ਹੁਣ ਤੱਕ ਦੁਨੀਆਂ ਭਰ ‘ਚ 1 ਕਰੋੜ 17 ਲੱਖ ਲੋਕ ਕੋਰੋਨਾ ਦੀ ਮਾਰ ਹੇਠ ਆਏ, 5 ਲੱਖ 40 ਹਜਾਰ ਲੋਕਾਂ ਦੀ ਮੌਤ ਹੋਈ

ਚੰਡੀਗੜ, 7 ਜੁਲਾਈ (ਜਗਸੀਰ ਸਿੰਘ ਸੰਧੂ) : ਹੁਣ ਤੱਕ ਪੂਰੀ ਦੁਨੀਆ ‘ਚ 1.17 ਕਰੋੜ ਤੋਂ ਜ਼ਿਆਦਾ ਲੋਕ ਕੋਰੋਨਾਵਾਇਰਸ ਤੋਂ ਪ੍ਰਭਾਵਤ ਹੋ ਚੁੱਕੇ ਹਨ । ਵਰਲਡਮੀਟਰ ਅਨੁਸਾਰ ਵਿਸ਼ਵ ਵਿੱਚ ਇੱਕ ਕਰੋੜ 17 ਲੱਖ 31 ਹਜ਼ਾਰ ਤੋਂ ਵੱਧ ਲੋਕ ਸੰਕਰਮਿਤ ਹਨ, ਜਦਕਿ ਮਰਨ ਵਾਲਿਆਂ ਦੀ ਗਿਣਤੀ ਪੰਜ ਲੱਖ 40 ਹਜ਼ਾਰ ਨੂੰ ਪਾਰ ਕਰ ਗਈ ਹੈ। ਹਾਲਾਂਕਿ, 66 ਲੱਖ ਤੋਂ ਵੱਧ ਲੋਕ ਠੀਕ ਵੀ ਹੋਏ ਹਨ। 45 ਲੱਖ 68 ਹਜ਼ਾਰ ਸਰਗਰਮ ਹੋਣ ਦਾ ਮਤਲਬ ਹੈ ਕਿ ਕੋਰੋਨਾ ਨਾਲ ਸੰਕਰਮਿਤ ਇਨ੍ਹਾਂ ਲੋਕਾਂ ਦਾ ਇਲਾਜ਼ ਚੱਲ ਰਿਹਾ ਹੈ।ਕੋਰੋਨਾ ਤੋਂ ਸਭ ਤੋਂ ਪ੍ਰਭਾਵਤ ਦੇਸ਼ਾਂ ਦੀ ਸੂਚੀ ‘ਚ ਅਜੇ ਵੀ ਅਮਰੀਕਾ ਸਭ ਤੋਂ ਉੱਪਰ ਹੈ। ਹੁਣ ਤੱਕ 30 ਲੱਖ ਲੋਕ ਲਾਗ ਦੇ ਸ਼ਿਕਾਰ ਹੋ ਚੁੱਕੇ ਹਨ, ਜਦਕਿ ਇਕ ਲੱਖ 32 ਹਜ਼ਾਰ ਤੋਂ ਵੱਧ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਉਥੇ ਹੀ ਕੋਰੋਨਾ ਬ੍ਰਾਜ਼ੀਲ ‘ਚ ਤਬਾਹੀ ਮਚਾ ਰਿਹਾ ਹੈ। ਅਮਰੀਕਾ ‘ਚ ਵੀ ਇਸੇ ਤਰ੍ਹਾਂ ਦੇ ਕੇਸ ਅਤੇ ਮੌਤਾਂ ਦਰਜ ਕੀਤੀਆਂ ਜਾ ਰਹੀਆਂ ਹਨ। ਬ੍ਰਾਜ਼ੀਲ ‘ਚ ਕੁੱਲ 1.6 ਮਿਲੀਅਨ ਲੋਕ ਵਾਇਰਸ ਨਾਲ ਸੰਕਰਮਿਤ ਹਨ। ਬ੍ਰਾਜ਼ੀਲ ਤੋਂ ਬਾਅਦ ਭਾਰਤ ਅਤੇ ਰੂਸ ਵਿੱਚ ਸੰਕਰਮਿਤ ਦੀ ਸੰਖਿਆ ਵਿਸ਼ਵ ਵਿੱਚ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਹੈ।

• ਅਮਰੀਕਾ ਵਿੱਚ ਹੁਣ ਤੱਕ 3,039,913 ਕੇਸ ਆਏ ਅਤੇ 132,961 ਮੌਤਾਂ ਹੋਈਆਂ

• ਬ੍ਰਾਜ਼ੀਲ ਵਿੱਚ ਹੁਣ ਤੱਕ 1,626,071 ਕੇਸ ਆਏ ਅਤੇ 65,556 ਮੌਤਾਂ ਹੋਈਆਂ

• ਭਾਰਤ ਵਿੱਚ ਹੁਣ ਤੱਕ 720,346 ਕੇਸ ਆਏ ਅਤੇ 20,174ਮੌਤਾਂ ਹੋਈਆਂ

• ਰੂਸ ਵਿੱਚ ਹੁਣ ਤੱਕ 687,862 ਕੇਸ ਆਏ ਅਤੇ 10,296 ਮੌਤਾਂ ਹੋਈਆਂ

• ਪੇਰੂ ਵਿੱਚ ਹੁਣ ਤੱਕ 305,703 ਕੇਸ ਆਏ ਅਤੇ 10,772 ਮੌਤਾਂ ਹੋਈਆਂ

• ਸਪੇਨ ਵਿੱਚ ਹੁਣ ਤੱਕ 298,869 ਕੇਸ ਆਏ ਅਤੇ 28,388 ਮੌਤਾਂ ਹੋਈਆਂ

• ਚਿਲੀ ਵਿੱਚ ਹੁਣ ਤੱਕ 298,557 ਕੇਸ ਆਏ ਅਤੇ 6,384 ਮੌਤਾਂ ਹੋਈਆਂ

• ਯੂਕੇ ਵਿੱਚ ਹੁਣ ਤੱਕ 285,768 ਕੇਸ ਆਏ ਅਤੇ 44,236 ਮੌਤਾਂ ਹੋਈਆਂ

• ਮੈਕਸੀਕੋ ਵਿੱਚ ਹੁਣ ਤੱਕ 256,848 ਕੇਸ ਆਏ ਅਤੇ 30,639 ਮੌਤਾਂ ਹੋਈਆਂ

• ਈਰਾਨ ਵਿੱਚ ਹੁਣ ਤੱਕ 243,051 ਕੇਸ ਆਏ ਅਤੇ 11,731 ਮੌਤਾਂ ਹੋਈਆਂ

Real Estate