ਚੰਡੀਗੜ ਏਅਰਪੋਰਟ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ‘ਤੇ ਰੱਖਣ ਦੀ ਮੰਗ

266

ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 350 ਸਾਲਾਂ ਜਨਮ ਉਤਸਵ ‘ਤੇ 16 ਅਕਤੂਬਰ ਨੂੰ ਐਸ.ਪੀ ਸਿੰਘ ਓਬਰਾਏ ਦਾ ਹੋਵੇਗਾ ਵਿਸ਼ੇਸ਼ ਸਨਮਾਨ : ਬਾਵਾ
ਚੰਡੀਗੜ 10 ਜੁਲਾਈ (ਜਗਸੀਰ ਸਿੰਘ ਸੰਧੂ) : ਚੰਡੀਗੜ ਵਿਖੇ ਅੱਜ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 350 ਸਾਲਾਂ ਜਨਮ ਉਤਸਵ ਸਮਾਗਮ ਦੀ ਰੂਪ ਰੇਖਾ ਤਿਆਰ ਕਰਨ ਲਈ ਕ੍ਰਿਸ਼ਨ ਕੁਮਾਰ ਬਾਵਾ ਪ੍ਰਧਾਨ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿੱਚ ਫਾਊਂਡੇਸ਼ਨ ਦੇ ਹਰਿਆਣਾ ਦੇ ਪ੍ਰਧਾਨ ਉਮਰਾਉ ਸਿੰਘ ਛੀਨਾ, ਚੰਡੀਗੜ ਦੇ ਫਾਊਂਡੇਸ਼ਨ ਦੇ ਪ੍ਰਧਾਨ ਹਰਿੰਦਰ ਸਿੰਘ ਹੰਸ, ਚੇਅਰਮੈਨ ਜਗਮੋਹਣ ਸਿੰਘ ਬਰਾੜ, ਫਾਊਂਡੇਸ਼ਨ ਦੇ ਪੰਜਾਬ ਦੇ ਸੀਨੀਅਰ ਵਾਈਸ ਪ੍ਰਧਾਨ ਅਮਰਜੀਤ ਸਿੰਘ ਓਬਰਾਏ, ਸੁਰਜੀਤ ਸਿੰਘ ਬਾਵਾ (ਟਰੱਸਟੀ) ਵਿਸ਼ੇਸ਼ ਰੂਪ ਵਿੱਚ ਹਾਜਰ ਹੋਏ। ਇਸ ਸਮੇਂ ਚੰਡੀਗੜ ਏਅਰਪੋਰਟ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ‘ਤੇ ਰੱਖਣ ਲਈ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਚਪੜਚਿੜੀ ਦੇ ਇਤਿਹਾਸਿਕ ਮੈਦਾਨ ਮੌਜੂਦਾ ਚੰਡੀਗੜ ਏਅਰਪੋਰਟ ਦੀ ਜਮੀਨ ਵਿੱਚ ਹੀ ਸ਼ਾਮਿਲ ਹੈ ਅਤੇ ਇਸੇ ਧਰਤੀ ‘ਤੇ ਵਜੀਰ ਖਾਂ ਦਾ ਖਾਤਮਾ ਕਰਕੇ ਪਹਿਲੇ ਸਿੱਖ ਲੋਕ ਰਾਜ ਦੀ ਨੀਹ ਰੱਖੀ ਸੀ।ਇਸ ਸਮੇਂ ਫਾਊਂਡੇਸ਼ਨ ਵੱਲੋਂ ਫੈਸਲਾ ਲਿਆ ਗਿਆ ਕਿ ਮਨੁੱਖਤਾ ਦੀ ਸੇਵਾ ਦਾ ਵਿਸ਼ਵ ਵਿੱਚ ਬੀੜਾ ਚੁੱਕਣ ਵਾਲੇ ਉਘੇ ਬਿਜਨੈਸਮੈਨ ਐਸ.ਪੀ ਸਿਘ ਓਬਰਾਏ ਨੂੰ 16 ਅਕਤੂਬਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਪੁਰਸਕਾਰ ਦੇਣ ਦਾ ਵੀ ਫੈਸਲਾ ਕੀਤਾ ਗਿਆ। ਉਹਨਾਂ ਕਿਹਾ ਕਿ ਸ. ਓਬਰਾਏ ਦਾ ਸਿੱਖਿਆ, ਸੱਭਿਆਚਾਰ, ਧਾਰਮਿਕ, ਪ੍ਰਵਾਸੀ ਪੰਜਾਬੀਆਂ ਲਈ ਅਤੇ ਇਤਿਹਾਸ ਨੂੰ ਸਾਂਭਣ ਲਈ ਪ੍ਰਸ਼ੰਸਾਯੋਗ ਉਪਰਾਲਾ ਹੈ ਜਿਸ ‘ਤੇ ਸਮੂਹ ਪੰਜਾਬੀਆਂ ਨੂੰ ਮਾਣ ਹੈ।

Real Estate