ਬਠਿੰਡਾ/ 10 ਜੁਲਾਈ/ ਬਲਵਿੰਦਰ ਸਿੰਘ ਭੁੱਲਰ
ਸਾਈਪ੍ਰਸ ਵਿੱਚ ਕਰੋਨਾ ਮਹਾਂਮਾਰੀ ਕਾਰਨ ਫਸੇ ਪੰਜਾਬੀ 15 ਜੁਲਾਈ ਨੂੰ ਭਾਰਤ ਪਹੁੰਚ ਜਾਣਗੇ। ਇਹਨਾਂ ਪੰਜਾਬੀਆਂ ਨੂੰ ਵਾਪਸ ਵਤਨ ਪਰਤਣ ਲਈ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਯਤਨ ਕੀਤੇ ਗਏ ਸਨ, ਜਿਹਨਾਂ ਸਦਕਾ ਅਜਿਹਾ ਸੰਭਵ ਹੋ ਗਿਆ ਹੈ। ਸਾਈਪ੍ਰਸ ਵਿੱਚ 120 ਪੰਜਾਬੀ ਫਸੇ ਹੋਏ ਹਨ, ਜਿਹਨਾਂ ਨੂੰ ਵਾਪਸ ਲਿਆਉਣ ਲਈ ਯੂਥ ਅਕਾਲੀ ਦਲ ਜਿਲ•ਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਨੇ ਸਾਈਪ੍ਰਸ ਵਿੱਚ ਫਸੇ ਪਰਿਵਾਰਾਂ ਨੂੰ ਬੀਬੀ ਬਾਦਲ ਨਾਲ ਮਿਲਾ ਕੇ ਇਸ ਮੁਸਕਿਲ ਤੋਂ ਜਾਣੂ ਕਰਵਾਇਆ ਸੀ।
ਬੀਬੀ ਬਾਦਲ ਨੇ ਇਸ ਗੰਭੀਰ ਮਸਲੇ ਨੂੰ ਸੰਜੀਦਗੀ ਨਾਲ ਦੇਖਦੇ ਹੋਏ ਭਾਰਤ ਦੇ ਵਿਦੇਸ ਮੰਤਰੀ ਡਾ: ਐ¤ਸ ਜੈ ਸੰਕਰ ਨਾਲ ਰਾਬਤਾ ਕਾਇਮ ਕਰਕੇ ਫਸੇ ਪੰਜਾਬੀਆਂ ਨੂੰ ਵਾਪਸ ਲਿਆਉਣ ਲਈ ਅਪੀਲ ਕੀਤੀ ਸੀ। ਜਿਹਨਾਂ ਤੁਰੰਤ ਕਾਰਵਾਈ ਕਰਦਿਆਂ ਸਾਈਪ੍ਰਸ ਵਿੱਚ ਭਾਰਤੀ ਹਾਈ ਕਮਿਸਨ ਨਾਲ ਸੰਪਰਕ ਕਰਦਿਆਂ ਇਹਨਾਂ ਪੰਜਾਬੀਆਂ ਨੂੰ ਵਾਪਸ ਭਾਰਤ ਭੇਜਣ ਲਈ ਲੋੜੀਂਦੇ ਪ੍ਰਬੰਧ ਕਰਨ ਤੇ ਵਿਸੇਸ਼ ਹਵਾਈ ਉਡਾਣ ਦਾ ਪ੍ਰਬੰਧ ਕਰਨ ਲਈ ਕਿਹਾ ਸੀ। ਜਿਹਨਾਂ ਪ੍ਰਬੰਧ ਮੁਕੰਮਲ ਕਰ ਲਏ ਹਨ ਅਤੇ 15 ਜੁਲਾਈ ਨੂੰ ਉਹਨਾਂ ਦੇ ਭਾਰਤ ਪਹੁੰਚਣ ਦੀ ਸੰਭਾਵਨਾ ਹੈ।
ਬੀਬੀ ਬਾਦਲ ਦੇ ਯਤਨਾਂ ਸਦਕਾ ਸਾਈਪ੍ਰਸ ’ਚ ਫਸੇ ਪੰਜਾਬੀ 15 ਜੁਲਾਈ ਨੂੰ ਵਤਨ ਪਰਤਣਗੇ
Real Estate