾਉਣ ਲਈ ਇਸ ਧੀ ਦਾ ਪੰਚਾਇਤ ਵੱਲੋਂ ਜਲਦੀ ‘ਯੂਥ ਆਈਕੋਨ’ ਐਵਾਰਡ ਨਾਲ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।

Real Estate