ਸ੍ਰੋਮਣੀ ਕਮੇਟੀ ਪਾਰਟੀ ਨੇ 72 ਘੰਟੇ ਦੇ ਨੋਟਿਸ ‘ਤੇ ਬੁਲਾਈ ਅੰਤਰਿੰਗ ਕਮੇਟੀ ਦੀ ਹੰਗਾਮੀ ਮੀਟਿੰਗ

177

ਚੰਡੀਗੜ 10 ਜੁਲਾਈ (ਜਗਸੀਰ ਸਿੰਘ ਸੰਧੂ) : ਬਾਦਲ ਪਰਵਾਰ ਦੇ ਖਿਲਾਫ ਝੰਡਾ ਚੁੱਕਣ ਵਾਲੇ ਸੁਖਦੇਵ ਸਿੰਘ ਢੀਂਡਸਾ ਵੱਲੋਂ ਨਵੇਂ ਸ੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ ਤੋਂ ਪਾਰਟੀ ਦੇ ਨਿਸਾਨ ਤੱਕੜੀ ਅਤੇ ਪਾਰਟੀ ਦਫਤਰ ‘ਤੇ ਕੀਤੇ ਦਾਅਵੇ ਤੋਂ ਬਾਦਲ ਦਲ ਵਿੱਚ ਅਜੀਬ ਤਰਾਂ ਦੀ ਘਬਰਾਹਟ ਦੇਖਣ ਨੂੰ ਮਿਲ ਰਹੀ ਹੈ। ਇਸੇ ਘਬਰਾਹਟ ਦੇ ਚਲਦਿਆਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਇੱਕ ਹੰਗਾਮੀ ਮੀਟਿੰਗ ਬਿਨਾਂ ਏਜੰਡਾ ਦੱਸੇ 72 ਘੰਟੇ ਦੇ ਨੋਟਿਸ ‘ਤੇ ਬੁਲਾਈ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਇਹ ਹੰਗਾਮੀ ਮੀਟਿੰਗ ਸ੍ਰੀ ਗੁਰੂ ਰਾਮਦਾਸ ਵੱਲਾ ਹਸਪਤਾਲ ਵਿਖੇ ਐਤਵਾਰ ਸਵੇਰੇ 11 ਵਜੇ ਸੱਦੀ ਹੈ। ਇਸ ਹੰਗਾਮੀ ਮੀਟਿੰਗ ਵਿੱਚ ਕੋਈ ਅਹਿਮ ਮੁੱਦਾ ਵਿਚਾਰਨ ਦੀ ਚਰਚਾ ਚੱਲ ਰਹੀ ਹੈ।, ਜਿਸ ਸਬੰਧੀ ਹਰੇਕ ਅਧਿਕਾਰੀ ਜਾਂ ਅਹੁਦੇਦਾਰ ਨੇ ਇਸ ਇਸ ਦੀ ਪੁਸ਼ਟੀ ਕਰਨ ਤੋਂ ਇਨਕਾਰ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਇਸ ਮੀਟਿੰਗ ਦੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿੱਜੀ ਸਕੱਤਰ ਮਹਿੰਦਰ ਸਿੰਘ ਆਹਲੀ ਨੇ ਵੀ ਇਸ ਮੀਟਿੰਗ ਬਾਰੇ ਕੋਈ ਵੀ ਪਤਾ ਨਾ ਹੋਣ ਦੀ ਗੱਲ ਕਹੀ ਹੈ।ਪ੍ਰਧਾਨ ਲੌਂਗੋਵਾਲ ਵੱਲੋਂ ਸੱਦੀ ਇਹ ਹੰਗਾਮੀ ਮੀਟਿੰਗ ਸਬੰਧੀ ਸ੍ਰੋਮਣੀ ਕਮੇਟੀ ਦੇ ਕੁਝ ਕਾਰਜਕਾਰਨੀ ਮੈਂਬਰਾਂ ਵੱਲੋਂ ਨੋਟਿਸ ਮਿਲਣ ਦੀ ਪੁਸ਼ਟੀ ਤਾਂ ਕੀਤੀ ਗਈ ਹੈ, ਪਰ ਇਹ ਮੀਟਿੰਗ ਕਿਸ ਮੁੱਦੇ ‘ਤੇ ਸੱਦੀ ਗਈ, ਇਸ ਸਬੰਧੀ ਕਿਸੇ ਨੂੰ ਵੀ ਅਜੇ ਕੁੱਝ ਵੀ ਪਤਾ ਨਹੀਂ ਹੈ।

Real Estate