ਰਾਮ ਰਹੀਮ ਦੇ ਬੇਅਦਬੀ ਕਾਂਡ ‘ਚ ਨਾਮਜਦ ਹੋਣ ਤੋਂ ਬਾਅਦ ਡੇਰਾ ਸਿਰਸਾ ਨੇ ਦਿੱਤੀ ਸਫਾਈ

323

ਚੰਡੀਗੜ, 9 ਜੁਲਾਈ (ਜਗਸੀਰ ਸਿੰਘ ਸੰਧੂ) : ਬੇਅਦਬੀ ਕਾਂਡ ਦੀ ਜਾਂਚ ਰਹੀ ਸਿੱਟ ਵੱਲੋਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ ਡੇਰਾ ਸਿਰਸਾ ਦੇ ਮੁੱਖੀ ਗੁਰਮੀਤ ਰਾਮ ਰਹੀਮ ਨੂੰ ਨਾਮਜਦ ਕਰਨ ਤੋਂ ਬਾਅਦ ਡੇਰਾ ਸਿਰਸਾ ਵੱਲੋਂ ਸਫਾਈ ਦਿੱਤੀ ਗਈ ਹੈ। ਜਿਸ ਵਿੱਚ ਡੇਰਾ ਮੁੱਖੀ ਸਮੇਤ ਇਸ ਕੇਸ ਵਿੱਚ ਸਾਰੇ ਨਾਮਜਦ ਡੇਰਾ ਪ੍ਰੇਮੀਆਂ ਨੂੰ ਵੀ ਬੇਗੁਨਾਹ ਦੱਸਿਆ ਗਿਆ ਹੈ ਅਤੇ ਸਿੱਟ ਦੀ ਕਾਰਵਾਈ ਨੂੰ ਰਾਜਨੀਤੀ ਤੋਂ ਪ੍ਰੇਰਿਤ ਕਾਰਵਾਈ ਦੱਸਿਆ ਹੈ। ਡੇਰਾ ਸਿਰਸਾ ਨੇ ਆਪਣੇ ਸਪੱਸਟੀ ਕਰਨ ਵਿੱਚ ਕਿਹਾ ਹੈ ਕਿ ਡੇਰਾ ਸੱਚਾ ਸੌਦਾ ਇਕ ਸਰਬ ਧਰਮ ਸੰਗਮ ਸੰਸਥਾ ਹੈ।ਡੇਰੇ ਦੀ ਸਥਾਪਨਾ ਸੰਨ 1948 ਤੋਂ ਹੀ ਡੇਰੇ ‘ਚ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਾ ਰਿਹਾ ਹੈ।ਗੁਰਮੀਤ ਰਾਮ ਰਹੀਮ ਸਿੰਘ ਹਮੇਸ਼ਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ। ਰਾਮ ਰਹੀਮ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ ਅਤੇ ਐਸੇ ‘ਚ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨਾ ਤਾਂ ਦੂਰ ਇਸ ਬਾਰੇ ਸੋਚਣਾ ਵੀ ਪਾਪ ਹੈ। 2015 ਵਿੱਚ, ਜਦੋਂ ਪਵਿੱਤਰਤਾ ਸ੍ਰੀ ਗੁਰੂਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਾਲੀ ਇਹ ਮੰਦਭਾਗੀ ਘਟਨਾ ਵਾਪਰੀ ਸੀ ਤਾਂ ਰਾਮ ਰਹੀਮ ਨੇ ਇਸ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਇਸ ਦੀ ਸਖਤ ਨਿਖੇਧੀ ਕੀਤੀ ਸੀ।ਜਿਸ ਨੂੰ ਮੀਡੀਆ ਨੇ ਵੀ ਪ੍ਰਮੁੱਖਤਾ ਨਾਲ ਪ੍ਰਕਾਸ਼ਤ ਕੀਤਾ ਸੀ। ਸੀਬੀਆਈ ਇਸ ਮਾਮਲੇ ਵਿੱਚ ਡੇਰਾ ਅਤੇ ਡੇਰਾ ਪ੍ਰਮੀਆਂ ਨੂੰ ਕਲੀਨ ਚਿੱਟ ਦੇ ਚੁੱਕੀ ਹੈ। ਪਰ ਬਾਵਜੂਦ ਇਸ ਦੇ ਪੰਜਾਬ ਪੁਲਿਸ ਹੁਣ ਗੁਰਮੀਤ ਰਾਮ ਰਹੀਮ ਅਤੇ ਡੇਰਾ ਸ਼ਰਧਾਲੂਆਂ ਨੂੰ ਇਸ ਮਾਮਲੇ ਵਿੱਚ ਫਸਾਉਣਾ ਚਾਹੁੰਦੀ ਹੈ।ਗੁਰਮੀਤ ਰਾਮ ਰਹੀਮ ਦਾ ਇਸ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਅਤੇ ਉਸਨੂੰ ਇਸ ਮਾਮਲੇ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Real Estate