ਪੰਜਾਬ ‘ਚ ਕੋਰੋਨਾ ਤੇਜ਼ੀ ਨਾਲ ਵਧਣ ਲੱਗਾ, ਅੱਜ ਹੋਈਆਂ 19 ਮੌਤਾਂ, 944 ਨਵੇਂ ਮਰੀਜ਼ ਆਏ

167

ਚੰਡੀਗੜ, 1 ਅਗਸਤ (ਜਗਸੀਰ ਸਿੰਘ ਸੰਧੂ) : ਪੰਜਾਬ ਵਿੱਚ ਅੱਜ 19 ਹੋਰ ਮੌਤਾਂ ਹੋ ਜਾਣ ਨਾਲ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 405 ਹੋ ਗਈ ਹੈ। ਉਧਰ ਪੰਜਾਬ ‘ਚ 994  ਨਵੇਂ ਮਰੀਜ਼ਾਂ ਦੀ ਜਾਂਚ ਰਿਪੋਰਟ ਪਾਜੇਟਿਵ ਆਈ ਹੈ, ਜਿਸ ਨਾਲ ਹੁਣ ਤੱਕ ਕੋਰੋਨਾ ਪਾਜੇਟਿਵ ਪਾਏ ਗਏ ਮਰੀਜਾਂ ਦੀ ਗਿਣਤੀ 17063 ਹੋ ਗਈ ਹੈ। ਸਰਕਾਰੀ ਤੌਰ ‘ਤੇ ਪ੍ਰਾਪਤ ਅੰਕੜਿਆਂ ਮੁਤਾਬਿਕ ਅੱਜ ਆਏ ਸਭ ਤੋਂ ਵੱਧ ਮਾਮਲਿਆਂ ਵਿੱਚ ਲੁਧਿਆਣਾ ਜ਼ਿਲੇ ਵਿੱਚ 166, ਜਲੰਧਰ ਜ਼ਿਲੇ ਵਿੱਚ 162, ਗੁਰਦਾਸਪੁਰ ਜ਼ਿਲੇ ਵਿੱਚ 89, ਬਠਿੰਡਾ ਜ਼ਿਲੇ ਵਿੱਚ 76, ਪਟਿਆਲਾ ਜ਼ਿਲੇ ਵਿੱਚ 66, ਅੰਮ੍ਰਿਤਸਰ ਸਾਹਿਬ ਜ਼ਿਲੇ ਵਿੱਚ 49, ਫਿਰੋਜ਼ਪੁਰ ਜ਼ਿਲੇ ਵਿੱਚ 48, ਫਾਜਲਿਕਾ ਜ਼ਿਲੇ ਵਿੱਚ 37, ਕਪੂਰਥਲਾ ਜ਼ਿਲੇ ਵਿੱਚ 35, ਪਠਾਨਕੋਟ ਜ਼ਿਲੇ ਵਿੱਚ 43, ਐਸ.ਏ.ਐਸ ਨਗਰ ਮੋਹਾਲੀ ਜ਼ਿਲੇ ਵਿੱਚ 34, ਬਰਨਾਲਾ ਜ਼ਿਲੇ ਵਿੱਚ 26, ਫਤਿਹਗੜ ਸਾਹਿਬ ਜ਼ਿਲੇ ਵਿੱਚ 21, ਪਠਾਨਕੋਟ ਜ਼ਿਲੇ ਵਿੱਚ 19, ਮੋਗਾ ਜ਼ਿਲੇ ਵਿੱਚ 16, ਹੁਸਿਆਰਪੁਰ, ਮਾਨਸਾ ਅਤੇ ਤਰਨਤਾਰਨ ਸਾਹਿਬ ਜਿਲਿਆਂ ਵਿੱਚ 14-14, ਰੋਪੜ ਜ਼ਿਲੇ ਵਿੱਚ 12, ਮੁਕਤਸਰ ਸਾਹਿਬ ਜ਼ਿਲੇ ਵਿੱਚ 4, ਐਸ.ਬੀ.ਐਸ ਨਗਰ ਨਵਾਂ ਸਹਿਰ ਜ਼ਿਲੇ ਵਿੱਚ 3, ਫਰੀਦਕੋਟ ਜ਼ਿਲੇ ਵਿੱਚ 2 ਨਵੇਂ ਮਰੀਜ ਕੋਰੋਨਾ ਪਾਜੇਟਿਵ ਪਾਏ ਹਨ।
