ਅਕਾਲੀ ਦਲ ਦਾ ਪ੍ਰਧਾਨ ਬਣਨ ਉੱਤੇ ਢੀਂਡਸਾ ਨੂੰ ਜੀ.ਕੇ ਨੇ ਦਿੱਤੀ ਵਧਾਈ

11
ਦਿੱਲੀ ਦੀ ਸੰਗਤ 2021 ਵਿੱਚ ਬਾਦਲਾਂ ਨੂੰ ਬੇਰੰਗ ਚਿੱਠੀ ਦੀ ਤਰਾਂ ਪੰਜਾਬ ਵਾਪਸ ਭੇਜੇਗੀ : ਜੀਕੇ
ਨਵੀਂ ਦਿੱਲੀ, 7 ਜੁਲਾਈ (ਪੰਜਾਬੀ ਨਿਊਜ ਆਨਲਾਇਨ) : ਸ੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦੇ ਮੁੱਢਲੇ ਟੀਚੇ ਨੂੰ ਪ੍ਰਾਪਤ ਕਰਨ ਲਈ ਅੱਜ ਸ੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ) ਦੀ ਹੋਈ  ਸਥਾਪਨਾ ਬਾਦਲ ਪਰਵਾਰ ਦੀ ਪੰਥਕ ਸਿਆਸਤ ਤੋਂ ਵਿਦਾਈ ਦਾ ਕਾਰਨ ਬਣੇਗੀ। ਇਹ ਦਾਅਵਾ ‘ਜਾਗੋ’ ਪਾਰਟੀ  ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਅਕਾਲੀ ਦਲ ਡੈਮੋਕਰੈਟਿਕ ਦਾ ਨਵਾਂ ਪ੍ਰਧਾਨ ਬਣਨ ਉੱਤੇ ਰਾਜ ਸਭਾ ਸਾਂਸਦ ਸੁਖਦੇਵ ਸਿੰਘ ਢੀਂਡਸਾ ਨੂੰ ਵਧਾਈ ਦਿੰਦੇ ਹੋਏ ਕੀਤਾ ਹੈ। ਜੀਕੇ ਨੇ ਕਿਹਾ ਕਿ 1920 ਵਿੱਚ ਸਾਡੇ ਬਜ਼ੁਰਗਾਂ ਨੇ ਜਿਸ ਟੀਚੇ ਅਤੇ ਉਮੀਦਾਂ ਨੂੰ ਲੈ ਕੇ ਅਕਾਲੀ ਦਲ ਦੀ ਸਥਾਪਨਾ ਕੀਤੀ ਸੀ, ਉਸ ਅਕਾਲੀ ਪਾਰਟੀ ਦੇ ਬਾਦਲ ਪਰਵਾਰ ਦੇ ਅਧੀਨ ਆਉਣ ਦੇ ਬਾਅਦ ਉਸ ਦੇ ਪੰਥਕ ਪਾਰਟੀ ਦੇ ਸਰੂਪ ਨੂੰ ਵੱਡਾ ਝਟਕਾ ਲੱਗਿਆ ਸੀ ਅਤੇ ਪਾਰਟੀ ਪਰਿਵਾਰਿਕ ਕਬਜ਼ੇ ਦੇ ਨਾਲ ਹੀ ਪੰਥਕ ਤੋਂ ਪੰਜਾਬੀ ਪਾਰਟੀ ਬੰਨ੍ਹ ਗਈ ਸੀ। ਇਸ ਲਈ ਅਕਾਲੀ ਦਲ ਦੀ ਸਥਾਪਨਾ ਦੇ 100ਵੇਂ ਸਾਲ ਵਿੱਚ ਸਥਾਪਤ ਪੰਥਕ ਪ੍ਰੰਪਰਾਵਾਂ ਦੀ ਰੱਖਿਆ ਅਤੇ ਅਕਾਲੀ ਦਲ ਦੇ ਪੰਥਕ ਸਰੂਪ ਦੀ ਬਹਾਲੀ ਲਈ ਪੰਜਾਬ ਦੀ ਸੰਗਤ ਨੇ ਅੱਜ ਫ਼ੈਸਲਾ ਲੈ ਕੇ ਢੀਂਡਸਾ ਨੂੰ ਨਵਾਂ ਪ੍ਰਧਾਨ ਬਣਾਇਆ ਹੈ।
