ਮਾਮਲਾ : ਕੋਰੋਨਾ ਦੀ ਆੜ ਹੇਠ ਲਾਸ਼ ਨੂੰ ਬਦਲਣਾ ਕਿਤੇ ਮਨੁੱਖੀ ਅੰਗਾਂ ਦੀ ਤਸਕਰੀ ਤਾਂ ਨਹੀਂ ?

49
ਕਰੋਨਾ ਮਹਾਮਾਰੀ ਪੀੜਤ ਸਸਕਾਰ ਹੋਈਆਂ ਲਾਸ਼ਾਂ ਕਰ ਰਹੀਆਂ ਨੇ ਕਈ ਸਵਾਲ ਖੜ੍ਹੇ
ਫਿਰੋਜ਼ਪੁਰ 21 ਜੁਲਾਈ (ਬਲਬੀਰ ਸਿੰਘ ਜੋਸਨ) : ਡਾਕਟਰਾਂ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ। ਜੇਕਰ ਲੋਕਾਂ ਨੂੰ ਬਚਾਉਣ ਵਾਲੇ ਡਾਕਟਰ ਹੀ ਲੋਕਾਂ ਦੀ ਜਾਨ ਦੇ ਦੁਸ਼ਮਣ ਬਣ ਕੇ ਆਪਣੇ ਫਾਇਦੇ ਲਈ ਕੰਮ ਕਰਨ ਤਾਂ ਡਾਕਟਰ ਪੇਸ਼ੇ ਤੋਂ ਲੋਕਾਂ ਦਾ ਵਿਸ਼ਵਾਸ ‘ਰੱਬ ਰੂਪੀ” ਉੱਠ ਜਾਵੇਗਾ ਜਾਂ ਕਹਿ ਲਓ ਕਿ ਵਾੜ ਹੀ ਖੇਤ ਨੂੰ ਖਾਣ ਲੱਗ ਪਏ ਤਾਂ ਉਸ ਦਾ ਰੱਬ ਹੀ ਰਾਖਾ ਹੁੰਦਾ ਹੈ । ਅਜਿਹਾ ਹੀ ਡਾਕਟਰ ਪੇਸ਼ੇ ਨੂੰ ਬਦਨਾਮ ਕਰਨ ਵਾਲੇ ਅੰਮ੍ਰਿਤਸਰ ਦੇ ਇੱਕ ਹਸਪਤਾਲ ਵੱਲੋਂ ਕਰੋਨਾ ਮਰੀਜ ਵਿਅਕਤੀ ਦੀ ਲਾਸ਼ ਦੀ ਜਗਾ ਅੌਰਤ ਦੀ ਲਾਸ਼ ਵਾਰਿਸਾਂ ਨੂੰ ਸਸਕਾਰ ਕਰਨ ਲਈ ਭੇਜ ਦਿਤੀ ਅਤੇ ਪੁਲਿਸ ਪ੍ਰਸਾਸਨ ਵੱਲੋਂ ਜਬਰੀ ਲਾਸ਼ ਦਾ ਸਸਕਾਰ ਕਰਾਉਣ ਅਤੇ ਲਾਸ਼ ਨੂੰ ਖੁਰਦ ਬੁਰਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ।  ਜਿਸ ਨੇ ਪੂਰੀ ਮਨੁੱਖਤਾ ਨੂੰ ਸ਼ਰਮਸਾਰ ਕਰਕੇ ਰੱਖ ਦਿੱਤਾ ਹੈ । ਪੁੂਰਾ ਮਾਮਲਾ ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਟਾਂਡਾ ਰਾਮ ਸਹਾਏ ਦੇ ਪ੍ਰੀਤਮ ਸਿੰਘ ਨਾਮ ਦੇ ਵਿਅਕਤੀ ਦਾ ਹੇੈ। ਜਿਸ ਦੇ ਪਰਿਵਾਰ ਦੇ 5 ਮੈਂਬਰਾਂ ਨੂੰ ਕੋਰੋਨਾ ਵਾਇਰਸ ਹੋ ਗਿਆ । ਜਿਨ੍ਹਾਂ ਨੂੰ ਹੁਸ਼ਿਆਰਪੁਰ ਦੇ ਹਸਪਤਾਲ ਚ ਭਰਤੀ ਕਰਵਾਇਆ ਗਿਆ । ਮਰੀਜ ਪ੍ਰੀਤਮ ਸਿੰਘ ਤੇ ਉਸ ਦੇ ਪਰਿਵਾਰ ਇੱਕ ਮੈਂਬਰ ਦੀ ਹਾਲਤ ਨੂੰ ਦੇਖਦੇ ਹੋਏ ਇਲਾਜ ਲਈ  ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ।