ਪੰਜਾਬ ‘ਚ ਆਏ ਅੱਜ ਕੋਰੋਨਾ ਦੇ 441 ਨਵੇਂ ਮਰੀਜ਼, ਹੋਈਆਂ 8 ਮੌਤਾਂ

160

ਚੰਡੀਗੜ, 23 ਜੁਲਾਈ (ਜਗਸੀਰ ਸਿੰਘ ਸੰਧੂ) : ਅੱਜ ਪੰਜਾਬ ‘ਚ ਕੋਰੋਨਾ ਦੇ 441 ਨਵੇਂ ਮਰੀਜ਼ ਰਿਪੋਰਟ ਹੋਏ ਹਨ, ਜਿਨਾਂ ਨੂੰ ਮਿਲਾ ਕੇ ਪੰਜਾਬ ‘ਚ ਹੁਣ ਤੱਕ 11739 ਲੋਕ ਪਾਜ਼ਿਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 7741 ਮਰੀਜ਼ ਠੀਕ ਹੋ ਚੁੱਕੇ, ਬਾਕੀ 3721 ਮਰੀਜ ਇਲਾਜ਼ ਅਧੀਨ ਹਨ । ਪੀੜਤ 70 ਮਰੀਜ਼ ਆਕਸੀਜਨ ਅਤੇ 13 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ। ਅੱਜ ਸਭ ਤੋਂ ਵੱਧ ਨਵੇਂ ਮਾਮਲੇ ਲੁਧਿਆਣਾ ਤੋਂ 89, ਜਲੰਧਰ ਤੋਂ 63 ਤੇ ਪਹਿਲਾਂ ਤੋਂ 53 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ ਹੋਏ ਹਨ।   ਜਲੰਧਰ ‘ਚ 2, ਪਟਿਆਲਾ ‘ਚ 2, ਹੁਸ਼ਿਆਰਪੁਰ ‘ਚ 1, ਫਿਰੋਜ਼ਪੁਰ ‘ਚ 1, ਅੰਮ੍ਰਤਸਰ ‘ਚ 1 ਅਤੇ ਮੁਹਾਲੀ ‘ਚ 1 ਮੌਤ ਹੋਣ ਨਾਲ ਅੱਜ ਪੰਜਾਬ ਵਿੱਚ ਕੁਲ 8 ਮੌਤਾਂ ਹੋਈਆਂ ਹਨ, ਜਿਹਨਾਂ ਨੂੰ ਮਿਲਾ ਕੇ ਪੰਜਾਬ ਵਿੱਚ ਹੁਣ 277 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ।

Real Estate