ਚੰਡੀਗੜ, 10 ਜੁਲਾਈ (ਜਗਸੀਰ ਸਿੰਘ ਸੰਧੂ) : ‘ਸਾਡਾ ਹੀ ਅਸਲੀ ਸ੍ਰੋਮਣੀ ਅਕਾਲੀ ਦਲ ਹੈ ਅਤੇ ਅਸੀਂ ਪਾਰਟੀ ਦੇ ਚੋਣ ਨਿਸ਼ਾਨ ਅਤੇ ਦਫਤਰ ‘ਤੇ ਆਪਣਾ ਦਾਅਵਾ ਪੇਸ਼ ਕਰਾਂਗੇ।’ ਬਾਦਲ ਪਰਵਾਰ ਤੋਂ ਬਾਗੀ ਹੋ ਕੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਸ੍ਰ: ਸੁਖਦੇਵ ਸਿੰਘ ਢੀਂਡਸਾ ਨੇ ਇਹ ਦਾਅਵਾ ਕਰਦਿਆਂ ਕਿਹਾ ਹੈ ਕਿ ਸ੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਲਾਹ ਕੇ ਉਹਨਾਂ ਨੂੰ ਪਾਰਟੀ ਦਾ ਪ੍ਰਧਾਨ ਚੁਣ ਲਿਆ ਹੈ। ਇਸ ਲਈ ਸ੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ‘ਤੱਕੜੀ’ ਅਤੇ ਸ੍ਰੋਮਣੀ ਅਕਾਲੀ ਦਲ ਦੇ ਮੁੱਖ ਦਫਤਰ ‘ਤੇ ਹੁਣ ਸਾਡਾ ਹੱਕ ਹੈ। ਡਾ: ਦਲਜੀਤ ਸਿੰਘ ਚੀਮਾ ਦੇ ਬਿਆਨ ‘ਤੇ ਟਿੱਪਣੀ ਕਰਦਿਆਂ ਸ੍ਰ: ਢੀਂਡਸਾ ਨੇ ਕਿਹਾ ਹੈ ਕਿ ਅਸਲੀ ਸ੍ਰੋਮਣੀ ਅਕਾਲੀ ਦਲ ਸਾਡਾ ਹੀ ਕਿਉਂਕਿ ਉਹ ਤਾਂ ਆਪਣੀ ਪਾਰਟੀ ਨੂੰ ਅਕਾਲੀ ਦਲ ਬਾਦਲ ਲਿਖਦੇ ਹਨ। ਇੱਕ ਸਵਾਲ ਦੇ ਜਵਾਬ ਵਿੱਚ ਸ੍ਰ: ਢੀਂਡਸਾ ਨੇ ਕਿਹਾ ਉਹ ਚੋਣ ਕਮਿਸ਼ਨ ਕੋਲ ਸ੍ਰੋਮਣੀ ਅਕਾਲੀ ਦਲ ਪ੍ਰਧਾਨ ਹੋਣ ਦੇ ਨਾਤੇ ਆਪਣੀ ਪਾਰਟੀ ਦੀ ਰਜਿਟਰੇਸਨ, ਪਾਰਟੀ ਦੇ ਚੋਣ ਨਿਸਾਨ ਤੱਕੜੀ ਅਤੇ ਪਾਰਟੀ ਦਫਤਰ ‘ਤੇ ਆਪਣਾ ਦਾਅਵਾ ਪੇਸ ਕਰਨਗੇ, ਇਹ ਹੁਣ ਚੋਣ ਕਮਿਸ਼ਨ ‘ਤੇ ਨਿਰਭਰ ਹੈ ਕਿ ਉਹਨਾਂ ਦਾਅਵਾ ਮੰਨਿਆ ਜਾਵੇਗਾ ਜਾਂ ਨਹੀਂ। ਸ੍ਰ: ਢੀਂਡਸਾ ਨੇ ਕਿਹਾ ਕਿ ਆਉਂਦੇ ਦਿਨਾਂ ਵਿੱਚ ਕਈ ਵੱਡੇ ਅਕਾਲੀ ਆਗੂ ਉਹਨਾਂ ਦੀ ਪਾਰਟੀ ਵਿੱਚ ਸਮੂਲੀਅਤ ਕਰਨਗੇ, ਇਸ ਤੋਂ ਕਾਂਗਰਸ ਸਮੇਤ ਹੋਰ ਪਾਰਟੀਆਂ ‘ਚੋਂ ਵੀ ਬਹੁਤ ਆਗੂ ਉਹਨਾਂ ਦੀ ਪਾਰਟੀ ਵਿੱਚ ਆਉਣ ਲਈ ਤਿਆਰ ਹਨ। ਸ੍ਰ: ਢੀਂਡਸਾ ਨੇ ਕਿਹਾ ਕਿ ਉਹ ਕਾਂਗਰਸ ਅਤੇ ਬਾਦਲ ਦਲ ਤੋਂ ਇਲਾਵਾ ਹੋਰ ਕਿਸੇ ਵੀ ਪਾਰਟੀ ਨਾਲ ਚੋਣ ਗਠਜੋੜ ਕਰ ਸਕਦੇ ਹਨ। ਉਹਨਾਂ ਕਿਹਾ ਕਿ ਜਿਸ ਤਰਾਂ ਉਹਨਾਂ ਨੂੰ ਪੰਜਾਬ ਵਿੱਚੋਂ ਵੱਡਾ ਸਮਰਥਨ ਮਿਲ ਰਿਹਾ ਹੈ, ਉਸਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਪੰਜਾਬ ਦਾ ਅਵਾਮ ਹੁਣ ਸਮਝ ਚੁਕਿਆ ਹੈ ਕਿ ਅਸਲੀ ਸ੍ਰੋਮਣੀ ਅਕਾਲੀ ਦਲ ਕੇਹੜਾ ਹੈ। ਇਸ ਲਈ ਕੁਝ ਦੇਰ ਇੰਤਜਾਰ ਕਰੋ, ਤੁਹਾਨੂੰ ਸੁਖਬੀਰ ਬਾਦਲ ਹੋਰੀਂ ਇੱਕਲੇ ਹੀ ਖੜੇ ਨਜਰ ਆਉਣਗੇ। ਉਹਨਾਂ ਅਖੀਰ ਵਿੱਚ ਕਿਹਾ ਕਿ ਉਹ ਅਕਾਲੀ ਹਨ, ਅਕਾਲੀ ਰਹਿਣਗੇ ਅਤੇ ਅਕਾਲੀ ਹੀ ਮਰਨਗੇ।
ਢੀਂਡਸਾ ਨੇ ਚੋਣ ‘ਤੱਕੜੀ’ ਤੇ ਪਾਰਟੀ ਦਫਤਰ ‘ਤੇ ਵੀ ਠੋਕਿਆ ਦਾਅਵਾ
Real Estate