ਸੁਖਪਾਲ ਖਹਿਰਾ ਦੇ ਖਾਸਮਖਾਸ ਐਨ.ਆਰ.ਆਈ ਦਵਿੰਦਰ ਬੀਹਲਾ ਨੇ ਸੁਖਬੀਰ ਬਾਦਲ ਦਾ ਪੱਲਾ ਫੜਿਆ

263

ਸੁਖਬੀਰ ਬਾਦਲ ਦੇ ਅਗਵਾਈ ‘ਚ ਦਵਿੰਦਰ ਬੀਹਲਾ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ‘ਚ ਹੋਇਆ ਸਾਮਲ
ਬਰਨਾਲਾ, 6 ਜੁਲਾਈ (ਜਗਸੀਰ ਸਿੰਘ ਸੰਧੂ) : ਪਿਛਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਬਰਨਾਲਾ ਜਿਲੇ ਦੀਆਂ ਤਿੰਨੋਂ ਵਿਧਾਨ ਸਭਾ ਸੀਟਾਂ ਬਰਨਾਲਾ, ਭਦੌੜ ਅਤੇ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਤਨ, ਮਨ ਅਤੇ ਧਨ ਨਾਲ ਦਿਨ ਰਾਤ ਮਦੱਦ ਕਰਕੇ ਜਿੱਤ ਵਿੱਚ ਵੱਡਾ ਯੋਗਦਾਨ ਪਾਉਣ ਵਾਲਾ, ਵਿਰੋਧੀ ਧਿਰ ਦੇ ਲੀਡਰ ਸਰਦਾਰ ਸੁਖਪਾਲ ਸਿੰਘ ਖਹਿਰਾ ਦੇ ਸਿਆਸੀ ਸਕੱਤਰ ਵਜੋਂ ਸੇਵਾ ਨਿਭਾਉਣ ਵਾਲੇ ਜ਼ਿਲ੍ਹਾ ਬਰਨਾਲਾ ਦੇ ਅਮਰੀਕਾ ਤੋਂ ਐਨ.ਆਰ.ਆਈ, ਉੱਘੇ ਸਮਾਜਸੇਵੀ ਦਵਿੰਦਰ ਸਿੰਘ ਬੀਹਲਾ ਅੱਜ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਆਪਣੇ ਵੱਡੀ ਗਿਣਤੀ ਵਿੱਚ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਿਆ। ਇਸ ਮੌਕੇ ਦਵਿੰਦਰ ਸਿੰਘ ਬੀਹਲਾ ਨੂੰ ਸ਼ਾਮਿਲ ਕਰਨ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਤੋ ਇਲਾਵਾ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਰਹੀ ਜਿਸ ਵਿੱਚ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਗਗਨਜੀਤ ਸਿੰਘ ਬਰਨਾਲਾ ਸਤ ਬਲਬੀਰ ਸਿੰਘ ਘੁੰਨਸ, ਸਤਨਾਮ ਸਿੰਘ ਰਾਹੀਂ, ਐਡਵੋਕੇਟ ਸਿਮਰਪ੍ਰਤਾਪ ਸਿੰਘ ਬਰਨਾਲਾ, ਅਮਨਦੀਪ ਸਿੰਘ ਕੰਜਲਾ, ਰੁਪਿੰਦਰ ਸਿੰਘ ਸੰਧੂ, ਮੱਖਣ ਸਿੰਘ ਧਨੋਲਾ ਤੋ ਇਲਾਵਾ ਸਮੁੱਚੀ ਅਕਾਲੀ ਲੀਡਰਸ਼ਿਪ ਨੇ ਦਵਿੰਦਰ ਸਿੰਘ ਬੀਹਲਾ ਨੂੰ ਪਾਰਟੀ ਵਿੱਚ ਜੀ ਆਇਆ ਕਿਹਾ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕੇ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀ ਪਾਰਟੀ ਹੈ, ਜਿਸ ਨੇ ਹਮੇਸ਼ਾ ਲੋਕਾਂ ਦੇ ਭਲੇ ਲਈ ਕੰਮ ਕੀਤਾ ਹੈ ਅਤੇ ਪੰਜਾਬ ਵਿੱਚ ਡਿਵੋਲਮੈਂਟ ਦੇ ਕੰਮ ਕੀਤੇ ਹਨ ਹੁਣ ਲੋਕ ਕਾਂਗਰਸ ਤੇ ਆਮ ਆਦਮੀ ਪਾਰਟੀ ਦੀਆ ਚਾਲਾ ਵਿੱਚ ਨਹੀ ਆਉਣਗੇ ਅਤੇ 2022ਵਿੱਚ ਮੁੜ ਅਕਾਲੀ ਦਲ ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕੇ ਦਵਿੰਦਰ ਬੀਹਲਾ ਜਿਹੇ ਮੇਹਨਤੀ ਨੌਜਵਾਨ ਸ਼੍ਰੋਮਣੀ ਅਕਾਲੀ ਦਲ ਦੀਆ ਨੀਤੀਆਂ ਤੋ ਪ੍ਰਭਾਵਿਤ ਹੋ ਕੇ ਪੰਜਾਬ ਦੇ ਭਲੇ ਲਈ ਸਾਡੇ ਨਾਲ ਜੁੜ ਰਹੇ ਹਨ ਜਿਸ ਨਾਲ ਪਾਰਟੀ ਨੂੰ ਹੋਰ ਮਜਬੂਤੀ ਮਿਲੇਗੀ ਉਨ੍ਹਾਂ ਕਿਹਾ ਕੇ ਦਵਿੰਦਰ ਬੀਹਲਾ ਨੂੰ ਪਾਰਟੀ ਵਿੱਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਦਵਿੰਦਰ ਬੀਹਲਾ ਨੇ ਸੁਖਬੀਰ ਸਿੰਘ ਬਾਦਲ ਤੋ ਇਲਾਵਾ ਸਮੁੱਚੀ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਅਤੇ ਕਿਹਾ ਕੇ ਅਸੀ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਤਨ,ਮਨ ਅਤੇ ਧਨ ਦੇ ਪੱਖੋਂ ਤਿੰਨਾਂ ਹਲਕਿਆਂ ਦੇ ਵਿਧਾਇਕਾਂ ਦੀ ਮਦਦ ਕੀਤੀ ਅਤੇ ਉਨ੍ਹਾਂ ਦੀ ਜਿੱਤ ਵਿੱਚ ਅਹਿਮ ਰੋਲ ਅਦਾ ਕੀਤਾ .ਪਰ ਅੱਜ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਦੀਆਂ ਗਲਤ ਨੀਤੀਆਂ ਕਾਰਨ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਗ੍ਰਾਫ ਉਸ ਸਮੇਂ ਡਿੱਗਣਾ ਸ਼ੁਰੂ ਹੋ ਗਿਆ ