ਮੱਲਾਂਵਾਲਾ ਚ ਇੱਕ ਮਹੀਨਾ ਬੀਤਣ ਤੋਂ ਬਾਅਦ ਫਿਰ ਦਿੱਤੀ ਕਰੋਨਾ ਨੇ ਦਸਤਕ
ਫ਼ਿਰੋਜ਼ਪੁਰ , 3 ਅਗਸਤ (ਬਲਬੀਰ ਸਿੰਘ ਜੋਸਨ) : ਜਿਲ੍ਹਾ ਫਿਰੋਜ਼ਪੁਰ’ ਚ ਕੋਰੋਨਾ ਵਾਇਰਸ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਅਤੇ
ਜ਼ਿਲ੍ਹੇ ਦੇ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਹਨ । ਅੱਜ ਰੱਖੜੀ ਦਾ ਤਿਉਹਾਰ ਹੋਣ ਕਾਰਨ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਵੱਡਾ ਬਲਾਸਟ ਹੋਇਆ ਅਤੇ ਕਰੋਨਾ ਦੇ 50 ਮਰੀਜ਼ ਸਾਹਮਣੇ ਆਏ ਹਨ । ਜਿਸ ਕਾਰਨ ਜ਼ਿਲ੍ਹਾ ਵਾਸੀਆਂ ‘ ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ । ਜ਼ਿਲ੍ਹੇ ਅੰਦਰ ਅੱਜ ਨਵੇਂ ਅਾਏ ਕੋਰੋਨਾ ਮਰੀਜ਼ਾਂ ਸਮੇਤ ਕੁੱਲ ਗਿਣਤੀ 541 ਹੋ ਗਈ ਹੈ । ਇਨ੍ਹਾਂ ਵਿੱਚੋਂ 229 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ ਜਦਕਿ ਜ਼ਿਲ੍ਹੇ ਨਾਲ ਸਬੰਧਤ 7 ਲੋਕਾਂ ਦੀ ਹੁਣ ਤਕ ਮੌਤ ਹੋ ਚੁੱਕੀ ਹੈ । ਇਸ ਵੇਲੇ 305 ਐਕਟਿਵ ਮਰੀਜ਼ ਹਸਪਤਾਲਾਂ ‘ ਚ ਜ਼ੇਰੇ ਇਲਾਜ ਹਨ । ਦੱਸਣਯੋਗ ਹੈ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੇ ਇਕ ਦਿਨ ‘ ਚ 54,736 ਕੇਸ ਸਾਹਮਣੇ ਆਏ ਹਨ , ਜਿਸ ਤੋਂ ਬਾਅਦ ਕੋਰੋਨਾ ਪੀੜਤਾਂ ਦੇ ਕੁੱਲ ਕੇਸ 17 ਲੱਖ ਦੇ ਪਾਰ ਪਹੁੰਚ ਗਏ ਹਨ । ਜਦ ਕਿ ਸਿਹਤਯਾਬ ਹੋਣ ਵਾਲੇ ਲੋਕਾਂ ਦੀ ਗਿਣਤੀ 11 ਲੱਖ ਤੋਂ ਉੱਪਰ ਹੋ ਗਈ ਹੈ ।

Real Estate