ਜਿੱਥੇ ਡਾਕਟਰਾਂ ਵੱਲੋਂ ਇਲਾਜ ਦੌਰਾਨ ਕਰੋਨਾ ਮਰੀਜ਼ ਪ੍ਰੀਤਮ ਸਿੰਘ ਦੀ ਮੌਤ ਦੀ ਜਾਨਕਾਰੀ ਘਰ ਵਾਲਿਆਂ ਨੂੰ ਦੱਸੀ ਅਤੇ ਹਸਪਤਾਲ ਵੱਲੋਂ  ਲਾਸ਼ ਉੱਪਰ ਮਰੀਜ਼ ਦਾ ਨਾਮ ਦਾ ਪਰਚਾ ਲਗਾ ਕੇ ਲਾਸ਼ ਨੂੰ ਹੁਸ਼ਿਆਰਪੁਰ ਦੇ ਪਿੰਡ ਟਾਂਡਾ ਰਾਮ ਸਹਾਏ ਦੇ ਸ਼ਮਸ਼ਾਨ ਘਾਟ  ਵਿੱਚ ਸਸਕਾਰ ਲਈ ਭੇਜ ਦਿੱਤਾ ਗਿਆ ਜਿੱਥੇ ਪ੍ਰਸ਼ਾਸਨ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਲਾਸ਼ ਦਾ ਮੂੰਹ ਦੇਖਣ ਲਈ ਦਿੱਤਾ ਗਿਆ ਪਰ ਪਰਿਵਾਰ ਵੱਲੋਂ ਜਿੱਦ ਤੇ ਦਬਾ ਪਾਉਣ ਤੇ ਜਦੋਂ ਲਾਸ਼ ਤੋਂ ਕੱਪੜਾ ਉਤਾਰਿਆ ਗਿਆ ਤਾਂ ਲਾਸ਼ ਬਜ਼ੁਰਗ ਪ੍ਰੀਤਮ ਸਿੰਘ ਦੀ ਜਗ੍ਹਾ ਲਾਸ਼ ਇੱਕ ਔਰਤ ਦੀ ਨਿਕਲੀ। ਜਿਸ ਕਾਰਨ ਉੱਥੇ ਮੌਜੂਦ ਲੋਕਾਂ ਦੇ ਹੋਸ਼ ਉੱਡ ਗਏ ।ਪੰਜਾਬ ਸਰਕਾਰ ਜੇਕਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਜਾਂਚ ਕਰੇ ਤਾਂ ਹੋ ਸਕਦਾ ਵੱਡੇ ਸਕੈਂਡਲ ਦਾ ਪਰਦਾਫਾਸ਼।
ਇੱਥੇ ਇਹ ਸਵਾਲ ਪੈਦਾ ਹੁੰਦਾ ਹੈ ਕਿ ਪ੍ਰੀਤਮ ਸਿੰਘ ਦੀ ਲਾਸ਼ ਕਿਥੇ ਹੇੈ, ਜੇਕਰ ਉਹ ਜਿਉਂਦੇ ਹਨ ਤੇ ਕਿੱਥੇ ਹਨ ਜਾਂ ਉਨ੍ਹਾਂ ਦੀ ਲਾਸ਼ ਨੂੰ ਵੀ ਖੁਰਦ ਬੁਰਦ ਕਰ ਦਿੱਤਾ ਗਿਆ ਹੈ। ਉੱਥੇ ਹੀ ਕਰੋਨਾ ਮਹਾਮਾਰੀ ਪੀੜਤ ਸਸਕਾਰ ਹੋਈਆਂ ਲਾਸ਼ਾਂ ਕਈ ਸਵਾਲ ਖੜ੍ਹੇ ਕਰ ਰਹੀਆਂ ਹਨ।
ਦੱਸਣਯੋਗ ਹੈ ਕਿ ਕਰੋਨਾ ਮਹਾਂਮਾਰੀ ਨੇ ਪੂਰੇ ਭਾਰਤ ਚ ਪੈਰ ਪਸਾਰ ਰੱਖੇ ਹਨ। ਕਰੋਨਾ ਵਾਇਰਸ ਨਾਲ ਹੋਈਆਂ ਮੌਤਾਂ ਕਾਰਨ ਪਰਿਵਾਰਕ ਮੈਂਬਰਾਂ ਨੇ ਵੀ ਲਾਸ਼ਾਂ ਤੋਂ ਪਾਸਾ ਵੱਟਣ ਕਾਰਨ ਰਿਸ਼ਤੇ ਤਾਰ ਤਾਰ ਹੁੰਦੇ ਵੀ ਦੇਖੇ ਗਏ ।