ਹੰਡਿਆਇਆ ਦੇ ਨੌਜਵਾਨ ਵੱਲੋਂ ਖੁਦਕੁਸ਼ੀ, ਮ੍ਰਿਤਕ ਨੌਜਵਾਨ ਦੇ ਪਰਵਾਰਿਕ ਮੈਂਬਰਾਂ ਵੱਲੋਂ ਪੁਲਸ ਚੌਂਕੀ ਅੱਗੇ ਧਰਨਾ

233

ਖੁਦਕੁਸੀ ਲਈ ਮਜਬੂਰ ਕਰਨ ਵਾਲੇ ਲੋਕਾਂ ‘ਤੇ ਪਰਚਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਪੁਲਸ ਚੌਂਕੀ ਅੱਗੇ ਧਰਨਾ
ਬਰਨਾਲਾ, 11 ਜੁਲਾਈ (ਜਗਸੀਰ ਸਿੰਘ ਸੰਧੂ) : ਨੇੜਲੇ ਕਸਬਾ ਹੰਡਿਆਇਆ ਦਾ ਇੱਕ ਨੌਜਵਾਨ ਜਸਵਿੰਦਰ ਭਾਰਦਵਾਜ ਉਰਫ ਮਿੱਠਾ ਨੇ ਖੁਦਕੁਸ਼ੀ ਕਰ ਲਈ ਹੈ, ਜਦਕਿ ਮ੍ਰਿਤਕ ਮਿੱਠਾ ਦੇ ਪਰਵਾਰਿਕ ਮੈਂਬਰਾਂ ਅਤੇ ਰਿਸਤੇਦਾਰਾਂ ਵੱਲੋਂ ਹੰਡਿਆਇਆ ਚੌਂਕੀ ਅੱਗੇ ਧਰਨਾ ਲਗਾ ਕੇ ਇਸ ਖੁਦਕੁਸੀ ਲਈ ਜਿੰਮੇਵਾਰ ਲੋਕਾਂ ਦੇ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਕਰ ਰਹੇ ਹਨ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਮ੍ਰਿਤਕ ਜਸਵਿੰਦਰ ਭਾਰਦਵਾਜ ਬਰਨਾਲਾ ਵਿਖੇ ਰਾਏਕੋਟ ਬਰਨਾਲਾ ਰੋਡ ‘ਤੇ ਮਾਲਵਾ ਫੈਕਟਰੀ ਕੋਲ ਪੈਂਦੇ ਇੱਕ ਇੰਡੀਅਨ ਟਿੰਬਰ ਸਟੋਰ ਦੇ ਮਾਲਕਾਂ ਅਰਵਿੰਦ ਬਾਂਸਲ ਅਤੇ ਸਾਹਿਲ ਬਾਂਸਲ ਕੋਲ ਸੈਲਜਮੈਨ ਦੇ ਤੌਰ ‘ਤੇ ਕੰਮ ਕਰਦਾ ਸੀ। ਮ੍ਰਿਤਕ ਨੌਜਵਾਨ ਦੇ ਪਰਵਾਰਕ ਮੈਂਬਰ ਮੁਤਾਬਿਕ ਪਿਛਲੇ ਕੁਝ ਦਿਨਾਂ ਤੋਂ ਪੈਸੇ ਦੇ ਲੈਣ ਦੇਣ ਕਰਕੇ ਹੀ ਜਸਵਿੰਦਰ ਭਾਰਦਵਾਜ ਕਾਫੀ ਪ੍ਰੇਸਾਨ ਰਹਿੰਦਾ ਸੀ, ਜਿਸ ਦੇ ਚਲਦਿਆਂ ਬੀਤੀ ਰਾਤ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਹੋ ਗਈ ਹੈ। ਖਬਰ ਲਿਖੇ ਜਾਣ ਤੱਕ ਮ੍ਰਿਤਕ ਦੇ ਪਰਵਾਰਕ ਮੈਂਬਰ ਅਤੇ ਰਿਸਤੇਦਾਰ ਪਰਚਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਹੰਡਿਆਇਆ ਪੁਲਸ ਚੌਂਕੀ ਅੱਗੇ ਧਰਨੇ ‘ਤੇ ਬੈਠੇ ਸਨ।

Real Estate