ਪੰਜ ਲੜਾਕੂ ਜਹਾਜ਼ ਰਾਫੇਲ ਭਾਰਤੀ ਮੈਦਾਨ ‘ਤੇ ਪਹੁੰਚੇ

249

 ਚੰਡੀਗੜ, 29 ਜੁਲਾਈ (ਜਗਸੀਰ ਸਿੰਘ ਸੰਧੂ) : ਭਾਰਤੀ ਫੌਜ ਨੂੰ ਅੱਜ 23 ਸਾਲ ਬਾਅਦ ਨਵੇਂ ਲੜਾਕੂ ਜਹਾਜ ਮਿਲੇ ਹਨ। ਫਰਾਂਸ ਤੋਂ ਉਡਾਣ ਭਰਨ ਤੋਂ ਬਾਅਦ ਪੰਜ ਲੜਾਕੂ ਜਹਾਜ਼ ਰਾਫੇਲ ਭਾਰਤੀ ਮੈਦਾਨ ਤੇ ਪਹੁੰਚ ਗਏ ਹਨ। ਰਾਫੇਲ ਜਹਾਜ਼ ਬੁੱਧਵਾਰ ਨੂੰ ਹਰਿਆਣਾ ਦੇ ਅੰਬਾਲਾ ਏਅਰਬੇਸ ਤੇ ਇਨ੍ਹਾਂ ਦਾ ਵਾਟਰ ਸਲਾਮੀ ਨਾਲ ਸਵਾਗਤ ਹੋਇਆ। ਇਸ ਸਮੇਂ ਦੌਰਾਨ ਏਅਰ ਫੋਰਸ ਦੇ ਚੀਫ ਆਰਕੇਐਸ ਭਦੌਰੀਆ ਵੀ ਮੌਜੂਦ ਰਹੇ। ਫਰਾਂਸ ਤੋਂ ਪ੍ਰਾਪਤ ਹੋਣ ਵਾਲੀ ਰਾਫੇਲ ਜਹਾਜ਼ਾਂ ਦੀ ਇਹ ਪਹਿਲੀ ਖੇਪ ਹੈ। ਦੱਸ ਦਈਏ ਕਿ ਸਾਰੇ ਰਾਫੇਲ ਲੜਾਕੂ ਜਹਾਜ਼ ਅੰਬਾਲਾ ਏਅਰਬੇਸ ਪਹੁੰਚ ਗਏ ਹਨ।

Real Estate