ਪੰਜਾਬ ਵਿੱਚ ਹੁਣ ਤੱਕ 592392 ਲੋਕਾਂ ਦੇ ਕੋਰੋਨਾ ਟੈਸਟ ਹੋ ਚੁੱਕੇ ਹਨ, ਜਿਹਨਾਂ ਵਿੱਚੋਂ ਕੋਰੋਨਾ ਵਾਇਰਸ ਦੇ 17063 ਮਾਮਲੇ ਸਾਹਮਣੇ ਆਏ ਹਨ, ਜਿਹਨਾਂ ਵਿੱਚੋਂ 11075 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰੀਂ ਚਲੇ ਗਏ ਹਨ। ਪੰਜਾਬ ਵਿੱਚ ਹੁਣ ਕੋਰੋਨਾ ਦੇ 5583 ਐਕਟਿਵ ਕੇਸ ਹਨ, ਜਿਹਨਾਂ ‘ਚੋਂ 145 ਗੰਭੀਰ ਮਰੀਜ਼ ਆਕਜੀਸਨ ‘ਤੇ ਹਨ, ਜਦਕਿ 13 ਜਿਆਦਾ ਗੰਭੀਰ ਮਰੀਜ਼ਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ।
ਅੱਜ ਲੁਧਿਆਣਾ ਜਿਲੇ ਵਿੱਚ 10, ਅੰਮ੍ਰਿਤਸਰ ਸਾਹਿਬ ਜ਼ਿਲੇ ਵਿੱਚ 2, ਸੰਗਰੂਰ ਜ਼ਿਲੇ ਵਿੱਚ 2, ਜਲੰਧਰ ਜਿਲੇ ਵਿੱਚ 1, ਬਰਨਾਲਾ ਜ਼ਿਲੇ ਵਿੱਚ 1, ਕਪੂਰਥਲਾ ਜ਼ਿਲੇ ਵਿੱਚ 1, ਮੁਕਤਸਰ ਸਾਹਿਬ ਜ਼ਿਲੇ ਵਿੱਚ 1 ਅਤੇ ਐਸ.ਏ.ਐਸ ਨਗਰ ਮੋਹਾਲੀ ਜ਼ਿਲੇ ਵਿੱਚ 1 ਮੌਤਾਂ ਭਾਵ ਕੁੱਲ 19 ਮੌਤਾਂ ਹੋਰ ਹੋਣ ਕਰਕੇ ਪੰਜਾਬ ਵਿੱਚ ਹੁਣ ਤੱਕ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 405 ਹੋ ਗਈ ਹੇ।
ਜਦਕਿ ਅੱਜ ਲੁਧਿਆਣਾ ਜ਼ਿਲੇ ਵਿੱਚ 152 ਮਰੀਜ਼, ਹੁਸਿਆਰਪੁਰ ਜ਼ਿਲੇ ਵਿੱਚ 53 ਮਰੀਜ਼, ਸੰਗਰੂਰ ਜ਼ਿਲੇ ਵਿੱਚ 29 ਮਰੀਜ਼, ਫਾਜਿਲਕਾ ਜ਼ਿਲੇ ਵਿੱਚ 29 ਮਰੀਜ਼, ਐਸ.ਏ.ਐਸ ਨਗਰ ਮੋਹਾਲੀ ਜ਼ਿਲੇ ਵਿੱਚ 21 ਮਰੀਜ਼, ਫਰੀਦਕੋਟ ਜ਼ਿਲੇ ਵਿੱਚ 14 ਮਰੀਜ਼, ਪਠਾਨਕੋਟ ਜ਼ਿਲੇ ਵਿੱਚ 13 ਮਰੀਜ਼, ਐਸ.ਬੀ.ਐਸ ਨਗਰ ਨਵਾਂ ਸਹਿਰ ਜ਼ਿਲੇ ਵਿੱਚ 10 ਮਰੀਜ਼, ਬਰਨਾਲਾ ਜ਼ਿਲੇ ਵਿੱਚ 3 ਮਰੀਜ਼ ਅਤੇ ਮੁਕਤਸਰ ਜ਼ਿਲੇ ਵਿੱਚ 1 ਮਰੀਜ ਭਾਵ ਕੁੱਲ 341 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰੀਂ ਚਲੇ ਗਏ ਹਨ।

Real Estate