ਡੇਰਾ ਸਿਰਸਾ ਸਮਰਥਕ ਵੀਰਪਾਲ ਕੌਰ ਦੇ ਖਿਲਾਫ ਅਕਾਲੀ ਦਲ ਪੰਜਾਬ ਭਰ ‘ਚ ਕੇਸ ਦਰਜ ਕਰਵਾਏਗਾ

191

ਚੰਡੀਗੜ੍ਹ, 25 ਜੁਲਾਈ (ਜਗਸੀਰ ਸਿੰਘ ਸੰਧੂ) : ਸ੍ਰੋਮਣੀ ਅਕਾਲੀ ਦਲ ਸੂਬੇ ਭਰ ‘ਚ ਡੇਰਾ ਸਿਰਸਾ ਸਮਰਥਕ ਵੀਰਪਾਲ ਕੌਰ ਦੇ ਖਿਲਾਫ ਕੇਸ ਦਰਜ ਕਰਵਾਏਗਾ । ਸ੍ਰੋਮਣੀ ਅਕਾਲੀ ਦਲ ਦਾ ਦੋਸ਼ ਹੈ ਕਿ ਵੀਰਪਾਲ ਨੇ ਬਲਾਤਕਾਰ ਦੇ ਦੋਸ਼ੀ ਦੀ ਤੁਲਨਾ ਸਿੱਖ ਗੁਰੂ ਸਾਹਿਬਾਨ ਨਾਲ ਕਰਕੇ ਸਿੱਖਾਂ ਦੀਆਂ ਧਰਮਿਕ ਭਾਵਨਾਂ ਨੂੰ ਡੂੰਘੀ ਸੱਟ ਮਾਰੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਵੀਰਪਾਲ ਕੌਰ ਨੇ ਡੇਰਾ ਸਿਰਸਾ ਮੁਖੀ ਤੇ ਗੁਰੂ ਗੋਬਿੰਦ ਸਿੰਘ ਨੂੰ ਇਕ ਸਮਾਨ ਦੱਸਿਆ ਹੈ ਜਿਹੜਾ ਕੁਫਰ ਤੋਲਣ ਸਮਾਨ ਹੈ। ਪਹਿਲੇ ਸਿੱਖ ਗੁਰੂ ਗੁਰੂ ਨਾਨਕ ਦੇਵ ਜੀ ਦੀ ਤੁਲਨਾ ਡੇਰਾ ਮੁਖੀ ਨਾਲ ਕਰਨਾ ਇਤਰਾਜ਼ਯੋਗ ਹੈ। ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।ਸੂਬੇ ਭਰ ਵਿਚ ਸਾਡੀ ਪਾਰਟੀ ਦੇ ਆਗੂ ਤੇ ਵਰਕਰ ਪੁਲਿਸ ਥਾਣਿਆਂ ਕੋਲ ਪਹੁੰਚ ਕਰਨਗੇ ਤੇ ਵੀਰਪਾਲ ਕੌਰ ਦੇ ਖਿਲਾਫ ਧਾਰਾ 295 ਏ ਤਹਿਤ ਕੇਸ ਦਰਜ ਕੀਤੇ ਜਾਣ ਦੀ ਮੰਗ ਕਰਨਗੇ।ਇਥੇ ਇਹ ਵੀ ਜਿਕਰਯੋਗ ਹੈ ਕਿ ਪਿਛਲੇ ਦਿਨੀਂ ਵੀਰਪਾਲ ਕੌਰ ਨੇ ਇੱਕ ਟੀ.ਵੀ ਚੈਨਲ ‘ਤੇ ਇੱਕ ਬਹਿਸ ਦੌਰਾਨ ਸਾਬਕਾ ਡੀ.ਜੀ.ਪੀ ਸ਼ਸ਼ੀਕਾਂਤ ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ਡੇਰਾ ਮੁੱਖੀ ਨੂੰ ਵਿਵਾਦਤ ਪੁਸ਼ਾਕ ਸੁਖਬੀਰ ਬਾਦਲ ਨੇ ਦਿੱਤੀ ਸੀ, ਬਾਅਦ ਵਿੱਚ ਭਾਵੇਂ ਵੀਰਪਾਲ ਕੌਰ ਆਪਣੇ ਕਹੇ ਤੋਂ ਮੁਕਰ ਗਈ ਸੀ, ਪਰ ਵੀਰਪਾਲ ਕੌਰ ਉਸ ਸਮੇਂ ਤੋਂ ਅਕਾਲੀ ਦਲ ਦੇ ਨਿਸਾਨੇ ‘ਤੇ ਸੀ ਅਤੇ ਹੁਣ ਅਕਾਲੀ ਦਲ ਨੇ ਵੀਰਪਾਲ ਕੌਰ ਨੂੰ ਘੇਰਨ ਦੀ ਰਣਨੀਤੀ ਤਹਿਤ ਪੂਰੇ ਪੰਜਾਬ ਵਿੱਚ ਉਸ ਵਿਰੁੱਧ ਕੇਸ ਦਰਜ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ।

Real Estate