ਲੁਧਿਆਣਾ, ਜਲੰਧਰ, ਸੰਗਰੂਰ, ਗੁਰਦਾਸਪੁਰ ਤੇ ਮੁਹਾਲੀ ਜਿਲੇ ਕੰਨਟੇਨਮੈਂਟ ਜ਼ੋਨ ਘੋਸਿ਼ਤ, ਲਾਈਆਂ ਸਖਤ ਪਾਬੰਦੀਆਂ

205

ਚੰਡੀਗੜ, 12 ਜੁਲਾਈ (ਜਗਸੀਰ ਸਿੰਘ ਸੰਧੂ) : ਪੰਜਾਬ ਵਿੱਚ ਕੋਰੋਨਾ ਦਾ ਪ੍ਰਕੋਪ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਰੋਜ਼ਾਨਾ ਸੈਂਕੜਿਆਂ ਦੀ ਗਿਣਤੀ ਵਿੱਚ ਨਵੇਂ ਮਰੀਜ ਕੋਰੋਨਾ ਪਾਜੇਟਿਵ ਪਾਏ ਜਾ ਰਹੇ ਹਨ। ਕੋਰੋਨਾ ਦੀ ਮਾਰ ਹੇਠ ਆੲੋ ਪੰਜਾਬ ਦੇ ਪੰਜ ਜਿਲਿਆਂ ਨੂੰ ਪੰਜਾਬ ਸਰਕਾਰ ਨੇ ਕੰਨਟੇਨਮੈਂਟ ਜ਼ੋਨ ਐਲਾਨ ਦਿੱਤਾ ਹੈ। ਕੰਨਟੇਮੈਂਟ ਜ਼ੋਨ ਵਿੱਚ ਐਲਾਨੇ ਗਏ ਇਹਨਾਂ ਪੰਜ ਜਿਲਿਆਂ ਲੁਧਿਆਣਾ, ਜਲੰਧਰ, ਸੰਗਰੂਰ, ਗੁਰਦਾਸਪੁਰ ਤੇ ਐਸ.ਏ.ਐਸ ਨਗਰ ਮੋਹਾਲੀ ਵਿੱਚ ਸਰਕਾਰ ਨੇ ਸਖਤ ਪਾਬੰਦੀਆਂ ਲਗਾ ਦਿੱਤੀਆਂ ਹਨ। ਇਸ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਵਿੱਚ ਮਾਈਕਰੋ ਕੰਟੇਨਮੈਂਟ ਜ਼ੋਨਾਂ ਦੀ ਸ਼ਨਾਖਤ ਕਰਕੇ ਲੋਕਾਂ ਦੀਆਂ ਗਤੀਵਿਧੀਆਂ ਸੀਮਤ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਖੇਤਰਾਂ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ। ਇਨ੍ਹਾਂ ਵਿੱਚ ਲੁਧਿਆਣਾ ’ਚ 1316, ਜਲੰਧਰ ਵਿੱਚ 1187, ਅੰਮ੍ਰਿਤਸਰ ਵਿੱਚ 1040, ਸੰਗਰੂਰ ਵਿੱਚ 629 ਤੇ ਪਟਿਆਲਾ ਵਿੱਚ 563 ਕੋਵਿਡ ਦੇ ਕੇਸ ਸਾਹਮਣੇ ਆਏ ਹਨ। ਅੰਮ੍ਰਿਤਸਰ ਵਿੱਚ ਮੌਤਾਂ ਦੀ ਗਿਣਤੀ 51, ਲੁਧਿਆਣਾ ਵਿੱਚ 31, ਜਲੰਧਰ ਵਿੱਚ 25, ਸੰਗਰੂਰ ਵਿੱਚ 18 ਤੇ ਪਟਿਆਲਾ ਵਿੱਚ 12 ਹੋ ਚੁੱਕੀ ਹੈ। ਬੀਤੇ ਸ਼ਨੀਵਾਰ ਨੂੰ ਪਟਿਆਲਾ ਤੇ ਜਲੰਧਰ ਵਿੱਚ 2-2, ਪਠਾਨਕੋਟ, ਸੰਗਰੂਰ, ਲੁਧਿਆਣਾ ਤੇ ਬਠਿੰਡਾ ਵਿੱਚ ਇੱਕ-ਇੱਕ ਵਿਅਕਤੀ ਲਈ ਕਰੋਨਾ ਜਾਨਲੇਵਾ ਸਾਬਤ ਹੋਇਆ ਹੈ। ਇਸ ਤੋਂ ਇਲਾਵਾ 231 ਨਵੇਂ ਕੇਸ ਸਾਹਮਣੇ ਆਏ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰੰਘ ਅੱਜ ਸ਼ਾਮ 7 ਵਜੇ ਸੋਸਲ ਮੀਡੀਆ ਰਾਹੀਂ ਪੰਜਾਬ ਦੇ ਲੋਕਾਂ ਦੇ ਰੂਬਰੂ ਹੋ ਰਹੇ ਹਨ, ਜੋ ਕੋਰੋਨਾ ਵਾਇਰਸ ਦੇ ਮੱਦੇਨਜਰ ਪੰਜਾਬ ਦੀ ਸਥਿਤੀ ਸਬੰਧੀ ਲੋਕਾਂ ਨਾਲ ਗੱਲਬਾਤ ਕਰਨਗੇ। ਕੰਨਟੇਨਮੈਂਟ ਜ਼ੋਨ ਵਿੱੱਚ ਐਲਾਨੇ ਗਏ ਇਹਨਾਂ ਪੰਜ ਜਿਲਿਆਂ ਤੋਂ ਇਲਾਵਾ ਕੋਰੋਨਾ ਦੀ ਵੱਧ ਮਾਰ ਹੇਠ ਆਏ ਇਲਾਕਿਆਂ ਸਬੰਧੀ ਸਖਤ ਫੈਸਲੇ ਲੈ ਸਕਦੇ ਹਨ।

Real Estate