ਬੇਅਦਬੀ ਤੇ ਗੋਲੀਕਾਂਡ ਦੇ ਮਾਸਟਰ ਮਾਈਂਡ ਸੌਦਾ ਸਾਧ, ਸੁਮੇਧ ਸੈਣੀ ਤੇ ਸੁਖਬੀਰ ਬਾਦਲ ਹੀ ਸਾਬਤ ਹੋਣਗੇ : ਭਾਈ ਮਾਝੀ

ਸੌਦਾ ਸਾਧ ਦੇ ਫ਼ਿਲਮੀ ਪੋਸਟਰਾਂ ਨੂੰ ਵੀ ਪੁਲਿਸ ਸੁਰੱਖਿਆ ਅਤੇ ਨੂੰ ਪ੍ਰਚਾਰਕਾਂ ਅੱਜ ਤੱਕ ਕੋਈ ਸੁਰੱਖਿਆ ਨਹੀਂ
ਚੰਡੀਗੜ, 16 ਜੁਲਾਈ (ਜਗਸੀਰ ਸਿੰਘ ਸੰਧੂ) : ਸੌਦਾ ਸਾਧ ਦੇ ਪ੍ਰਭਾਵ ਵਾਲ਼ੇ ਇਲਾਕਿਆਂ ਮਾਨਸਾ, ਬਠਿੰਡਾ, ਮੋਗਾ, ਫਰੀਦਕੋਟ ਆਦਿ ਵਿੱਚ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਵੱਲੋੰ ਗੁਰਬਾਣੀ ਦੀ ਰੌਸ਼ਨੀ ‘ਚ ਕੀਤੇ ਗੁਰਮਤਿ ਪ੍ਰਚਾਰ ਨੇ ਡੇਰਾ ਸਿਰਸਾ ਸਮਰਥਕਾਂ ਨੂੰ ਵੱਡੀ ਗਿਣਤੀ ਵਿੱਚ ਸੌਦਾ ਸਾਧ ਨਾਲ਼ੋਂ ਤੋੜ ਕੇ ਗੁਰਮਤਿ ਨਾਲ਼ ਜੋੜਿਆ । ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਅਤੇ ਸਿਟ ਦੀ ਚਾਰਜਸ਼ੀਟ ਵਿੱਚ ਵਿਸ਼ੇਸ਼ ਤੌਰ ‘ਤੇ ਜ਼ਿਕਰ ਹੈ ਕਿ ਜਦੋਂ ਮਾਰਚ 2015 ਵਿੱਚ ਪਿੰਡ ਬੁਰਜ ਜਵਾਹਰ ਸਿੰਘ ਵਾਲ਼ਾ ਵਿਖੇ ਭਾਈ ਮਾਝੀ ਨੇ ਦੀਵਾਨ ਲਗਾਏ ਤਾਂ ਵੱਡੀ ਗਿਣਤੀ ‘ਚ ਡੇਰਾ ਸਮਰਥਕਾਂ ਨੇ ਆਪਣੇ ਗਲ਼ਾਂ ਵਿੱਚ ਪਾਏ ਸੌਦਾ ਸਾਧ ਦੇ ਲੌਕਟ ਤੋੜ ਕੇ ਸੁੱਟ ਦਿੱਤੇ ।ਸੰਨ  2019 ‘ਚ ਨਾਭਾ ਜੇਲ• ‘ਚ ਮਾਰੇ ਗਏ ਮਹਿੰਦਰਪਾਲ ਬਿੱਟੂ ਨੇ ਇਹ ਮੁੱਦਾ ਡੇਰੇ ਦੇ (ਹੁਣ ਫਰਾਰ) ਕੌਮੀ ਕਮੇਟੀ ਮੈਂਬਰਾਂ ਸੰਦੀਪ ਬਰੇਟਾ, ਪ੍ਰਦੀਪ ਕਲੇਰ ਤੇ ਹਰਸ਼ ਧੂਰੀ ਕੋਲ਼ ਰੱਖਿਆ ਤਾਂ ਇਹਨਾਂ ਨੇ ਬਦਲਾ ਲੈਣ ਦਾ ਫੈਸਲਾ ਕਰਦਿਆਂ ਬੇਅਦਬੀ ਦੀ ਸਾਜਿਸ਼ ਰਚੀ । ਵਰਨਣਯੋਗ ਹੈ ਕਿ ਭਾਈ ਮਾਝੀ ਪਿਛਲੇ ਲੰਬੇ ਸਮੇਂ ਤੋਂ ਮਾਲਵਾ ਖੇਤਰ ‘ਚ ਜ਼ੋਰ-ਸ਼ੋਰ ਨਾਲ਼ ਗੁਰਬਾਣੀ ਪ੍ਰਚਾਰ ਲਈ ਸਰਗਰਮ ਸਨ ਤੇ ਅੰਦਾਜਨ 50-60 ਸਮਾਗਮ ਹਰ ਮਹੀਨੇ ਆਯੋਜਿਤ ਹੁੰਦੇ ਸਨ । ਭਾਈ ਮਾਝੀ ਨੇ ਡੇਰੇ ਨਾਲ਼ੋਂ ਟੁੱਟ ਕੇ ਗੁਰਬਾਣੀ ਨਾਲ਼ ਜੁੜਨ ਵਾਲ਼ਿਆਂ ਦੀ ਗਿਣਤੀ ‘ਚ ਵਾਧੇ ਨੂੰ ਗੁਰੂ ਦੀ ਕ੍ਰਿਪਾ ਹੀ ਦੱਸਿਆ ਹੈ । ਉਹਨਾਂ ਕਿਹਾ ਕਿ ਗੁਰਬਾਣੀ ਵਿਲੱਖਣ ਸਿੱਖ ਇਤਿਹਾਸ ਤੇ ਅਮੀਰ ਸਿੱਖ ਸੱਭਿਆਚਾਰ ਦੇ ਹੋ ਰਹੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਜਦੋਂ ਡੇਰਾ ਪ੍ਰੇਮੀ ਡੇਰਾ ਛੱਡ ਰਹੇ ਸਨ ਤਾਂ ਉਹਨੀਂ ਦਿਨੀ ਡੇਰਾ ਪ੍ਰਬੰਧਕਾਂ ਦੇ ਨਾਲ਼-ਨਾਲ਼ ਸੂਬੇ ਦੀ ਪੁਲਿਸ ਵੀ ਚਿੰਤਤ ਦਿਖਾਈ ਦਿੱਤੀ ਉਹਨਾਂ ਦੱਸਿਆ ਕਿ ਉਹਨੀ ਦਿਨੀਂ ਪੁਲਿਸ ਵੱਲੋਂ ਇੱਕ ਪਾਸੇ ਸੌਦਾ ਸਾਧ ਦੀ ਫਿਲਮ ਦੇ ਪੋਸਟਰਾਂ ਦੀ ਰਾਖੀ ਕੀਤੀ ਜਾਂਦੀ ਰਹੀ ਤੇ ਦੂਜੇ ਪਾਸੇ ਉਹਨਾਂ ਦੇ ਦੀਵਾਨ ਬੰਦ ਕਰਵਾਉਣ ਲਈ ਦਬਕੇ ਤੱਕ ਮਾਰੇ ਗਏ ।ਉਹਨਾਂ 2015 ਦੀ ਇੰਸਪੈਕਟਰ ਪ੍ਰਦੀਪ ਸਿੰਘ ਵੱਲੋਂ ਧਮਕਾਉਣ ਦੀ ਵਾਇਰਲ ਵੀਡੀਓ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਜਦੋਂ ਉਹ ਫਰੀਦਕੋਟ ਜ਼ਿਲ•ੇ ਦੇ ਪਿੰਡ ਮਚਾਕੀ ਵਿਖੇ ਦੀਵਾਨ ਮਗਰੋਂ ਰਵਾਨਗੀ ਲਈ ਆਪਣੀ ਗੱਡੀ ‘ਚ ਬੈਠੇ ਸਨ ਤਾਂ ਉਕਤ ਪ੍ਰਦੀਪ ਸਿੰਘ ਨੇ ਦਬਕਾਉਂਦਿਆਂ ਕਿਹਾ ਕਿ ਇਸ ਤੋਂ ਮਗਰੋਂ ਮੇਰੇ ਇਲਾਕੇ ‘ਚ ਵੜ ਕੇ ਵਿਖਾਈਂ! ਯਾਦ ਰਹੇ ਕਿ ਉਕਤ ਥਾਣੇਦਾਰ ਹੁਣ ਕੋਟਕਪੂਰਾ ਗੋਲ਼ੀਕਾਂਡ ਵਿੱਚ ਵੀ ਦੋਸ਼ੀ ਵਜੋਂ ਨਾਮਜਦ ਹੈ । ਇਸ ਤੋਂ ਅੱਗੇ ਭਾਈ ਮਾਝੀ ਨੇ ਪਿੰਡ ਪੱਕਾ ਦੇ ਦੀਵਾਨ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਜਦੋਂ ਉਹਨਾਂ ਭਾਈ ਗੁਰਦਾਸ ਜੀ ਦੀ ਲਿਖੀ ਪੰਗਤੀ “ ਰਾਮ-ਰਹੀਮ ਕਹਾਇਦੇ ਇੱਕ ਨਾਮ ਦੁਇ ਰਾਹ ਭੁਲਾਣੇ“ ਉਚਾਰੀ ਤਾਂ ਪੁਲਿਸ ਨੇ ਚਲਦੇ ਦੀਵਾਨ ਵਿੱਚ ਪਹੁੰਚ ਕੇ ਦੀਵਾਨ ਬੰਦ ਕਰਵਾਇਆ ਤੇ ਇਤਰਾਜ ਕੀਤਾ ਕਿ ਉਹਨਾਂ ਵੱਲੋਂ ਰਾਮ ਰਹੀਮ ਦੇ ਨਾਮ ਦਾ ਜ਼ਿਕਰ ਕਿਉਂ ਕੀਤਾ ਗਿਆ । ਇਸ ਤੋਂ ਇਲਾਵਾ ਪੁਲਿਸ ਦੇ ਦਬਾਅ ਦਾ ਸਿਖਰ ਉਸ ਵੇਲ਼ੇ ਹੋਇਆ ਜਦੋਂ ਭਾਈ ਮਾਝੀ ਦੇ ਪਿਤਾ ਨੂੰ ਕਾਲ਼ੇ ਪੀਲ਼ੀਏ ਦੀ ਬਿਮਾਰੀ ਹੋਣ ਦੇ ਬਾਵਜੂਦ ਬਿਨਾਂ ਦੋਸ਼ ਦੇ ਜੇਲ ‘ਚ ਰੱਖਿਆ ਗਿਆ ।ਭਾਈ ਮਾਝੀ ਦਾ ਕਹਿਣਾ ਹੈ ਕਿ ਜੇਕਰ ਸਿੱਟ ਨੂੰ ਬਿਨਾਂ ਦਬਾਅ ਦੇ ਕੰਮ ਕਰਨ ਦਿੱਤਾ ਜਾਵੇ ਤਾਂ ਬੇਅਦਬੀ ਘਟਨਾਕ੍ਰਮ ਦੇ ਮਾਸਟਰਮਾਈਂਡ ਗੁਰਮੀਤ ਰਾਮ ਰਹੀਮ ਕੋਟਕਪੂਰਾ-ਬਹਿਬਲ ਗੋਲ਼ੀ ਕਾਂਡ ਦੇ ਮਾਸਟਰਮਾਈਂਡ ਸੁਮੇਧ ਸੈਣੀ ਤੇ ਸੁਖਬੀਰ ਬਾਦਲ ਸਾਬਤ ਹੋਣਗੇ।ਹੈਰਾਨਗੀ ਵਾਲ਼ੀ ਗੱਲ ਹੈ ਕਿ ਭਾਵੇਂ ਤਾਜ਼ਾ ਚਾਰਜਸ਼ੀਟ ਵਿੱਚ ਜ਼ਿਕਰ ਹੈ ਕਿ ਸਿੱਖ ਪ੍ਰਚਾਰਕਾਂ ਖਾਸ ਕਰ ਭਾਈ ਮਾਝੀ ਦੇ ਪ੍ਰਚਾਰ ਕਰਕੇ ਡੇਰਾ ਪ੍ਰੇਮੀ ਡੇਰੇ ਨਾਲ਼ੋਂ ਟੁੱਟ ਰਹੇ ਸਨ, ਜਿਸ ਕਰਕੇ ਡੇਰਾ ਆਗੂ  ਉਹਨਾਂ ਤੋਂ ਬਦਲਾ ਲੈਣਾ ਚਾਹੁੰਦੇ ਸਨ, ਇਸ ਦੇ ਬਾਵਜੂਦ ਸੂਬਾ ਪੁਲਿਸ ਵੱਲੋਂ ਅੱਜ ਤੱਕ ਉਹਨਾਂ ਦੀ ਸੁਰੱਖਿਆ ਸਬੰਧੀ ਕੋਈ ਚਾਰਾ ਨਹੀਂ ਕੀਤਾ ਗਿਆ ਇਸ ਸਬੰਧੀ ਨਾ ਤਾਂ ਸਿੱਟ ਵੱਲੋਂ ਹੀ ਸੁਰੱਖਿਆ ਦੇਣ ਦੀ ਕੋਈ ਸਿਫਾਰਿਸ਼ ਕੀਤੀ ਗਈ ਅਤੇ ਨਾ ਹੀ ਜ਼ਿਲ•ਾ ਪੁਲਿਸ ਮੁਖੀ ਵੱਲੋਂ ਹੀ ਭਾਈ ਮਾਝੀ ਨਾਲ਼ ਸੁਰੱਖਿਆ ਸਬੰਧੀ ਕੋਈ ਕਾਰਵਾਈ  ਕੀਤੀ ਗਈ ਹੈ ।

Real Estate