ਕੁੜੀਆਂ ਵਾਲੇ ਕਪੜੇ ਪਾ ਕੇ ਸਹੇਲੀ ਨੂੰ ਮਿਲਣ ਆਏ ਮੁੰਡੇ ਦੀ ਹੋਈ ਛਿਤਰੌਲ ਦੀ ਵਿਡੀਓ ਹੋਈ ਵਾਇਰਲ

253

ਬਰਨਾਲਾ, 24 (ਜਗਸੀਰ ਸਿੰਘ ਸੰਧੂ) : ਬਰਨਾਲਾ-ਮੋਗਾ ਸੜਕ ‘ਤੇ ਪੈਂਦੇ ਇੱਕ ਪਿੰੰਡ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਨੇੜਲੇ ਕਿਸੇ ਹੋਰ ਪਿੰਡ ਦਾ ਮੁੰਡਾ ਕੁੜੀਆਂ ਵਾਲੇ ਕਪੜੇ ਪਾ ਕੇ ਇੱਕ ਲੜਕੀ ਨੂੰ ਮੋਬਾਇਲ ਫੋਨ ਦੇਣ ਲਈ ਉਸ ਦੇ ਘਰ ਜਾ ਵੜਿਆ। ਇਸ ‘ਤੇ ਉਕਤ ਕੁੜੀ ਨੇ ਪਹਿਲਾਂ ਤਾਂ ਆਪਣੇ ਘਰਦਿਆਂ ਨੂੰ ਕਿਹਾ ਕਿ ਇਹ ਉਸਦੀ ਸਹੇਲੀ ਹੈ, ਪਰ ਇਹ ਪਰਦਾ ਬਹੁਤਾ ਦੇਰ ਨਾ ਰਹਿ ਸਕਿਆ। ਕੁੜੀ ਦੇ ਘਰਦਿਆਂ ਨੂੰ ਸੱਕ ਹੋਣ ‘ਤੇ ਉਕਤ ਕੁੜੀ ਬਣੇ ਮੁੰਡੇ ਨੇ ਜਦੋਂ ਉਥੋਂ ਨਿਕਲਣ ਦੀ ਕੋਸਿ਼ਸ ਕੀਤੀ ਤਾਂ ਪਿੰਡ ਦੇ ਨੌਜਵਾਨਾਂ ਨੇ ਉਸ ਨੂੰ ਪਕੜ ਲਿਆ। ਇਸ ਉਪਰੰਤ ਪਿੰਡ ਦੇ ਮੁੰਡਿਆਂ ਨੇ ਪਹਿਲਾਂ ਤਾਂ ਉਸਦੀ ਛਿੱਤਰ ਪਰੇਡ ਕੀਤੀ ਅਤੇ ਫਿਰ ਉਸ ਨੂੰ ਸਾਰੇ ਪਿੰਡ ਵਿੱਚ ਘੁੰਮਾ ਕੇ ਉਸਦਾ ਜਲੂਸ ਕੱਢਿਆ। ਇਸ ਦੌਰਾਨ ਪਤਾ ਲੱਗਿਆ ਕਿ ਉਸਦਾ ਇੱਕ ਹੋਰ ਸਾਥੀ ਵੀ ਉਸਦੇ ਨਾਲ ਸੀ, ਪਰ ਉਹ ਮੌਕਾ ਬਚਾ ਕੇ ਭੱਜ ਗਿਆ। ਕਾਫੀ ਛਿਤਰੌਲ ਕਰਨ ਅਤੇ ਪਿੰਡ ਵਿੱਚ ਘੁਮਾਉਣ ਉਪਰੰਤ ਪਿੰਡ ਦੇ ਕੁਝ ਸਿਆਣਿਆਂ ਬੰਦਿਆਂ ਨੇ ਉਸ ਨੂੰ ਛੁਡਵਾ ਦਿੱਤਾ ਅਤੇ ਖਹਿੜਾ ਛੁਟਦਿਆਂ ਹੀ ਉਹ ਉਥੋਂ ਤਿੱਤਰ ਹੋ ਗਿਆ। ਇਸ ਘਟਨਾ ਦੀ ਵਿਡੀਓ ਵੀ ਸ਼ੋਸਲ ਮੀਡੀਆ ‘ਤੇ ਵਾਇਰਲ ਹੋ ਗਈ ਹੈ, ਜਿਸ ਨੂੰ ਲੋਕ ਦੇਖ ਕੇ ਚਿਟਕਾਰੇ ਲੈਦਿਆਂ ਅੱਗੇ ਵਾਇਰਲ ਕਰ ਰਹੇ ਹਨ।

Real Estate