ਬਰਨਾਲਾ ਦੇ ਦੋ ਸਿਹਤ ਕਰਮੀ ਕੋਰੋਨਾ ਪਾਜੇਟਿਵ ਪਾਏ ਗਏ

75

ਬਰਨਾਲਾ, 11 ਜੁਲਾਈ (ਜਗਸੀਰ ਸਿੰਘ ਸੰਧੂ) : ਬਰਨਾਲਾ ਜਿ਼ਲੇ ‘ਚ ਅੱਜ ਸਿਹਤ ਵਿਭਾਗ ਸਬੰਧਿਤ ਦੋ ਜਣੇ ਕੋਰੋਨਾ ਪਾਜੇਟਿਵ ਪਾਏ ਹਨ। ਸਿਵਲ ਸਰਜਨ ਗੁਰਿੰਦਰਬੀਰ ਸਿੰਘ ਦੇ ਦੱਸਣ ਮੁਤਾਬਿਕ ਦੋਵੇਂ ਜਣੇ ਸਿਹਤ ਕਰਮੀ ਹਨ, ਜਿਹਨਾਂ ਵਿੱਚ ਬਰਨਾਲਾ ਨਾਲ ਸਬੰਧਿਤ ਇੱਕ ਸਟਾਫ ਨਰਸ ਹੈ, ਜੋ ਟੀ.ਬੀ ਹਸਪਤਾਲ ਪਟਿਆਲਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੀ ਹੈ ਅਤੇ ਦੂਸਰਾ ਵਿਅਕਤੀ ਮੋਗਾ ਵਿਖੇ ਸਿਹਤ ਸੇਵਾਵਾਂ ਨਿਭਾ ਰਿਹਾ ਅਤੇ ਉਹ ਧਨੌਲਾ ਦੇ ਰਹਿਣ ਵਾਲਾ ਹੈ। ਉਹਨਾਂ ਦੱਸਿਆ ਕਿ ਬਰਨਾਲਾ ਸਹਿਰ ਨਾਲ ਸਬੰਧਿਤ ਸਟਾਫ ਨਰਸ ਨੂੰ ਤਾਂ ਉਸਦੇ ਘਰ ਵਿੱਚ ਇਕਾਂਤਵਾਸ ਕਰ ਦਿੱਤਾ ਗਿਆ ਹੈ, ਜਦਕਿ ਧਨੌਲਾ ਨਾਲ ਸਬੰਧਿਤ ਸਿਹਤ ਕਰਮੀ ਨੂੰ ਆਈਸੋਲੇਸ਼ਨ ਵਾਰਡ ਸੋਹਲ ਪੱਤੀ ਵਿਖੇ ਰੱਖਿਆ ਗਿਆ ਹੈ।

Real Estate