ਮਾਮਲਾ ਵਗਾਰ ’ਚ ਘਰੇਲੂ ਸਮਾਨ ਲੈਣ ਦਾ ਜਿਲ੍ਹਾ ਖੁਰਾਕ ਤੇ ਸਪਲਾਈ ਕੰਟਰੌਲਰ ਮੁਅੱਤਲ, ਜਾਂਚ ਸੁਰੂ

289

ਬਠਿੰਡਾ/ 2 ਅਗਸਤ/ ਬਲਵਿੰਦਰ ਸਿੰਘ ਭੁੱਲਰ
ਵਗਾਰ ਲੈਣ ਦੀ ਵੀ ਇੱਕ ਹੱਦ ਹੁੰਦੀ ਹੈ, ਜਦ ਅਧਿਕਾਰੀ ਇਹ ਹੱਦ ਪਾਰ ਕਰ ਜਾਣ ਤਾਂ ਆਰਥਿਕ ਤੇ ਮਾਨਸਿਕ ਬੋਝ ਬਣ ਜਾਂਦੀ ਹੈ, ਉੱਥੇ ਬਦਨਾਮੀ ਦਾ ਕਾਰਨ ਵੀ ਬਣ ਜਾਂਦੀ ਹੈ। ਅਜਿਹਾ ਹੀ ਹੋਇਆ ਜਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਬਠਿੰਡਾ ਨਾਲ, ਜਦੋਂ ਸਬੰਧਤ ਵਿਭਾਗ ਦੇ ਮੰਤਰੀ ਦੇ ਹੁਕਮਾਂ ਤੇ ਉਸਨੂੰ ਮੁਅੱਤਲ ਕਰਕੇ ਪੜਤਾਲ ਸੁਰੂ ਕਰ ਦਿੱਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਜਿਲਾ ਖੁਰਾਕ ਤੇ ਸਪਲਾਈ ਕੰਟਰੌਲਰ ਮਨਦੀਪ ਸਿੰਘ ਵਿਰੁੱਧ ਉਸਦੇ ਅਧੀਨ ਕੰਮ ਕਰਦੇ ਇੰਸਪੈਟਰਾਂ ਨੇ ਰਾਜ ਦੇ ਪ੍ਰਮੁੱਖ ਸਕੱਤਰ ਕੋਲ ਸਿਕਾਇਤਾਂ ਕੀਤੀਆਂ ਸਨ, ਕਿ ਕੰਟਰੌਲਰ ਉਹਨਾਂ ਦਾ ਮਾਨਸਿਕ ਤੇ ਆਰਥਿਕ ਸੋਸਣ ਕਰ ਰਿਹਾ ਹੈ। ਉਹਨਾਂ ਦੱਸਿਆ ਕਿ ਇਹ ਅਧਿਕਾਰੀ ਉਹਨਾਂ ਪਾਸੋਂ ਵਗਾਰ ਵਿੱਚ ਘਰੇਲੂ ਸਮਾਨ ਫਰਿੱਜ, ਏਅਰ ਕੰਡੀਸਨਰ, ਸੋਫਾ ਸੈ¤ਟ, ਡਾਇਨਿੰਗ ਟੇਬਲ, ਪਰਦੇ ਤੇ ਹੋਰ ਸਮਾਨ ਮੰਗਵਾ ਚੁੱਕਾ ਹੈ। ਇਸ ਉਪਰੰਤ ਵੀ ਉਹ ਹੋਰ ਸਮਾਨ ਲਈ ਦਬਾਅ ਪਾ ਰਿਹਾ ਹੈ, ਜਿਸ ਸਦਕਾ ਉਹ ਮਾਨਸਿਕ ਪਰੇਸਾਨ ਹੋ ਰਹੇ ਹਨ।
ਪ੍ਰਮੁੱਖ ਸਕੱਤਰ ਕੋਲ ਸਿਕਾਇਤਾਂ ਪਹੁੰਚਣ ਉਪਰੰਤ ਇਹ ਮਾਮਲਾ ਸਬੰਧਤ ਵਿਭਾਗ ਦੇ ਮੰਤਰੀ ਸ੍ਰੀ ਭਾਰਤ ਭੂਸਨ ਆਸੂ ਦੇ ਧਿਆਨ ਵਿੱਚ ਲਿਆਂਦਾ ਗਿਆ। ਜਿਹਨਾਂ ਤੁਰੰਤ ਕਾਰਵਾਈ ਕਰਨ ਦੇ ਆਦੇਸ ਦਿੱਤੇ, ਜਿਸ ਤਹਿਤ ਜਿਲ•ਾ ਫੂਡ ਸਪਲਾਈ ਕੰਟਰੌਲਰ ਮਨਦੀਪ ਸਿੰਘ ਨੂੰ ਮੁਅੱਤਲ ਕਰਕੇ ਉਸਦਾ ਹੈਡਕੁਆਟਰ ਚੰਡੀਗੜ ਬਣਾ ਦਿੱਤਾ ਗਿਆ ਹੈ ਅਤੇ ਸਾਰੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਅਰੰਭ ਕਰ ਦਿੱਤੀ ਹੈ। ਪੜਤਾਲ ਚੋਂ ਕੀ ਨਿਕਲੇਗਾ? ਇਸ ਸੁਆਲ ਦਾ ਜਵਾਬ ਤਾਂ ਭਾਵੇਂ ਭਵਿੱਖ ਦੇ ਗਰਭ ਵਿੱਚ ਹੈ, ਪਰ ਇੱਕ ਵਾਰ ਇੰਸਪੈਕਟਰਾਂ ਨੂੰ ਰਾਹਤ ਮਹਿਸੂਸ ਹੋ ਰਹੀ ਹੈ।

Real Estate