ਜੀਕੇ ਨੇ ਦਾਅਵਾ ਕੀਤਾ ਕੀ ਦਿੱਲੀ ਕਮੇਟੀ ਦੀਆਂ ਫਰਵਰੀ 2021 ਵਿੱਚ ਹੋਣ ਵਾਲੀ ਆਮ ਚੋਣਾਂ ਦੇ ਨਾਲ ਬਾਦਲ ਦਲ ਨੂੰ ਦਿੱਲੀ ਦੀ ਸੰਗਤ ਬੇਰੰਗ ਚਿੱਠੀ ਦੀ ਤਰਾਂ ਪੰਜਾਬ ਵਾਪਸ ਭੇਜ ਦੇਵੇਗੀ। ਦਿੱਲੀ ਤੋਂ ਬਾਦਲਾਂ  ਦੇ ਪਤਨ ਦੀ ਹੋਈ ਸ਼ੁਰੂਆਤ ਬਾਦਲਾਂ ਦੇ ਕਬਜ਼ੇ ਤੋਂ ਸ੍ਰੋਮਣੀ ਕਮੇਟੀ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਆਜ਼ਾਦੀ  ਦੇ ਨਾਲ ਹੀ ਪੰਜਾਬ ਵਿਧਾਨ ਸਭਾ ਦੀਆਂ 2022 ਦੀ ਆਮ ਚੋਣਾਂ ਵਿੱਚ ਬਾਦਲਾਂ ਨੂੰ ਘਰ ਬੈਠਾਉਨ ਤੱਕ ਜਾਰੀ ਰਹੇਂਗੀ। ਜੀਕੇ ਨੇ ਕਿਹਾ ਕਿ ‘ਜਾਗੋ’ ਪਾਰਟੀ ਦਾ ਪੁਰਾ ਸਮਰਥਨ ਢੀਂਡਸਾ ਦੇ ਨਾਲ ਹੈ। ਬਾਦਲਾਂ ਨੂੰ ਸਿਆਸੀ ਹਾਸ਼ੀਏ ਉੱਤੇ ਲਿਆਉਣ ਅਤੇ ਪੰਥ ਨੂੰ ਇਨ੍ਹਾਂ ਦੇ ਗ਼ੈਰ ਕਾਨੂੰਨੀ ਕਬਜ਼ੇ ਤੋਂ ਆਜ਼ਾਦ ਕਰਵਾਉਣ ਲਈ ਹਰ ਪੰਥ ਦਰਦੀ ਦੇ ਨਾਲ ਖੜੇ ਹੋਣ ਵਿੱਚ ਸਾਨੂੰ ਕੋਈ ਸੰਕੋਚ ਨਹੀਂ ਹੈਂ। ਕਿਉਂਕਿ ਬਾਦਲਾਂ ਨੇ ਆਪਣੀ ਪਰਿਵਾਰਿਕ ਰਿਆਸਤ ਦੀ ਬਹਾਲੀ ਅਤੇ ਵੋਟ ਬੈਂਕ ਦੀ ਸਿਆਸਤ ਲਈ ਪੰਥਕ ਪਰੰਪਰਾਵਾਂ ਨੂੰ ਮਰੋੜਨ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿਆਸੀ ਹਿਫ਼ਾਜ਼ਤ ਦੇਣ ਵਿੱਚ ਵੀ ਸ਼ਰਮ ਮਹਿਸੂਸ ਨਹੀਂ ਕੀਤੀ ਸੀ। ਜਿਸ ਦੀ ਵੱਜਾ ਨਾਲ ਅੱਜ ਟਕਸਾਲੀ ਅਕਾਲੀਆਂ ਨੇ ਫਿਰ ਤੋਂ ਅਕਾਲੀ ਦਲ ਨੂੰ ਜੁਆਇਆ ਹੈਂ ਅਤੇ ਬਾਦਲਾਂ  ਦੇ ਅਕਾਲੀ ਦਲ ਵਿੱਚ ਚੱਲਦੀ ਤਾਨਾਸ਼ਾਹੀ ਨੂੰ ਲੋਕ ਸ਼ਾਹੀ ਵਿੱਚ ਬਦਲਣ ਲਈ ਪਾਰਟੀ ਦੇ ਡੈਮੋਕਰੈਟਿਕ ਸਰੂਪ ਨੂੰ ਮੁੜ ਬਹਾਲ ਕੀਤਾ ਹੈਂ।
Real Estate