ਬੇਅਦਬੀ ਕਾਂਡ ‘ਚ ਨਾਮਜਦ ਤਿੰਨ ਡੇਰਾ ਪ੍ਰੇਮੀਆਂ ਦੇ ਫਰੀਦਕੋਟ ਅਦਾਲਤ ਵੱਲੋਂ ਗ੍ਫ਼ਿਤਾਰੀ ਵਰੰਟ ਜਾਰੀ

4

ਚੰਡੀਗੜ, 8 ਜੁਲਾਈ (ਜਗਸੀਰ ਸਿੰਘ ਸੰਧੂ) : ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਦੀ ਜਾਂਚ ਕਰ ਰਹੀ ਸਿੱਟ ਨੂੰ ਬੇਅਦਬੀ ਕਾਂਡ ‘ਚ ਨਾਮਜ਼ਦ ਡੇਰਾ ਸੱਚਾ ਸੌਦਾ ਦੀ ਕਮੇਟੀ ਦੇ ਮੈਂਬਰ ਹਰਸ਼ ਧੂਰੀ, ਪ੍ਰਦੀਪ ਕਲੇਰ ਤੇ ਸੰਦੀਪ ਬਰੇਟਾ ਦੀ ਗ੍ਫ਼ਿਤਾਰੀ ਲਈ ਅਦਾਲਤ ‘ਚੋਂ ਗ੍ਫ਼ਿਤਾਰੀ ਵਾਰੰਟ ਹਾਸਲ ਹੋ ਗਏ ਹਨ। ਐੱਸਆਈਟੀ ਵੱਲੋਂ 6 ਜੂਨ 2020 ਨੂੰ ਉਕਤ ਲੋਕਾਂ ਨੂੰ ਦੋਸ਼ੀ ਮੰਨਦੇ ਹੋਏ ਨਾਮਜ਼ਦ ਕੀਤਾ ਸੀ। ਇਨ੍ਹਾਂ ਮੁਲਜ਼ਮਾਂ ਦੇ ਨਾਲ ਹੀ ਐੱਸਆਈਟੀ ਨੇ ਡੇਰਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੂੰ ਵੀ ਨਾਮਜ਼ਦ ਕੀਤਾ ਹੈ। ਹਰਸ਼ ਧੂਰੀ ਵਾਸੀ ਟਰੂਸੋਲ ਕਾਲੋਨੀ ਬੇਗੂ ਰੋਡ ਸਿਰਸਾ ਹਰਿਆਣਾ, ਪ੍ਰਦੀਪ ਕਲੇਰ ਵਾਸੀ ਪਿੰਡ ਕਲਾਇਤ ਜ਼ਿਲ੍ਹਾ ਕੈਥਲ ਹਾਲ ਵਾਸੀ ਸ਼ਾਹ ਸਤਨਾਮ ਨਗਰ ਪੁਰਾਣਾ ਡੇਰਾ ਸਿਰਸਾ ਹਰਿਆਣਾ ਤੇ ਸੰਦੀਪ ਸਿੰਘ ਬਰੇਟਾ ਵਾਸੀ ਬਰੇਟੀ ਮੰਡੀ ਹਾਲ ਵਾਸੀ ਐੱਮਐੱਸਜੀ ਕੰਪਲੈਕਸ ਡੇਰਾ ਸੱਚਾ ਸੌਦਾ ਬੇਗੂ ਰੋਡ ਹਰਿਆਣਾ ਦੇ ਰਹਿਣ ਵਾਲੇ ਹਨ।ਉਕਤ ਮੁਲਜ਼ਮਾਂ ਨੂੰ ਗ੍ਫਿਤਾਰ ਕਰਨ ‘ਚ ਅਸਫਲ ਰਹਿਣ ‘ਤੇ ਐੱਸਆਈਟੀ ਵੱਲੋਂ 6 ਜੂਨ ਨੂੰ ਮਾਮਲੇ ‘ਚ ਪੇਸ਼ ਕੀਤੇ ਗਏ ਚਲਾਨ ਨਾਲ ਤਿੰਨਾਂ ਮੁਲਜ਼ਮਾਂ ਦੇ ਗ੍ਫ਼ਿਤਾਰੀ ਵਾਰੰਟ ਦੀ ਮੰਗ ਕੀਤੀ ਸੀ। ਮਾਮਲੇ ‘ਤੇ ਸੁਣਵਾਈ ਕਰਦੇ ਹੋਏ ਜੁਡੀਸ਼ੀਅਲ ਮੈਜਿਸਟਰੇਟ ਸੁਰੇਸ਼ ਕੁਮਾਰ ਦੀ ਅਦਾਲਤ ਨੇ ਇਨ੍ਹਾਂ ਦੇ ਗ੍ਫ਼ਿਤਾਰੀ ਵਾਰੰਟ 20 ਜੁਲਾਈ ਲਈ ਜਾਰੀ ਕਰ ਦਿੱਤੇ ਹਨ।

Real Estate