ਮਾਨਸਾ ਪੁਲਿਸ ਵੱਲੋਂ ਦੋ ਵੱਖ-ਵੱਖ ਥਾਵਾਂ ਤੋਂ ਮਾਰੂ ਹਥਿਆਰਾਂ ਸਮੇਤ 10 ਲੁਟੇਰਿਆਂ ਨੂੰ ਗ੍ਫ਼ਿਤਾਰ ਕਰਨ ਦਾ ਦਾਅਵਾ

176

ਚੰਡੀਗੜ, 29 ਜੁਲਾਈ (ਜਗਸੀਰ ਸਿੰਘ ਸੰਧੂ) : ਮਾਨਸਾ ਪੁਲਿਸ ਨੇ ਦੋ ਵੱਖ-ਵੱਖ ਥਾਵਾਂ ਤੋਂ ਮਾਰੂ ਹਥਿਆਰਾਂ ਸਮੇਤ 10 ਲੁਟੇਰਿਆਂ ਨੂੰ ਗ੍ਫ਼ਿਤਾਰ ਕਰਨ ਦਾ ਦਾਅਵਾ ਕੀਤਾ ਹੈ।ਐੱਸਐੱਸਪੀ ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ 28 ਜੁਲਾਈ ਨੂੰ ਸੀਆਈਏ ਸਟਾਫ ਮਾਨਸਾ ਦੀ ਪੁਲਿਸ ਪਾਰਟੀ ਨੇ ਝਿੜੀ ਬਾਬਾ ਜੋਗੀਪੀਰ ਬੇ-ਆਬਾਦ ਜਗ੍ਹਾਂ ਪਿੰਡ ਰੱਲਾ ਵਿਖੇ ਬੈਠੇ ਵਾਰਦਾਤ ਦੀ ਤਿਆਰੀ ਕਰਦੇ ਅੰਤਰਰਾਜੀ ਗਿਰੋਹ ਦੇ 7 ਮੈਂਬਰਾਂ ਮਨਜੀਤ ਸਿੰਘ ਮਿੰਟੂ ਉਰਫ ਬਾਬਾ ਵਾਸੀ ਮੋਗਾ, ਮੁਰਾਰੀ ਲਾਲ ਉਰਫ ਬਿੱਲੂ ਵਾਸੀ ਕਾਬਰੇਲ ਜ਼ਿਲ੍ਹਾ ਹਿਸਾਰ, ਸੰਜੂ ਵਾਸੀ ਸਲੇਮਗੜ੍ਹ (ਹਰਿਆਣਾ), ਧਰਮਾ ਵਾਸੀ ਚੱਕ ਪੰਨੀ ਵਾਲਾ ਜ਼ਿਲ੍ਹਾ ਫਾਜ਼ਿਲਕਾ, ਰੌਸ਼ਨ ਸਿੰਘ ਵਾਸੀ ਆਸ਼ਲ ਜ਼ਿਲ੍ਹਾ ਤਰਨਤਾਰਨ, ਸਰਦੂਲ ਸਿੰਘ ਉਰਫ ਸੂਲਾ ਵਾਸੀ ਰੱਤੀਆਂ ਜ਼ਿਲ੍ਹਾ ਮੋਗਾ ਅਤੇ ਗੁਰਮੀਤ ਸਿੰਘ ਉਰਫ ਘੋਗੀ ਵਾਸੀ ਖੋਸਾ ਕੋਟਲਾ ਜ਼ਿਲ੍ਹਾ ਮੋਗਾ ਨੂੰ ਅਸਲਾ ਅਤੇ ਮਾਰੂ ਹਥਿਆਰਾਂ ਸਮੇਤ ਮੌਕੇ ‘ਤੇ ਗ੍ਫ਼ਿਤਾਰ ਕੀਤਾ ਹੈ। ਗ੍ਫਿਤਾਰ ਲੁਟੇਰਿਆਂ ਕੋਲੋੋਂ 1 ਰਿਵਾਲਵਰ 32 ਬੋਰ ਦੇਸੀ ਸਮੇਤ 3 ਜਿੰਦਾਂ ਰੌਂਦ, 2 ਰਾਡਾਂ, 1 ਨਲਕੇ ਦੀ ਹੱਥੀ, 2 ਕਾਪੇ ਅਤੇ 1 ਟਕੂਆ ਜਿਹੇ ਮਾਰੂ ਹਥਿਆਰਾਂ ਤੋਂ ਇਲਾਵਾ ਇਕ ਸਵਿਫਟ ਕਾਰ ਅਤੇ 2 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ।ਇਨ੍ਹਾਂ ਸਾਰਿਆਂ ਦੇ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਸੂਬਿਆਂ ਅੰਦਰ ਗੰਭੀਰ ਜ਼ੁਰਮਾਂ ਅਤੇ ਨਸ਼ਿਆਂ ਆਦਿ ਦੇ 16 ਤੋਂ ਵੱਧ ਮਾਮਲੇ ਪਹਿਲਾਂ ਹੀ ਦਰਜ ਹਨ। ਵਰਣਨਯੋਗ ਹੈ ਕਿ ਪਿਛਲੇ ਦਿਨੀਂ ਥਾਣਾ ਭੀਖੀ ਦੇ ਏਰੀਏ ‘ਚ ਜੋ 10 ਲੱਖ ਰੁਪਏ ਦੀ ਲੁੱਟ-ਖੋਹ ਦੀ ਵਾਰਦਾਤ ਹੋਈ ਸੀ, ਉਸ ਨੂੰ ਵੀ ਇਨ੍ਹਾਂ ਮੁਲਜ਼ਮਾਂ ਨੇ ਹੀ ਅੰਜਾਮ ਦਿੱਤਾ ਸੀ।
ਇਸ ਤੋਂ ਇਲਾਵਾ ਥਾਣਾ ਬੋਹਾ ਦੀ ਪੁਲਿਸ ਪਾਰਟੀ ਨੇ ਵੀ ਪਿੰਡ ਮਲਕੋਂ ਤੋਂ ਪਿੰਡ ਆਲਮਪੁਰ ਮੰਦਰਾਂ ਨੂੰ ਜਾਂਦੀ ਡਰੇਨ ਦੀ ਪਟੜੀ ਨੇੜਿਓਂ ਖਤਾਨਾਂ ਵਿਚੋਂ 3 ਲੁਟੇਰਾ ਗਿਰੋਹ ਦੇ ਵਿਅਕਤੀਆਂ ਨੂੰ 1 ਪਿਸਤੌਲ 12 ਬੋਰ ਦੇਸੀ ਸਮੇਤ 3 ਜਿੰਦਾਂ ਕਾਰਤੂਸ, 1 ਪਿਸਤੌਲ 32 ਬੋਰ ਦੇਸੀ ਸਮੇਤ 5 ਜਿੰਦਾਂ ਰੌਂਦ, ਇਕ ਰਾਡ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਤਿੰਨ ਜਣਿਆਂ ਦੀ ਪਹਿਚਾਣ ਜੀਵਨ ਸਿੰਘ ਉਰਫ ਸੋਨੀ ਵਾਸੀ ਅਚਾਨਕ, ਸ਼ੁਭਮ ਬਾਂਸਲ ਉਰਫ ਰਾਹੁਲ ਵਾਸੀ ਚਾਊਕੇ, ਬਲਜੋਤ ਸਿੰਘ ਉਰਫ ਲੱਕੀ ਵਾਸੀ ਪੱਖੋਂ ਕਲਾਂ,ਵੱਜੋ ਹੋਈ ਹੈ, ਜਦਕਿ ਪੁਲਸ ਅਨੁਸਾਰ ਸੇਵਕ ਸਿੰਘ ਉਰਫ ਕਾਲੂ ਬਿੱਲਾ ਵਾਸੀ ਅਕਲੀਆਂ ਅਤੇ ਨਿੱਕੂ ਬਠਿੰਡੇ ਵਾਲਾ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਮੌਕੇ ਤੋਂ ਭੱਜ ਗਏ।

Real Estate