ਬਰਨਾਲਾ ਜਿਲੇ ਵਿੱਚ ਕੋਰੋਨਾ ਦਾ ਕਹਿਰ ਵਧਿਆ, ਅੱਜ 35 ਨਵੇਂ ਮਰੀਜ ਕੋਰੋਨਾ ਪਾਜੇਟਿਵ ਆਏ

270

ਬਰਨਾਲਾ, 29 ਜੁਲਾਈ  (ਜਗਸੀਰ ਸਿੰਘ ਸੰਧੂ/ਸਿਵਮ ਗੋਇਲ) : ਬਰਨਾਲਾ ਜਿਲੇ ਵਿੱਚ ਅੱਜ ਕੋਰੋਨਾ ਵਾਇਰਸ ਦੇ 35 ਨਵੇਂ ਮਰੀਜ ਜਾਂਚ ਦੌਰਾਨ ਪਾਜੇਟਿਵ ਪਾਏ ਗਏ ਹਨ। ਸਿਵਲ ਸਰਜਨ ਬਰਨਾਲਾ ਸ੍ਰੀ ਗੁਰਿੰਦਰਬੀਰ ਸਿੰਘ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਕੋਰੋਨਾ ਪਾਜੇਟਿਵ ਆਏ ਮਰੀਜਾਂ ਵਿੱਚ ਬਰਨਾਲਾ ਸ਼ਹਿਰ ਵਿੱਚੋਂ ਸੇਖਾ ਰੋਡ, ਅਨਾਜ ਮੰਡੀ, ਆਸਥਾ ਕਾਲੋਨੀ, ਜੰਡਾਂਵਾਲਾ ਰੋਡ, ਕਚਹਿਰੀ ਦੇ ਨਜਦੀਕ, ਗੋਬਿੰਦ ਚੈਰੀਟੇਬਲ ਧਰਮਸਾਲਾ ਨਜਦੀਕ, ਦਾਦੂ ਆਇਸ ਫੈਕਟਰੀ ਕੋਲੋਂ, ਗੀਤਾ ਭਵਨ ਕੋਲੋਂ, ਰਾਮਾ ਆਇਸ ਫੈਕਟਰੀ ਨੇੜਿਓ, ਗਲੀ ਨੰਬਰ 3 ਪੱਤੀ ਰੋਡ, ਮਾਤਾ ਗੁਜਰੀ ਨਗਰ ਖੁੱਡੀ ਨਗਰ, ਗੁਰਨਾਨਕਪੁਰਾ ਮਹੱਲਾ, ਸਿਵ ਵਾਟਿਕਾ ਕਾਲੋਨੀ, ਕਿਲਾ ਮੁੱਹਲਾ ਵਿੱਚ ਗੁਰਦੁਆਰਾ ਕਲਗੀਧਰ ਨੇੜਿਓਂ, ਅਤੇ ਪਿੰਡ ਪੱਤੀ ਸੇਖਵਾਂ ਤੋਂ ਕੁੱਲ 20 ਮਰੀਜਾਂ ਦੀ ਰਿਪੋਰਟ ਕੋਰੋਨਾ ਪਾਜੇਟਿਵ ਆਈ ਹੈ। ਇਸ ਤਰਾਂ ਤਪਾ ਬਲਾਕ ਵਿੱਚੋਂ 7 ਮਰੀਜ, ਪਿੰਡ ਬਖਤਗੜ• ਤੋਂ 2 ਮਰੀਜ, ਪਿੰਡ ਢਿੱਲਵਾਂ ਤੋਂ 2 ਮਰੀਜ ਅਤੇ ਪਿੰਡ ਚੀਮਾ ਤੋਂ 2 ਮਰੀਜ, ਧਨੌਲਾ ਤੋਂ 4 ਮਰੀਜ, ਪਿੰਡ ਸੰਘੇੜਾ ਤੋਂ 3 ਮਰੀਜ਼ ਤੇ ਪਿੰਡ ਝਲੂਰ ਤੋਂ 1 ਮਰੀਜ਼ ਅਤੇ ਮਹਿਲ ਕਲਾਂ ਬਲਾਕ ਵਿੱਚੋਂ ਪਿੰਡ ਮਹਿਲ ਖੁਰਦ ਤੋਂ 1 ਮਰੀਜ, ਪਿੰਡ ਸਹੋਰ ਤੋਂ 1 ਮਰੀਜ ਤੇ ਮਹਿਲ ਕਲਾਂ ਤੋਂ 2 ਮਰੀਜਾਂ ਦੀ ਰਿਪੋਰਟ ਕੋਰਨਾ ਪਾਜੇਟਿਵ ਆਈ ਹੈ। ਇਹਨਾਂ ਵਿੱਚੋਂ ਕੁੱਝ ਮਰੀਜਾਂ ਨੂੰ ਆਪੋ ਆਪਣੇ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ, ਕੁਝ ਮਰੀਜਾਂ ਨੂੰ ਮਹਿਲ ਕਲਾਂ ਹਸਪਤਾਲ, ਸੰਘੇੜਾ ਕਾਲਜ ਵਿੱਚ ਬਣੇ ਇਕਾਂਤਵਾਸ ਕੇਂਦਰ ਅਤੇ ਸੋਹਲ ਪੱਤੀ ਦੇ ਆਈਸੋਲੇਟ ਕੇਂਦਰ ਵਿੱਚ ਰੱਖ ਕੇ ਇਹਨਾਂ ਦਾ ਇਲਾਜ ਸੁਰੂ ਕਰ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਹੁਣ ਤੱਕ ਬਰਨਾਲਾ ਜ਼ਿਲੇ ਵਿੱਚ ਕੁੱਲ 180 ਮਰੀਜ ਕੋਰੋਨਾ ਪਾਜੇਟਿਵ ਪਾਏ ਹਨ, ਜਿਹਨਾਂ ਵਿੱਚੋਂ 77 ਮਰੀਜ ਠੀਕ ਹੋ ਕੇ ਆਪੋ ਆਪਣੇ ਘਰੀਂ ਚਲੇ ਗਏ ਹਨ। ਇਸ ਸਮੇਂ ਬਰਨਾਲਾ ਵਿੱਚ 100 ਐਕਟਿਵ ਕੇਸ ਹਨ, ਜਿਹਨਾਂ ਦਾ ਇਲਾਜ ਚੱਲ ਰਿਹਾ ਹੈ। ਉਹਨਾਂ ਦੱਸਿਆ ਕਿ ਹੁਣ ਤੱਕ ਜਿਲੇ ਬਰਨਾਲਾ ਦੇ 3 ਵਿਅਕਤੀ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੇ, ਜਦਕਿ 77 ਮਰੀਜ ਇਸ ਬਿਮਾਰੀ ਨੂੰ ਮਾਤ ਦੇ ਕੇ ਠੀਕ ਹੋ ਚੁੱਕੇ ਹਨ।

Real Estate