ਸੁਖਬੀਰ ਸਿੰਘ ਬਾਦਲ ਨੇ ਡੇਰਾ ਪ੍ਰੇਮਣ ਵੀਰਪਾਲ ਕੌਰ ਅਤੇ ਨਿਊਜ-18 ਨੂੰ ਭੇਜਿਆ ਕਾਨੂੰਨੀ ਨੋਟਿਸ

277

ਚੰਡੀਗੜ, 27 ਜੁਲਾਈ (ਜਗਸੀਰ ਸਿੰਘ ਸੰਧੂ) : ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਡੇਰਾ ਸਿਰਸਾ ਦੀ ਪ੍ਰੇਮਣ ਵੀਰਪਾਲ ਕੌਰ ਇੰਸਾ ਪਤਨੀ ਇੰਸਪੈਕਟਰ ਜਗਤਾਰ ਸਿੰਘ ਵਾਸੀ ਗਲੀ ਨੰਬਰ 15 ਏ ਭਾਈ ਮਨੀ ਸਿੰਘ ਨਗਰ ਬਠਿੰਡਾ, ਟੀ.ਵੀ ਚੈਨਲ ਨਿਊਜ-18 ਦੇ ਡਿਪਟੀ ਨਿਊਜ ਐਡੀਟਰ ਯਾਦਵਿੰਦਰ ਕਰਫਿਊ ਪੰਜਾਬ ਹਰਿਆਣਾ ਹਿਮਾਚਲ, ਪਲਾਟ ਨੰਬਰ 88 ਇੰਡਸਟਰੀਅਲ ਏਰੀਆ ਫੇਜ 2 ਚੰਡੀਗੜ, ਐਜੀਕੁਟਿਵ ਐਡੀਟਰ ਜੋਤੀ ਕਮਲ ਟੀਵੀ 18 ਬਰਾਡਕਾਸਟ ਲਿਮਟਿਡ ਐਕਸਪ੍ਰੈਸ ਟਰੇਡ ਟਾਵਰ ਪਲਾਟ ਨੰਬਰ 15 -16 ਸੈਕਟਰ 16 ਏ,ਫਿਲਮ ਸਿਟੀ ਨਿਊਡਾ (ਉਤਰ ਪ੍ਰਦੇਸ), ਚੈਨਲ ਦੇ ਐਮ.ਡੀ ਰਾਹੁਲ ਜੋਸ਼ੀ ਨਿਊਜ 18 ਪੰਜਾਬ ਹਰਿਆਣਾ ਹਿਮਾਚਲ ਫਸਟ ਫਿਲੋਰ ਐਮਪਈਰ ਕੰਪਲੈਕਸ 414 ਸੈਨਾਪਤੀ ਬਾਪਟ ਮਾਰਗ ਲੋਅਰ ਪਾਰੇਲ ਮੁੰਬਈ (ਮਹਾਂਰਾਸਟਰ) ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਇਹ ਨੋਟਿਸ ਵੀਰਪਾਲ ਕੌਰ ਇੰਸਾ ਦੇ ਪਿੰਡ ਬਰਗਾੜੀ ਜਿ਼ਲਾ ਫਰੀਦਕੋਟ, ਡੇਰਾ ਸੱਚਾ ਸੌਦਾ ਸਿਰਸਾ ਹਰਿਆਣਾ ਅਤੇ ਐਸ.ਐਸ ਟੀਚਰ ਵੀਰਪਾਲ ਕੌਰ ਦੇ ਗੌਰਮਿੰਟ ਹਾਈ ਸਕੂਲ ਚੰਦਸਰ ਨਗਰ ਬਠਿੰਡਾ ਦੇ ਐਡਰੈਸ ‘ਤੇ ਭੇਜਿਆ ਗਿਆ ਹੈ। ਸੁਖਬੀਰ ਸਿੰਘ ਬਾਦਲ ਦੇ ਵਕੀਲ ਦਮਨਬੀਰ ਸਿੰਘ ਸੋਬਤੀ ਵੱਲੋਂ ਭੇਜੇ ਗਏ ਇਸ ਕਾਨੂੰਨੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ 14 ਜੁਲਾਈ 2020 ਨੂੰ ਸ਼ਾਮ ਦੇ 6 ਵਜੇ ਟੀ.ਵੀ ਚੈਨਲ ਨਿਊਜ -18 ਦੇ ਪ੍ਰੋਗਰਾਮ ਖਬਰਾਂ ਦਾ ਪ੍ਰਾਇਮ ਟਾਇਮ ਵਿੱਚ ਐਂਕਰ ਯਾਦਵਿੰਦਰ ਕਰਫਿਊ ਅਤੇ ਮਹਿਮਾਨ ਵੀਰਪਾਲ ਕੌਰ ਇੰਸਾ ਦਰਮਿਆਨ ਹੋਈ ਗੱਲਬਾਤ ਦੌਰਾਨਡੇਰਾ ਸਿਰਸਾ ਦੇ ਮੁੱਖੀ ਗੁਰਮੀਤ ਰਾਮ ਰਹੀਮ ਵੱਲੋਂ ਪਹਿਨੀ ਵਿਵਾਦਤ ਪੁ਼ਸ਼ਾਕ ਸਬੰਧੀ ਵੀਰਪਾਲ ਕੌਰ ਨੇ ਸਾਬਕਾ ਡੀ.ਜੀ.ਪੀ ਸ਼ਸੀ ਕਾਂਤ ਦੇ ਹਵਾਲੇ ਨਾਲ ਕਿਹਾ ਹੈ ਕਿ ਇਹ ਪੁਸ਼ਾਕ ਸੁਖਬੀਰ ਸਿੰਘ ਬਾਦਲ ਨੇ ਭਿਜਵਾਈ ਸੀ, ਜਦਕਿ ਸਾਬਕਾ ਡੀ.ਜੀ.ਪੀ ਸ਼ਸੀਕਾਂਤ ਨੇ ਸਪਸਟ ਕਰ ਦਿੱਤਾ ਹੈ ਕਿ ਉਹਨਾਂ ਨੇ ਕਦੇ ਵੀ ਅਜਿਹਾ ਨਹੀਂ ਕਿਹਾ ਹੈ। ਇਸ ਨੋਟਿਸ ਵਿੱਚ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਪਿਤਾ ਸ੍ਰ: ਪ੍ਰਕਾਸ ਸਿੰਘ ਬਾਦਲ ਦੇ ਰਾਜਨੀਤਕ ਉਚੇ ਰੁਤਬੇ ਦੀ ਗੱਲ ਕਰਦਿਆਂ ਕਿਹਾ ਗਿਆ ਹੈ ਕਿ ਵੀਰਪਾਲ ਕੌਰ ਦੇ ਇਸ ਤਰ੍ਹਾਂ ਬੇਬੁਨਿਆਦ ਅਤੇ ਝੂਠੇ ਇਲਜ਼ਾਮ ਲਾਉਣ ਨਾਲ ਉਹਨਾਂ ਦੇ ਕਲਾਈਟ ਦੇ ਮਾਣ ਸਨਮਾਨ ਨੂੰ ਠੇਸ ਲੱਗੀ ਹੈ। ਇਸ ਲਈ ਕਿਉਂ ਨਾ ਉਹਨਾਂ ਉਪਰ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਜਾਵੇ।

Real Estate