ਪੁਲਸ ਨੇ ਮੇਰੇ ਪਤੀ ਨੂੰ ਘਰੋਂ ਨਹਾਉਂਦੇ ਨੂੰ ਫੜਿਆ, ਤੇ ਚਿੱਟੇ ਅਤੇ ਕਤਲ ਦੇ ਕੇਸ ‘ਚ ਮੜਿਆ : ਵਰਿੰਦਰਪਾਲ ਕੌਰ

182

ਬਰਨਾਲਾ, 7 ਜੁਲਾਈ (ਜਗਸੀਰ ਸਿੰਘ ਸੰਧੂ) : ਪੁਲਸ ਨੇ 30 ਜੂਨ ਦੀ ਰਾਤ ਨੂੰ ਮੇਰੇ ਪਤੀ ਨੂੰ ਉਸ ਸਮੇਂ ਘਰੋਂ ਚੁੱਕ ਲਿਆ, ਜਦੋਂ ਉਹ ਨਹਾ ਰਿਹਾ ਸੀ, ਪਰ ਪੁਲਸ ਨੇ ਦੂਸਰੇ ਦਿਨ ਭਾਵ 1 ਜੁਲਾਈ ਨੂੰ ਸੋਮਵਾਰ ਨੂੰ ਵਰਨਾ ਗੱਡੀ ਵਿੱਚ 280 ਗਰਾਮ ਚਿੱਟੇ ਨਾਲ ਫੜਿਆ ਦਿਖਾ ਕੇ ਗ੍ਰਿਫਤਾਰੀ ਪਾ ਦਿੱਤੀ ਹੈ।” ਮਹਿਲ ਕਲਾਂ ਨਿਵਾਸੀ ਵਰਿੰਦਰਪਾਲ ਕੌਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਬਹੁਤ ਭਾਵੁਕ ਹੁੰਦਿਆਂ ਇਹ ਖੁਲਾਸਾ ਕਰਦਿਆਂ ਕਿਹਾ ਕਿ ਅਸੀਂ ਦੋਵੇਂ ਜੀਅ ਬਹੁਤ ਗਰੀਬੀ ਦੀ ਹਾਲਾਤ ਵਿੱਚ ਜਿੰਦਗੀ ਬਸਰ ਕਰ ਰਹੇ ਹਾਂ। ਮੇਰਾ ਪਤੀ ਹਰਪ੍ਰੀਤ ਸਿੰਘ ਵੇਰਕਾ ਪਲਾਂਟ ਵਿੱਚ 7 ਹਜਾਰ ਰੁਪਏ ਮਹੀਨਾ ‘ਤੇ ਨੌਕਰੀ ਕਰਦਾ ਹੈ, ਜਦਕਿ ਮੈਂ ਠੇਕੇਦਾਰੀ ਸਿਸਟਮ ਤਹਿਤ ਇੱਕ ਸਕੂਲ ਵਿੱਚ 6 ਹਜਾਰ ਰੁਪਏ ਦੀ ਨੌਕਰੀ ਕਰਦੀ ਹਾਂ। ਅਸੀਂ ਇਸੇ ਵਿੱਚ ਹੀ ਆਪਣੀ ਜਿੰਦਗੀ ਬਸਰ ਕਰ ਰਹੇ ਹਾਂ, ਪਰ ਬੀਤੀ 30 ਜੂਨ ਦੀ ਰਾਤ ਸਮੇਂ ਉਹਨਾਂ ਦੇ ਘਰ ਵਿੱਚੋਂ ਨਹਾਂਉਂਦੇ ਸਮੇਂ ਗ੍ਰਿਫਤਾਰ ਕੀਤਾ ਅਤੇ ਉਸ ਸਮੇਂ ਘਰ ਦੀ ਤਲਾਸ਼ੀ ਵੀ ਲਈ, ਜਿਥੋਂ ਪੁਲਸ ਨੂੰ ਕੁੱਝ ਵੀ ਇਤਰਾਜ਼ਯੋਗ ਨਹੀਂ ਮਿਲਿਆ, ਪਰ ਪੁਲਸ ਨੇ ਦੂਸਰੇ ਦਿਨ ਭਾਵ 1 ਜੁਲਾਈ ਨੂੰ ਸੋਮਵਾਰ ਨੂੰ ਵਰਨਾ ਗੱਡੀ ਵਿੱਚ ਗ੍ਰਿਫਤਾਰੀ ਦਿਖਾ ਦਿੱਤੀ। ਵਰਿੰਦਰਪਾਲ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਨੂੰ ਬਿਲਕੁੱਲ ਨਜਾਇਜ ਇਸ ਕੇਸ ਵਿੱਚ ਫੜਿਆ ਗਿਆ ਅਤੇ ਉਹਨਾਂ ਦੇ ਉਕਤ ਕੇਸ ਨਾਲ ਕੋਈ ਸਬੰਧੀ ਨਹੀਂ ਹੈ। ਪੁਲਸ ਵੱਲੋਂ 30 ਜੂਨ ਰਾਤ ਨੂੰ ਸਾਡੇ ਘਰ ਮਾਰੇ ਛਾਪੇ ਅਤੇ ਮੇਰੇ ਪਤੀ ਨੂੰ ਗ੍ਰਿਫਤਾਰ ਕਰਨ ਸਬੰਧੀ ਸਾਡੇ ਘਰ ਦੇ ਬਾਹਰ ਗਲੀ ਵਿੱਚ ਲੱਗੇ ਗੁਆਂਢੀਆਂ ਦੇ ਸੀ.ਸੀ.ਟੀ.ਵੀ ਕੈਮਰਿਆਂ ਵਿੱਚ ਸਬੂਤ ਮੌਜੂਦ ਹਨ।  ਉਸ ਨੇ ਇਹ ਵੀ ਕਿਹਾ ਕਿ ਪਿਛਲੇ ਦਿਨੀਂ ਨਸ਼ੇ ਦੇ ਉਵਰਡੋਜ਼ ਨਾਲ ਮਰੇ ਨੌਜਵਾਨ ਦੇ ਪਿਤਾ ਵੱਲੋਂ ਜਿਹਨਾਂ ਨਸ਼ਾ ਤਸਕਰਾਂ ਦਾ ਮੀਡੀਆ ਵਿੱਚ ਨਾਮ ਲਿਆ ਗਿਆ ਹੈ, ਉਹਨਾਂ ਨੂੰ ਤਾਂ ਪੁਲਸ ਨੇ ਫੜਿਆ ਹੀ ਨਹੀਂ, ਜਦੋਂ ਕਿ ਉਸ ਦੇ ਪਤੀ ਨੂੰ ਬਿਨਾਂ ਕਸੂਰ ਹੀ ਇਸ ਕੇਸ ਵਿੱਚ ਫਸਾ ਦਿੱਤਾ ਗਿਆ ਹੈ।
ਇਥੇ ਜਿਕਰਯੋਗ ਹੈ ਕਿ ਪਿਛਲੇ ਦਿਨੀਂ ਮਹਿਲ ਕਲਾਂ ਵਿਖੇ ਇੱਕ ਕਰੋੜ ਰੁਪਏ ਤੋਂ ਵੱਧ ਰੁਪਏ ਦਾ ਚਿੱਟਾ ਪੀ ਜਾਣ ਵਾਲੇ ਇੱਕ ਨੌਜਵਾਨ ਦੀ ਨਸ਼ੇ ਦੀ ਉਵਰਡੋਜ਼ ਨਾਲ ਮੌਤ ਹੋ ਗਈ ਸੀ। ਨਸ਼ੇ ਦੀ ਉਵਰਡੋਜ਼ ਨਾਲ ਮਰੇ ਨੌਜਵਾਨ ਦੇ ਸੰਬੰਧ ਵਿੱਚ ਭਾਵੇਂ ਮਹਿਲ ਕਲਾਂ ਪੁਲਸ ਨੇ ਪਹਿਲਾਂ ਦਫਾ 174 ਦੀ ਕਾਰਵਾਈ ਕਰਕੇ ਮਾਮਲੇ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ ਕੀਤੀ ਸੀ, ਪਰ ਮ੍ਰਿਤਕ ਨੌਵਜਾਨ ਦੇ ਪਿਤਾ ਨੇ ਜਦੋਂ ਮੀਡੀਆ ਵਿੱਚ ਸਰੇਆਮ ਇਲਜ਼ਾਮ ਲਗਾ ਦਿੱਤੇ ਕਿ ਉਸ ਵੱਲੋਂ ਕਈ ਵਾਰ ਉਚ ਅਧਿਕਾਰੀਆਂ ਸਾਹਮਣੇ ਨਸ਼ਾ ਤਸਕਰਾਂ ਦੇ ਨਾਮ ਦੱਸੇ ਗਏ ਸਨ, ਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਪੁਲਸ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਕਈ ਨੌਜਵਾਨਾਂ ਨੂੰ ਚਿੱਟੇ ਸਮੇਤ ਗ੍ਰਿਫਤਾਰ ਕਰ ਲਿਆ ਅਤੇ ਬਾਅਦ ਵਿੱਚ ਇਹਨਾਂ ’ਤੇ ਮ੍ਰਿਤਕ ਨੌਜਵਾਨ ਦੇ ਕਤਲ ਦਾ ਮਾਮਲਾ ਫਿਟ ਕਰਦਿਆਂ ਧਾਰਾ 304 ਲਗਾ ਦਿੱਤੀ।
