ਬਜੂਹਾਂ ਕਲਾਂ ਖੁਦਕੁਸ਼ੀ ਮਾਮਲੇ ‘ਚ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸਾਰੀ ਪੰਚਾਇਤ ਤਲਬ ਕੀਤੀ

ਚੰਡੀਗੜ੍ਹ, 17 ਜੁਲਾਈ (ਜਗਸੀਰ ਸਿੰਘ ਸੰਧੂ) : ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਜ਼ਿਲ੍ਹਾ ਜਲੰਧਰ ਦੇ ਨਕੋਦਰ ਅਧੀਨ ਆਉਂਦੇ ਪਿੰਡ ਬਜੂਹਾ ਕਲਾਂ ਵਿਖੇ ਮਹਿਲਾ ਵੱਲੋਂ ਖੁਦਕੁਸ਼ੀ ਕਰਨ ਤੋਂ ਪਹਿਲਾਂ ਬਣਾਈ ਵੀਡੀਓ , ਪੰਚਾਇਤ ‘ਤੇ ਦੋਸ਼ ਲਗਾਉਂਦਿਆਂ ਕੀਤੀ ਖੁਦਕੁਸ਼ੀ ਦੇ ਮਾਮਲੇ ਦਾ ਸੂ ਮੋਟੋ ਨੋਟਿਸ ਲੈਂਦਿਆਂ ਇਨਕੁਆਰੀ ਅਫਸਰ ਨੂੰ ਆਦੇਸ਼ ਦਿੱਤੇ ਹਨ ਕਿ ਪਿੰਡ ਬਜੂਹਾ ਕਲਾਂ ਦੀ ਪੰਚਾਇਤ ਦੇ ਸਮੂਹ ਮੈਂਬਰਾਂ ਅਤੇ ਮ੍ਰਿਤਕਾ ਦੇ ਘਰ ਦੇ ਦੋ ਮੈਂਬਰਾਂ ਨੂੰ ਲੈ ਕੇ ਮਿਤੀ 20 ਜੁਲਾਈ 2020 ਨੂੰ ਦੁਪਹਿਰ 12.00 ਵਜੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਦਫਤਰ ਵਿਖੇ ਹਾਜ਼ਰ ਹੋਣ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਇਹ ਮਾਮਲਾ ਇਕ ਨਿਜੀ ਨਿਊਜ਼ ਚੈਨਲ ‘ਤੇ ਚੱਲੀ ਖਬਰ ਰਾਹੀਂ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ, ਜਿਸ ਸੂ-ਮੋਟੋ ਨੋਟਿਸ ਲੈਂਦਿਆਂ ਇਨਕੁਆਰੀ ਅਫਸਰ ਨੂੰ ਪਿੰਡ ਬਜੂਹਾ ਕਲਾਂ ਦੀ ਪੰਚਾਇਤ ਦੇ ਸਮੂਹ ਮੈਂਬਰਾਂ ਅਤੇ ਮ੍ਰਿਤਕਾ ਦੇ ਘਰ ਦੇ ਦੋ ਮੈਂਬਰਾਂ ਨੂੰ ਲੈ ਕੇ ਮਿਤੀ 20 ਜੁਲਾਈ 2020 ਨੂੰ ਦੁਪਹਿਰ 12.00 ਵਜੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਦਫਤਰ ਵਿਖੇ ਹਾਜ਼ਰ ਹੋਣ ਦੇ ਆਦੇਸ਼ ਦਿੱਤੇ ਗਏ ਹਨ।

Real Estate