ਕੋਰੋਨਾ ਟੈਸਟਿੰਗ ਦੌਰਾਨ 24 ਸਾਲਾ ਔਰਤ ਨਾਲ ਸ਼ਰਮਨਾਕ ਹਰਕਤ ਕਰਨ ਵਾਲਾ ਲੈਬ ਟੈਕਨੀਸ਼ੀਅਨ ਗ੍ਰਿਫਤਾਰ

299

ਚੰਡੀਗੜ, 30 ਜੁਲਾਈ (ਜਗਸੀਰ ਸਿੰਘ ਸੰਧੂ) : ਮਹਾਰਾਸ਼ਟਰ ਦੇ ਸਹਿਰ ਅਮਰਾਵਤੀ ਵਿੱਚ ਇੱਕ ਲੈਬ ਟੈਕਨੀਸ਼ੀਅਨ ਨੇ ਕੋਰੋਨਾ ਟੈਸਟ ਲਈ ਇੱਕ 24 ਸਾਲਾ ਔਰਤ ਦੇ ਗੁਪਤ ਅੰਗ ਤੋਂ ਸੈਂਪਲ ਲਿਆ। ਔਰਤ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਲੈਬ ਟੈਕਨੀਸ਼ੀਅਨ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਅਮਰਾਵਤੀ ਦੇ ਇਕ ਮਾਲ ਵਿਚ ਕੰਮ ਕਰ ਰਹੇ ਕਰਮਚਾਰੀ ਕੋਰੋਨਾ ਪਾਜੀਟਿਵ ਮਿਲਣ ਤੋਂ ਬਾਅਦ 28 ਜੁਲਾਈ ਨੂੰ ਉਸ ਦੇ ਨਾਲ ਕੰਮ ਕਰਨ ਵਾਲੇ 20 ਕਰਮਚਾਰੀਆਂ ਨੂੰ ਅਮਰਾਵਤੀ ਦੀ ਟਰਾਮਾ ਕੇਅਰ ਟੈਸਟਿੰਗ ਲੈਬ ਵਿਚ ਕੋਰੋਨਾ ਟੈਸਟ ਲਈ ਬੁਲਾਇਆ ਗਿਆ, ਜਿਸ ਵਿਚ ਇਹ ਔਰਤ ਵੀ ਗਈ ਸੀ, ਜਿਥੇ ਮੌਕੇ ਦਾ ਫਾਇਦਾ ਉਠਾਉਂਦਿਆ ਲੈਬ ਟੈਕਨੀਸ਼ੀਅਨ ਨੇ ਇਹ ਸ਼ਰਮਨਾਕ ਹਰਕਤ ਕੀਤੀ। ਪੀੜਤ ਲੜਕੀ ਨੇ ਪਰਿਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਪਰਿਵਾਰ ਨੇ ਇਸ ਮਾਮਲੇ ਵਿੱਚ ਪੁਲਿਸ ਨੂੰ ਸ਼ਿਕਾਇਤ ਕੀਤੀ। ਪੁਲਿਸ ਨੇ ਮੁਲਜ਼ਮ ਟੈਕਨੀਸ਼ੀਅਨ ਅਲਪੇਸ਼ ਦੇਸ਼ਮੁਖ ਖਿਲਾਫ ਬਲਾਤਕਾਰ, ਅੱਤਿਆਚਾਰ ਅਤੇ ਆਈ ਟੀ ਐਕਟ ਤਹਿਤ ਕੇਸ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਹੁਣ ਜਾਂਚ ਕਰ ਰਹੀ ਹੈ ਕਿ ਦੋਸ਼ੀ ਨੇ ਇਸ ਤੋਂ ਪਹਿਲਾਂ ਕਿੰਨੀਆਂ ਔਰਤਾਂ ਨਾਲ ਅਜਿਹੀ ਹਰਕਤ ਕੀਤੀ ਸੀ। ਇਸ ਘਟਨਾ ਤੋਂ ਬਾਅਦ ਇਲਾਕੇ ਦੀਆਂ ਔਰਤਾਂ ਵਿਚ ਭਾਰੀ ਰੋਸ ਹੈ।

Real Estate