ਕਈ ਪਰਿਵਾਰਾਂ ਵੱਲੋਂ ਕਰੋਨਾ ਮਰੀਜ਼ ਦੀ ਲਾਸ਼ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਗਿਆ । ਕੀ ਇਹ ਸਾਰਾ ਘਟਨਾ ਕ੍ਰਮ ਨੂੰ ਦੇਖਦੇ ਹੋਏ ਭਰੋਸੇਯੋਗ ਸੁੂਤਰਾਂ ਅਨੁਸਾਰ ਕਈ ਸਵਾਲ ਖੜ੍ਹੇ ਹੋ ਰਹੇ ਹਨ ਕਿ ਕਰੋਨਾ ਮਹਾਮਾਰੀ ਦੀ ਅਾੜ ਚ ਹਸਪਤਾਲਾਂ ਦੇ ਡਾਕਟਰਾਂ ਵੱਲੋਂ ਕਿਤੇ ਲੋਕਾਂ ਨੂੰ ਜਾਣ ਬੁੱਝ ਕੇ ਤਾਂ ਨਹੀਂ ਕਰੋਨਾ ਮਰੀਜ਼ ਬਣਾ ਕੇ ਮਾਰ ਤਾ ਨਹੀਂ ਰਹੇ, ਕਰੋਨਾ ਦੀ ਅਾੜ ਹੇਠ ਡਾਕਟਰ ਲੋਕਾਂ ਦਾ ਇਲਾਜ ਕਰਨ ਨੂੰ ਲੈ ਕੇ ਪੈਸੇ ਦੀ ਅੰਨ੍ਹੀ ਲੁੱਟ ਤਾਂ ਨਹੀਂ ਕਰ ਰਹੇ, ਮਨੁੱਖੀ ਅੰਗਾਂ ਦੀ ਤਸਕਰੀ ਜਾਂ ਮਨੁੱਖੀ ਸਰੀਰ ਦੇ ਅੰਗਾਂ ਨੂੰ ਕੱਢ ਕੇ ਮਹਿੰਗੇ ਭਾਅ ਵੇਚਣ ਖਰੀਦਣ ਦਾ ਸੌਦਾ ਤਾਂ ਨਹੀਂ ਕਰ ਰਹੇ।ਕਰੋਨਾ ਦੀ ਆੜ ਵਿੱਚ ਡਾਕਟਰਾਂ ਵੱਲੋਂ ਲਾਸ਼ਾਂ ਦੀ ਅਦਲਾ ਬਦਲੀ ਤਾਂ ਨਹੀਂ ਕੀਤੀ ਜਾ ਰਹੀ। ਪੀੜਤ ਮਰੀਜ਼ ਦੀ ਲਾਸ਼ ਨੂੰ ਵਾਰਸਾਂ ਨੂੰ ਦਿਖਾਏ ਬਗੈਰ ਪ੍ਰਸ਼ਾਸ਼ਨ ਦੀ ਮਦਦ ਨਾਲ ਸੰਸਕਾਰ ਕਰਕੇ ਲਾਸ਼ਾਂ ਨੂੰ ਖੁਰਦ ਬੁਰਦ ਤਾਂ ਨਹੀਂ ਕੀਤਾ ਜਾ ਰਿਹਾ। ਅਜਿਹੇ ਕਈ ਸਵਾਲ ਹੋਰ ਵੀ ਜੋ ਸ਼ੱਕ ਦੇ ਘੇਰੇ ਵਿੱਚ ਅਾਉਦੇ ਹਨ । ਅੰਮ੍ਰਿਤਸਰ ਦੇ ਹਸਪਤਾਲ ਦੇ ਡਾਕਟਰਾਂ ਵੱਲੋਂ ਲਾਸ਼ ਦੀ ਅਦਲਾ ਬਦਲੀ ਜਾਂ ਲਾਸ ਨੂੰ ਖ਼ੁਰਦ ਬੁੱਰਦ ਕਰਨ ਦੇ ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਿੱਜੀ ਤੌਰ ਤੇ ਕਮੇਟੀ ਗਠਿਤ ਕਰਕੇ ਜਾਂਚ ਦੇ ਹੁਕਮ ਜਾਰੀ ਕਰਨ ਤਾਂ ਜੋ ਕਰੋਨਾ ਮਾਹਾਮਾਰੀ ਦੀ ਆੜ ਵਿੱਚ ਡਾਕਟਰ ਪੇਸੇ ਚ ਹੋ ਰਹੀ ਘਪਲੇਬਾਜ਼ੀ ਨੂੰ ਨੰਗਾ ਕਰਕੇ ਸਖਤ ਸਜਾਵਾਂ ਦਿਤੀਅਾ ਜਾਣ ਅਤੇ ਬੇਮੌਤ ਮਾਰੇ ਜਾ ਰਹੇ ਕਰੋਨਾ ਮਰੀਜ਼ਾਂ ਨੂੰ ਬਚਾਇਆ ਜਾਵੇ ।
Real Estate