ਕੋਰੋਨਾ ਦਾ ਪ੍ਰਕੋਪ ਵਧਿਆ, ਪੰਜਾਬ ਦੀ ਅਫਸਰਸਾਹੀ ਵੀ ਆਈ ਕੋਰੋਨਾ ਦੀ ਮਾਰ ਹੇਠ

138

ਚੰਡੀਗੜ, 10 ਜੁਲਾਈ (ਜਗਸੀਰ ਸਿੰਘ ਸੰਧੂ) : ਪੰਜਾਬ ‘ਚ ਕੋਰੋਨਾ ਦਾ ਪ੍ਰਕੋਪ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਆਮ ਲੋਕਾਂ ਦੇ ਨਾਲ-ਨਾਲ ਹੁਣ ਸਰਕਾਰ ਦੇ ਕਈ ਉੱਚ ਅਧਿਕਾਰੀ ਵੀ ਕੋਰੋਨਾ ਦੀ ਮਾਰ ਹੇਠ ਆ ਗਏ ਹਨ। ਬੀਤੀ 8 ਜੁਲਾਈ ਨੂੰ ਪੰਜਾਬ ਦੇ 11 ਪੀਸੀਐੱਸ ਅਧਿਕਾਰੀਆਂ ਦੇ ਪਾਜ਼ੇਟਿਵ ਆਉਣ ਤੋਂ ਬਾਅਦ 9 ਜੁੁਲਾਈ ਨੂੰ ਰੂਪਨਗਰ ਦੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ, ਜਲੰਧਰ ਦੇਹਾਤੀ ਦੇ ਐੱਸਐੱਸਪੀ ਨਵਜੋਤ ਸਿੰਘ ਮਾਹਲ ਤੇ ਸ਼ਾਹਕੋਟ ਦੇ ਐੱਸਡੀਐੱਮ ਡਾ. ਸੰਜੀਵ ਕੁਮਾਰ ਸ਼ਰਮਾ, ਪਾਇਲ (ਲੁਧਿਆਣਾ) ਦੇ ਐੱਸਡੀਏ ਮਨਕਵਲ ਸਿੰਘ ਚਾਹਲ ਤੇ ਦਿੜਬਾ (ਸੰਗਰੂਰ) ਦੇ ਐੱਸਡੀਐੱਮ ਮਨਜੀਤ ਸਿਘ ਚੀਮਾ ਸਮੇਤ 240 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ। ਬੀਤੇ ਕੱਲ ਪੰਜਾਬ ਵਿੱਚ ਕੋਰੋਨਾ ਦੇ ਸੱਤ ਮਰੀਜ਼ਾਂ ਨੇ ਦਮ ਤੋੜ ਦਿੱਤਾ ਜਦਕਿ 117 ਮਰੀਜ਼ ਸਿਹਤਯਾਬ ਹੋਏ। ਸੂਬੇ ‘ਚ ਮਰਨ ਵਾਲਿਆਂ ਦੀ ਕੁਲ ਗਿਣਤੀ 186 ਹੋ ਗਈ ਹੈ। ਕੁਲ ਪੀੜਤਾਂ ਦੀ ਗਿਣਤੀ 7221 ਹੋ ਗਈ ਹੈ ਜਦਕਿ 4945 ਲੋਕ ਸਿਹਤਯਾਬ ਹੋਏ ਹਨ।ਕਪੂਰਥਲਾ ਦੀ ਡੀਸੀ, ਦੋਵੇਂ ਏਡੀਸੀ ਤੇ ਸਟਾਫ ਹੋਮ ਕੁਆਰੰਟਾਈਨ ਹਨ। ਇਹ ਕੋਰੋਨਾ ਪਾਜ਼ੇਟਿਵ ਪਾਏ ਗਏ ਫਗਵਾੜੇ ਦੇ ਐੱਸਡੀਐੱਮ ਨਾਲ ਮੀਟਿੰਗ ‘ਚ ਸ਼ਾਮਲ ਹੋਏ ਸਨ। ਪੰਜਾਬ ਵਿੱਚ ਬੀਤੇਇਕ ਹਫ਼ਤੇ ਵਿਚ 32 ਮਰੀਜ਼ਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ ਜਦਕਿ 1256 ਕੋਰੋਨਾ ਦੇ ਨਵੇਂ ਮਰੀਜ ਆਏ ਹਨ।

Real Estate