ਅਵਤਾਰ ਸਿੰਘ ਕੌਲੀ ਪ੍ਰੈਸ ਕਲੱਬ (ਰਜਿ:) ਬਰਨਾਲਾ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ

182

ਬਰਨਾਲਾ, 19 ਜੁਲਾਈ (ਸਿਵਮ ਗੋਇਲ) : ਪੱਤਰਕਾਰਾਂ ਦੇ ਹਿੱਤਾਂ ਵਿੱਚ ਚੁੱਕੇ ਜਾ ਰਹੇ ਕਦਮਾਂ ਨੂੰ ਦੇਖਦਿਆਂ ਸੀਨੀਅਰ ਪੱਤਰਕਾਰ ਅਵਤਾਰ ਸਿੰਘ ਕੌਲੀ ਅੱਜ ਆਪਣੇ ਕਈ ਸਾਥੀ ਪੱਤਰਕਾਰਾਂ ਸਮੇਤ ਪ੍ਰੈਸ ਕਲੱਬ (ਰਜਿ:) ਬਰਨਾਲਾ ਵਿੱਚ ਸ਼ਾਮਲ ਹੋ ਗਏ । ਇਸ ਮੌਕੇ ਪ੍ਰੈਸ ਕਲੱਬ (ਰਜਿ:) ਬਰਨਾਲਾ ਦੇ ਪ੍ਰਧਾਨ ਜਗਸੀਰ ਸਿੰਘ ਸੰਧੂ, ਬਾਨੀ ਸਰਪ੍ਰਸਤ ਐਡਵੋਕੇਟ ਕੁਲਵੰਤ ਰਾਏ ਗੋਇਲ, ਜਨਰਲ ਸਕੱਤਰ ਹਰਿੰਦਰਪਾਲ ਨਿੱਕਾ, ਚੇਅਰਮੈਨ ਜਤਿੰਦਰ ਦਿਓਗਣ, ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਚੌਹਾਨ, ਖਜਾਨਚੀ ਆਕੇਸ਼ ਕੁਮਾਰ, ਮੀਤ ਪ੍ਰਧਾਨ ਵਿਪਨ ਗੁਪਤਾ, ਪਰੈਸ ਸਕੱਤਰ ਮੰਗਤ ਰਾਏ ਜਿੰਦਲ ਬਲਾਰੇ ਬੰਧਨਤੋੜ ਸਿੰਘ ਖਾਲਸਾ ਅਤੇ ਦਫਤਰ ਸਕੱਤਰ ਅਵਤਾਰ ਸਿੰਘ ਫਰਵਾਹੀ ਨੇ ਜੀ ਆਇਆ ਆਖਦਿਆਂ ਅਵਤਾਰ ਸਿੰਘ ਕੌਲੀ, ਕਮਲਦੀਪ ਸਿੰਘ, ਮਨਪ੍ਰੀਤ ਕੁਮਾਰ ਅਤੇ ਕਰਨਦੀਪ ਸਿੰਘ ਕੌਲੀ ਦਾ ਸਿਰਪਾਓ ਪਾ ਕੇ ਸਨਮਾਨ ਕੀਤਾ। ਇਸ ਮੌਕੇ ਸਾਰੇ ਕਲੱਬ ਮੈਂਬਰਾਂ ਦੀ ਸਹਿਮਤੀ ਨਾਲ ਅਵਤਾਰ ਸਿੰਘ ਕੌਲੀ ਨੂੰ ਪ੍ਰੈਸ ਕੱਲਬ ਬਰਨਾਲਾ ਦਾ ਸੀਨੀਅਰ ਮੀਤ ਪ੍ਰਧਾਨ ਅਤੇ ਕਮਲਦੀਪ ਸਿੰਘ ਨੂੰ ਸਲਾਹਕਾਰ ਵੱਜੋਂ ਨਿਯੁਕਤ ਕੀਤਾ ਗਿਆ। ਇਸ ਮੌਕੇ ਪ੍ਰੈਸ ਕਲੱਬ (ਰਜਿ:) ਬਰਨਾਲਾ ਦੇ ਪ੍ਰਧਾਨ ਜਗਸੀਰ ਸਿੰਘ ਸੰਧੂ ਨੇ ਨਵੇਂ ਸਾਥੀਆਂ ਦਾ ਸਵਾਗ਼ਤ ਕਰਦਿਆਂ ਕਿਹਾ ਕਿ ਫੀਡਰ ਵਿੱਚ ਕੰਮ ਕਰਦੇ ਪੱਤਰਕਾਰਾਂ ਨੂੰ ਸਮਾਜ ਵਿਰੋਧੀ ਅਨਸਰਾਂ ਦੇ ਨਾਲ ਲੜਣ ਤੋਂ ਇਲਾਵਾ ਸੱਤਾਧਿਰ ਦੀ ਧੱਕੇਸਾਹੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਪੱਤਰਕਾਰਤਾ ‘ਤੇ ਹੋ ਰਹੇ ਸਰਕਾਰੀ ਜਬਰ ਨੂੰ ਰੋਕਣ ਲਈ ਸਮੁੱਚੇ ਪੱਤਰਕਾਰ ਭਾਈਚਾਰੇ ਨੂੰ ਇੱਕ ਪਲੇਟ ਫਾਰਮ ‘ਤੇ ਇੱਕਠਾ ਹੋਣਾ ਪਵੇਗਾ ਅਤੇ ਇੱਕ ਪੰਜਾਬ ਪੱਧਰ ਦੀ ਮਜਬੂਤ ਜਥੇਬੰਦੀ ਬਣਾਉਣੀ ਪਵੇਗੀ। ਜਨਰਲ ਸਕੱਤਰ ਹਰਿੰਦਰਪਾਲ ਨਿੱਕਾ ਨੇ ਕਿਹਾ ਕਿ ਪੱਤਰਕਾਰਾਂ ਨੂੰ ਸੱਚ ਦੇ ਰਾਹ ‘ਤੇ ਚਲਦਿਆਂ ਘਬਰਾਉਣਾ ਨਹੀਂ ਚਾਹੀਦਾ, ਕਿਉਂਕਿ ਸਿਆਣਿਆ ਨੇ ਕਿਹਾ ਹੈ ਕਿ ਜੇਕਰ ਪੱਲੇ ਹੋਵੇ ਸੱਚ ਤਾਂ ਫਿਰ ਕੋਠੇ ਚੜ ਕੇ ਨੱਚ ਇਸ ਕਰਕੇ ਸਮਾਜ ਵਿਰੋਧੀ ਅਨਸਰਾਂ ਦੇ ਨਾਲ ਨਾਲ ਭ੍ਰਿਸਟ ਅਫਸਰਸ਼ਾਹੀ ਨੂੰ ਵੀ ਨੰਗਾ ਕਰਨਾ ਚਾਹੀਦਾ ਹੈ। ਇਸ ਮੌਕੇ ਕੁਲਦੀਪ ਸਿੰਘ ਰਾਮਗੜੀਆ, ਸੰਦੀਪ ਪਾਲ ਸਿੰਘ, ਹਰਵਿੰਦਰ ਸੋਨੀ, ਰਾਜ ਕੁਮਾਰ, ਗੋਪਾਲ ਮਿੱਤਲ, ਸਿਵਮ ਗੋਇਲ, ਹਰਵਿੰਦਰ ਸਿੰਘ ਕਾਲਾ ਅਤੇ ਸੰਦੀਪ ਸਿੰਘ ਬਾਜਵਾ ਆਦਿ ਹਾਜਰ ਸਨ।

Real Estate