ਬਰਗਾੜੀ-ਬਹਿਬਲ ਕਲਾਂ ਮਾਮਲਿਆਂ ਦੀ ਜਾਂਚ ਦੀ ਪੈੜ ਬਾਦਲਾਂ ਦੇ ਬੂਹੇ ਤੱਕ ਪਹੰਚੀ : ਭਗਵੰਤ ਮਾਨ

 ਚੰਡੀਗੜ, 18 ਜੁਲਾਈ (ਜਗਸੀਰ ਸਿੰਘ ਸੰਧੂ) : ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਬਰਗਾੜੀ-ਬਹਿਬਲ ਕਲਾਂ ਮਾਮਲਿਆਂ ਦੀ ਜਾਂਚ ਦੀ ਪੈੜ ਬਾਦਲਾਂ ਦੇ ਬੂਹੇ ਤੱਕ ਚਲੀ ਗਈ ਹੈ। ਨਤੀਜਣ ਹੁਣ ਇਹ ਡਰ ਹੈ ਕਿ ਬਾਦਲ ਅਤੇ ਮਜੀਠੀਆ ਪਰਿਵਾਰ ਦੇਸ਼ ਛੱਡ ਕੇ ਹੀ ਨਾ ਭੱਜ ਜਾਣ। ਇਸ ਲਈ ਇਨ੍ਹਾਂ ਸਭ ਦੇ ਪਾਸਪੋਰਟ ਜ਼ਬਤ ਕੀਤੇ ਜਾਣ। ਉਹਨਾਂ ਕਿਹਾ ਕਿ ”ਦੋਸ਼ ਬੇਹੱਦ ਗੰਭੀਰ ਹਨ। ਲੋਕਾਂ ਦੀਆਂ ਭਾਵਨਾਵਾਂ ਤਾਰ-ਤਾਰ ਕਰਨ ਵਾਲੇ ਹਨ। ਵੱਖ-ਵੱਖ ਪੰਥਕ ਜਥੇਬੰਦੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਮੰਗ ਪੱਤਰ ਦੇ ਕੇ ਸੁਖਬੀਰ ਸਿੰਘ ਬਾਦਲ ਨੂੰ ਪੰਥ ‘ਚੋ ਛੇਕਣ ਦੀ ਮੰਗ ਕਰ ਰਹੀਆਂ ਹਨ। ਮੈਨੂੰ ਬੜੀ ਹੈਰਾਨੀ ਹੋ ਰਹੀ ਹੈ ਕਿ ਖ਼ੁਦ ਨੂੰ ਸਭ ਤੋਂ ਵੱਡੇ ਪੰਥਕ ਆਗੂ ਅਤੇ ‘ਫ਼ਖਰ-ਏ-ਕੌਮ’ ਕਹਾਉਣ ਵਾਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਚੁੱਪ ਹਨ। ਸੁਖਬੀਰ, ਹਰਸਿਮਰਤ ਅਤੇ ਮਜੀਠੀਆ ਵੀ ਚੁੱਪ ਹਨ। ਇੱਥੋਂ ਤੱਕ ਕਿ ਹਰ ਨਿੱਕੀ-ਵੱਡੀ ਗੱਲ ‘ਤੇ ਬਾਦਲਾਂ ਦੀ ਪੀਪਣੀ ਬਣਨ ਵਾਲੇ ਵਿਰਸਾ ਸਿੰਘ ਵਲਟੋਹਾ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਡਾ. ਦਲਜੀਤ ਚੀਮਾ ਵਰਗੇ ਵੀ ਚੁੱਪ ਹਨ। ਐਨੇ ਗੰਭੀਰ ਇਲਜ਼ਾਮਾਂ ‘ਤੇ ਚੁੱਪੀ ਧਾਰ ਕੇ ਬਾਦਲਾਂ ਨੇ ਅੱਧਾ ਕਬੂਲਨਾਮਾ ਕਰ ਲਿਆ ਹੈ। ਇਸ ਲਈ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੇ ਪਾਸਪੋਰਟ ਜ਼ਬਤ ਕੀਤੇ ਜਾਣ, ਕਿਉਂਕਿ ਐਨੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰਨ ਦੀ ਥਾਂ ਇਹ ਦੇਸ ਛੱਡ ਕੇ ਭੱਜ ਸਕਦੇ ਹਨ।

Real Estate