ਸ਼੍ਰੋਮਣੀ ਕਮੇਟੀ ਦੀ ਗੱਡੀਆਂ ‘ਤੇ ਪ੍ਰਧਾਨ ਲੌਂਗੋਵਾਲ ਦਾ ਮੁੰਡਾ ਲਾਵੇ ਗੇੜੀਆਂ

217

ਬਰਨਾਲਾ, 11 ਜੁਲਾਈ  (ਜਗਸੀਰ ਸਿੰਘ ਸੰਧੂ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਮਿਲੀਆਂ ਦੋ ਇਨੋਵਾ ਗੱਡੀਆਂ ਵਿੱਚੋਂ ਇੱਕ ਗੱਡੀ ਦੀ ਵਰਤੋਂ ਉਹਨਾਂ ਦੇ ਸਪੁੱਤਰ ਨਵਇੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਤਸਵੀਰਾਂ ਵਿੱਚ ਸ੍ਰੋਮਣੀ ਕਮੇਟੀ ਪ੍ਰਧਾਨ ਦਾ ਲੜਕਾ ਰਾਤ ਸਮੇਂ ਸਹਿਰ ਦੇ ਬਜਾਰਾਂ ਵਿੱਚ ਆਪਣੀ ਨਵਵਿਆਹੀ ਪਤਨੀ ਨੂੰ ਜਿਸ ਗੱਡੀ ਵਿੱਚ ਘੁੰਮਾਉਂਦਾ ਨਜਰ ਆ ਰਿਹਾ ਹੈ, ਉਹ ਇਨੋਵਾ ਗੱਡੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੱਸੀ ਜਾ ਰਹੀ ਹੈ। ਪਾ੍ਰਪਤ ਜਾਣਕਾਰੀ ਮੁਤਾਬਿਕ ਪ੍ਰਧਾਨ ਲੌਂਗੋਵਾਲ ਕੋਲ ਇਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਦੋ ਇਨੋਵਾ ਗੱਡੀਆਂ ਹਨ, ਜਿਹਨਾਂ ਦੇ ਨੰਬਰ ਪੀ.ਬੀ-2 ਬੀ.ਐਲ 5213 ਅਤੇ ਪੀ.ਬੀ-2 ਡੀ.ਯੂ 5213 ਹਨ। ਜਿਸ ਗੱਡੀ ਵਿੱਚ ਪ੍ਰਧਾਨ ਲੌਂਗੋਵਾਲ ਦਾ ਲੜਕਾ ਘੁੰਮ ਰਿਹਾ ਹੈ, ਉਸ ਇਨੋਵਾ ਗੱਡੀ ਦਾ ਨੰਬਰ ਪੀ.ਬੀ-2 ਡੀ.ਯੂ 5213 ਹੈ। ਕਮਾਲ ਦੀ ਗੱਲ ਹੈ ਕਿ ਇਸ ਇਨੋਵਾ ਗੱਡੀ ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਰਾਇਵਰ ਦੀ ਬਿਜਾਏ ਪ੍ਰਧਾਨ ਲੌਂਗੋਵਾਲ ਦਾ ਲੜਕਾ ਨਵਇੰਦਰ ਸਿੰਘ ਖੁਦ ਹੀ ਚਲਾ ਰਿਹਾ ਹੈ, ਜਦਕਿ ਨਿਯਮਾਂ ਮੁਤਾਬਿਕ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਲਾਟ ਹੋਈਆਂ ਗੱਡੀਆਂ ਨੂੰ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਜਾਂ ਕੋਈ ਹੋਰ ਆਹੁਦੇਦਾਰ ਖੁਦ ਹੀ ਵਰਤ ਸਕਦਾ ਹੈ, ਜਦੋਂ ਕਿ ਪ੍ਰਧਾਨ ਜਾਂ ਕਿਸੇ ਵੀ ਆਹੁਦੇਦਾਰ ਦਾ ਕੋਈ ਵੀ ਪਰਵਾਰਿਕ ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਡੀਆਂ ਦੀ ਨਿੱਜੀ ਵਰਤੋਂ ਨਹੀਂ ਕਰ ਸਕਦਾ ।  ਪਰ ਪਿਛਲੇ ਸਮੇਂ ਦੌਰਾਨ ਵੀ ਅਜਿਹੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹੇ ਹਨ, ਜਦਕਿ ਸ੍ਰੋਮਣੀ ਕਮੇਟੀ ਦੇ ਪ੍ਰਧਾਨਾਂ ਅਤੇ ਹੋਰ ਆਹੁਦੇਦਾਰਾਂ ਦੇ ਪਰਵਾਰਿਕ ਮੈਂਬਰਾਂ ਵੱਲੋਂ ਸ੍ਰੋਮਣੀ ਕਮੇਟੀਆਂ ਦੀ ਗੱਡੀਆਂ ਦੀ ਅਕਸਰ ਵਰਤੋਂ ਕੀਤੀ ਜਾਂਦੀ ਰਹੀ ਹੈ। ਪਿਛਲੇ ਸਮੇਂ ਦੌਰਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਪਰਵਾਰਿਕ ਮੈਂਬਰਾਂ ਵੱਲੋਂ ਵੀ ਸ੍ਰੋਮਣੀ ਕਮੇਟੀ ਦੀਆਂ ਗੱਡੀਆਂ ਦੀ ਵਰਤੋਂ ਅਤੇ ਲੱਖਾਂ ਰੁਪਏ ਦੇ ਤੇਲ ਖਰਚੇ ਦੀ ਮੀਡੀਆ ਵਿੱਚ ਚਰਚਾ ਹੁੰਦੀ ਹੈ। ਲਗਦਾ ਇਹ ਹੈ ਕਿ ਸ੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ ਪਿਛਲੇ ਪ੍ਰਧਾਨਾਂ ਦੀ ਰਾਹ ਹੀ ਤੁਰੇ ਪਏ ਹਨ ਅਤੇ ਗੱਡੀਆਂ ਦੀ ਨਿੱਜੀ ਵਰਤੋਂ ਅਤੇ ਤੇਲ ਖਰਚੇ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣਦੇ ਜਾ ਰਹੇ ਹਨ।

Real Estate