ਪੰਜਾਬ ‘ਚ ਕੋਰੋਨਾ ਦਾ ਪ੍ਰਕੋਪ ਵਧਿਆ, ਅੱਜ ਹੋਈਆਂ 9 ਮੌਤਾਂ 468 ਨਵੇਂ ਮਰੀਜ਼ ਆਏ

ਚੰਡੀਗੜ, 25 ਜੁਲਾਈ (ਜਗਸੀਰ ਸਿੰਘ ਸੰਧੂ) : ਪੰਜਾਬ ਵਿੱਚ ਅੱਜ 9 ਹੋਰ ਮੌਤਾਂ ਹੋ ਜਾਣ ਨਾਲ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 291 ਹੋ ਗਈ ਹੈ। ਉਧਰ ਪੰਜਾਬ ‘ਚ 468  ਨਵੇਂ ਮਰੀਜ਼ਾਂ ਦੀ ਜਾਂਚ ਰਿਪੋਰਟ ਪਾਜੇਟਿਵ ਆਈ ਹੈ, ਜਿਸ ਨਾਲ ਹੁਣ ਤੱਕ ਕੋਰੋਨਾ ਪਾਜੇਟਿਵ ਪਾਏ ਗਏ ਮਰੀਜਾਂ ਦੀ ਗਿਣਤੀ 12684 ਹੋ ਗਈ ਹੈ। ਸਰਕਾਰੀ ਤੌਰ ‘ਤੇ ਪ੍ਰਾਪਤ ਅੰਕੜਿਆਂ ਮੁਤਾਬਿਕ ਅੱਜ ਆਏ ਸਭ ਤੋਂ ਵੱਧ ਮਾਮਲਿਆਂ ਵਿੱਚ ਲੁਧਿਆਣਾ ਜ਼ਿਲੇ ਵਿੱਚ 155, ਅੰਮ੍ਰਿਤਸਰ ਸਾਹਿਬ ਜ਼ਿਲੇ ਵਿੱਚ 55, ਜਲੰਧਰ ਜ਼ਿਲੇ ਵਿੱਚ 29,  ਪਟਿਆਲਾ ਜ਼ਿਲੇ ਵਿੱਚ 40, ਸੰਗਰੂਰ ਜ਼ਿਲੇ ਵਿੱਚ 38, ਐਸ.ਏ.ਐਸ ਨਗਰ ਮੋਹਾਲੀ ਵਿੱਚ 32 ਨਵੇਂ ਮਰੀਜ ਕੋਰੋਨਾ ਪਾਜੇਟਿਵ ਪਾਏ ਹਨ।
ਇਸੇ ਤਰਾਂ ਹੀ ਬਠਿੰਡਾ ਜ਼ਿਲੇ ਵਿੱਚ 18, ਗੁਰਦਾਸਪੁਰ ਜ਼ਿਲੇ ਵਿੱਚ 16, ਫਿਰੋਜਪੁਰ, ਫਤਿਹਗੜ ਸਾਹਿਬ, ਫਿਰੋਜਪੁਰ ਜਿਲਿਆ ਵਿੱਚ 10-10,  ਮੋਗਾ, ਰੋਪੜ, ਐਸ.ਬੀ.ਐਸ ਨਗਰ ਨਵਾਂ ਸਹਿਰ ਜ਼ਿਲੇ ਵਿੱਚ 2, ਹੁਸਿਆਰਪੁਰ ਜਿਲੇ ਵਿੱਚ  1 ਨਵੇਂ ਮਰੀਜ ਦੀ ਰਿਪੋਰਟ ਕੋਰੋਨਾ ਪਾਜੇਟਿਵ ਆਈ ਹੈ।
ਪੰਜਾਬ ਵਿੱਚ ਹੁਣ ਤੱਕ 521906 ਲੋਕਾਂ ਦੇ ਕੋਰੋਨਾ ਟੈਸਟ ਹੋ ਚੁੱਕੇ ਹਨ, ਜਿਹਨਾਂ ਵਿੱਚੋਂ ਕੋਰੋਨਾ ਵਾਇਰਸ ਦੇ 12684 ਮਾਮਲੇ ਸਾਹਮਣੇ ਆਏ ਹਨ, ਜਿਹਨਾਂ ਵਿੱਚੋਂ 8297 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰੀਂ ਚਲੇ ਗਏ ਹਨ। ਪੰਜਾਬ ਵਿੱਚ ਹੁਣ ਕੋਰੋਨਾ ਦੇ 4096 ਐਕਟਿਵ ਕੇਸ ਹਨ, ਜਿਹਨਾਂ ‘ਚੋਂ 86 ਗੰਭੀਰ ਮਰੀਜ਼ ਆਕਜੀਸਨ ‘ਤੇ ਹਨ, ਜਦਕਿ 16 ਜਿਆਦਾ ਗੰਭੀਰ ਮਰੀਜ਼ਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ। ਅੱਜ 9 ਹੋਰ ਮੌਤ ਹੋਣ ਜਾਣ ਨਾਲ ਪੰਜਾਬ ਵਿੱਚ ਹੁਣ ਤੱਕ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 291 ਹੋ ਗਈ ਹੈ।

Real Estate