ਵਿਵਾਦਤ ਗਾਇਕ ਸਿੱਧੂ ਮੂਸੇਵਾਲਾ ਨੂੰ ਸੰਗਰੂਰ ਅਦਾਲਤ ਨੇ ਦਿੱਤੀ ਪੱਕੀ ਜਮਾਨਤ

213

ਚੰਡੀਗੜ, 15 ਜੁਲਾਈ (ਜਗਸੀਰ ਸਿੰਘ ਸੰਧੂ) : ਵਿਵਾਦਤ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਅੱਜ ਸੰਗਰੂਰ ਦੀ ਆਦਲਤ ਨੇ ਪੱਕੀ ਜਮਾਨਤ ਦੇ ਦਿੱਤੀ ਹੈ। ਵਰਨਣਯੋਗ ਹੈ ਲਾਕਡਾਊਨ ਦੌਰਾਨ ਇੱਕ ਵਿਡੀਓ ਵਾਇਰਲ ਹੋਈ ਸੀ, ਜਿਸ ਵਿੱਚ ਸਿੱਧੂ ਮੂਸੇਵਾਲਾ ਵੱਲੋਂ ਸੰਗਰੂਰ ਜਿਲੇ ਦੇ ਲੱਡਾ ਏਰੀਏ ਵਿੱਚ ਫਾਇਰਿੰਗ ਕੀਤੀ ਜਾ ਰਹੀ। ਇਸ ਵਿਡੀਓ ਦੇ ਆਧਾਰ ‘ਤੇ ਹੀ ਸਿੱਧੂ ਮੂਸੇਵਾਲਾ ‘ਤੇ ਪਹਿਲਾ ਲਾਕਡਾਊਨ ਤੇ ਕਰਫਿਊ ਦੀ ਉਲਘੰਣਾ ਕਰਨ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ, ਫਿਰ ਅਸਲਾ ਐਕਟ ਜੋੜ ਦਿੱਤਾ ਗਿਆ ।ਸਿੱਧੂ ਦੇ ਵਕੀਲ ਗਗਨਦੀਪ ਦਾ ਕਹਿਣਾ ਹੈ ਕਿ ਸਿੱਧੂ ਨੇ ਪੁਲਿਸ ਜਾਂਚ ‘ਚ ਪੂਰਾ ਸਹਿਯੋਗ ਦਿੱਤਾ ਹੈ ਜਿਸ ਦੇ ਕਾਰਨ ਉਸਨੂੰ ਆਦਾਲਤ ਨੇ ਪੱਕੀ ਜ਼ਮਾਨਤ ਦੇ ਦਿੱਤੀ ਗਈ ਹੈ।ਦੱਸ ਦਈਏ ਕਿ 4 ਮਈ ਨੂੰ ਬਡਬਰ ਵਿੱਚ ਫਾਇਰਿੰਗ ਰੇਂਜ ‘ਤੇ ਗਾਇਕ ਦੀ ਸ਼ੂਟਿੰਗ ਕਰਨ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਇਆ ਸੀ।
ਇਸ ਤੋਂ ਬਾਅਦ ਪੁਲਿਸ ਨੇ ਮੂਸੇਵਾਲਾ ਤੇ ਪੰਜ ਪੁਲਿਸ ਮੁਲਾਜ਼ਮਾਂ ਅਤੇ ਤਿੰਨ ਹੋਰਾਂ ਦੇ ਖਿਲਾਫ ਆਈਪੀਸੀ ਦੀ ਧਾਰਾ 188 ਤੇ ਆਫਤ ਪ੍ਰਬੰਧਨ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ। ਬਾਅਦ ਵਿੱਚ ਆਰਮਜ਼ ਐਕਟ ਦੀਆਂ ਸਖਤ ਧਾਰਾਵਾਂ ਨੂੰ ਐਫਆਈਆਰ ਵਿੱਚ ਸ਼ਾਮਲ ਕੀਤਾ ਗਿਆ ਸੀ ਸਿੱਧੂ ਮੂਸੇਵਾਲਾ ‘ਤੇ ਬਰਨਾਲਾ ਜਿਲੇ ਵਿੱਚ ਵੀ ਅਜਿਹਾ ਹੀ ਇੱਕ ਕੇਸ ਦਰਜ ਹੈ। ਇਹ ਕੇਸ ਪਿੰਡ ਬਰਬਰ ਵਿਖੇ ਸਿੱਧੂ ਮੂਸੇਵਾਲਾ ਨੂੰ ਕੁਝ ਪੁਲਸ ਮੁਲਾਜਮਾਂ ਵੱਲੋਂ ਅਸਾਲਟ ਰਾਇਫਲ ਦੀ ਟਰੇਨਿੰਗ ਦਿੰਦਿਆਂ ਵਾਇਰਲ ਹੋਈ ਵਿਡੀਓ ‘ਤੇ ਅਧਾਰ ‘ਤੇ ਹੈ। ਇਸ ਕੇਸ ਵਿੱਚ ਅਜੇ ਨਾ ਤਾਂ ਸਿੱਧੂ ਮੂਸੇਵਾਲਾ ਨੂੰ ਜਮਾਨਤ ਮਿਲੀ ਹੈ ਅਤੇ ਨਾ ਹੀ ਸਿੱਧੂ ਮੂਸੇਵਾਲਾ ਪੁਲਸ ਤਫਤੀਸ ਵਿੱਚ ਸਾਮਲ ਹੋਇਆ ਹੈ। ਬਰਨਾਲਾ ਪੁਲਸ ਵੱਲੋਂ ਕਈ ਵਾਰ ਸਿੱਧੂ ਮੂਸੇਵਾਲਾ ਨੂੰ ਫੜਨ ਵਾਸਤੇ ਛਾਪਾਮਾਰੀ ਕੀਤੇ ਜਾਣ ਦੇਵੀ ਦਾਅਵੇ ਕੀਤੇ ਗਏ ਹਨ।

Real Estate