ਕੇਂਦਰ ਸਰਕਾਰ ਨੇ ਅਨਲੌਕ-3 ਅਨੁਸਾਰ ਰਾਤ ਦਾ ਕਰਫਿਊ ਹਟਾਇਆ ਤੇ 5 ਅਗਸਤ ਤੋਂ ਜਿੰਮ ਖੋਲੇ

157

ਨਵੀਂ ਦਿੱਲੀ, 29 ਜੁਲਾਈ (ਪੰਜਾਬੀ ਨਿਊਜ਼ ਆਨਲਾਇਨ) : ਕੇਂਦਰ ਸਰਕਾਰ ਨੇ ਅਨਲੌਕ-3 ਦੇ ਦਿਸ਼ਾ ਨਿਰੇਦਸ਼ ਜਾਰੀ ਕਰ ਦਿੱਤੇ ਹਨ।ਇਹਨਾਂ ਨਵੇਂ ਨਿਰਦੇਸ਼ਾਂ ਅਨੁਸਾਰ ਵੱਡੀ ਰਾਹਤ ਨਾਇਟ ਕਰਫਿਊ ‘ਚ ਦਿੱਤੀ ਗਈ ਹੈ। ਸਕੂਲ ਕਾਲਜ ਫਿਲਹਾਲ 31 ਅਗਸਤ ਤੱਕ ਬੰਦ ਰਹਿਣਗੇ। ਨਵੇਂ ਨਿਰਦੇਸ਼ਾਂ ਮੁਤਾਬਿਕ ਮਾਸਕ ਪਾਉਣ ਹਾਲੇ ਵੀ ਲਾਜ਼ਮੀ ਰਹੇਗਾ। ਨਾਇਟ ਕਰਫਿਊ ਨੂੰ ਹੱਟਾ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਰਾਤ ਵੇਲੇ ਮੋਵਮੈਂਟ ਲਈ ਵੱਡੀ ਰਾਹਤ ਮਿਲੀ ਹੈ।ਇਸ ਦੇ ਨਾਲ ਹੀ 5 ਅਗਸਤ ਤੋਂ ਜਿਮ ਅਤੇ ਯੋਗਾ ਸੈਂਟਰ ਆਦਿ ਵੀ ਖੁੱਲ੍ਹ ਜਾਣਗੇ। ਆਜ਼ਾਦੀ ਦਿਹਾੜੇ ਦੇ ਸਮਾਗਮਾਂ ‘ਚ ਸੋਸ਼ਲ ਡਿਸਟੈਂਸਿੰਗ ਜ਼ਰੂਰੀ ਹੋਵੇਗੀ। ਮੈਟਰੋ ਰੇਲ ਸੇਵਾ ਬੰਦ, ਸੋਸ਼ਲ ਤੇ ਸਿਆਸੀ ਇਕੱਠ ਤੇ ਬੈਨ ਜਾਰੀ ਰਹੇਗਾ।ਸਿਨੇਮਾ ਹਾਲ, ਸਵੀਮਿੰਗ ਪੂਲ, ਪਾਰਕ, ਬਾਰ ਫਿਲਹਾਲ ਬੰਦ।ਇਹ ਗਾਈਡਲਾਈਨਜ਼ ਕੇਂਦਰ ਸਰਕਾਰ ਵਲੋਂ ਜਾਰੀ ਕੀਤੀਆਂ ਗਈਆਂ ਹਨ। ਸੂਬਾ ਸਰਕਾਰਾਂ ਵਲੋਂ ਹਾਲੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ।

Real Estate