ਇਹਨਾਂ ਨੌਜਵਾਨਾਂ ਵਿੱਚ ਫੜੇ ਗਏ ਹਰਪ੍ਰੀਤ ਸਿੰਘ ਦੀ ਪਤਨੀ ਵਰਿੰਦਰਪਾਲ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਨੂੰ ਬਿਲਕੁੱਲ ਨਜਾਇਜ ਇਸ ਕੇਸ ਵਿੱਚ ਫੜਿਆ ਗਿਆ ਅਤੇ ਉਹਨਾਂ ਦੇ ਉਕਤ ਕੇਸ ਨਾਲ ਕੋਈ ਸਬੰਧੀ ਨਹੀਂ ਹੈ। ਉਸ ਨੇ ਇਹ ਵੀ ਕਿਹਾ ਕਿ ਨਸ਼ੇ ਦੇ ਉਵਰਡੋਜ਼ ਨਾਲ ਮਰੇ ਨੌਜਵਾਨ ਦੇ ਪਿਤਾ ਵੱਲੋਂ ਜਿਹਨਾਂ ਨਸ਼ਾ ਤਸਕਰਾਂ ਦਾ ਮੀਡੀਆ ਵਿੱਚ ਨਾਮ ਲਿਆ ਗਿਆ ਹੈ, ਉਹਨਾਂ ਨੂੰ ਤਾਂ ਪੁਲਸ ਨੇ ਫੜਿਆ ਹੀ ਨਹੀਂ, ਜਦੋਂ ਕਿ ਉਸ ਦੇ ਪਤੀ ਨੂੰ ਬਿਨਾਂ ਕਸੂਰ ਹੀ ਇਸ ਕੇਸ ਵਿੱਚ ਫਸਾ ਦਿੱਤਾ ਗਿਆ ਹੈ। ਬਹੁਤ ਵੀ ਭਾਵੁਕ ਹੁੰਦਿਆਂ ਵਰਿੰਦਰਪਾਲ ਕੌਰ ਨੇ ਕਿਹਾ ਕਿ ਉਹਨਾਂ ਕੋਲ ਦੋ ਕਮਰਿਆਂ ਦੇ ਮਕਾਨ ਤੋਂ ਇਲਾਵਾ ਹੋਰ ਕੋਈ ਜਾਇਦਾਦ ਨਹੀਂ ਹੈ। ਵਰਿੰਦਰਪਾਲ ਕੌਰ ਨੇ ਕਿਹਾ ਕਿ ਉਹ ਐਸ.ਐਚ.ਓ ਮਹਿਲ ਕਲਾਂ ਤੇ ਡੀ.ਐਸ.ਪੀ ਸਮੇਤ ਕਈ ਪੁਲਸ ਅਧਿਕਾਰੀਆਂ ਕੋਲ ਆਪਣੀ ਫਰਿਆਦ ਲੈ ਕੇ ਗਈ, ਪਰ ਉਸਦੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋਈ ਹੈ। ਪੁਲਸ ਉਸ ਨੂੰ ਆਪਣੇ ਪਤੀ ਨਾਲ ਮਿਲਣ ਵੀ ਨਹੀਂ ਦੇ ਰਹੀ। ਉਸ ਨੇ ਕਿਹਾ ਕਿ ਹੁਣ ਉਸ ਕੋਲ ਵਕੀਲ ਕਰਨ ਲਈ ਵੀ ਕੋਈ ਪੈਸਾ ਨਹੀਂ ਹੈ ਅਤੇ ਉਸਦੀ ਕੋਈ ਫਰਿਆਦ ਵੀ ਨਹੀਂ ਸੁਣ ਰਿਹਾ। ਅਜਿਹੇ ਹਾਲਾਤਾਂ ਵਿੱਚ ਤਾਂ ਉਸਨੂੰ ਜਿੰਦਗੀ ਜਿਉਣ ਦਾ ਵੀ ਕੋਈ ਰਸਤਾ ਨਹੀਂ ਦਿਖਾਈ ਦੇ ਰਿਹਾ।

Real Estate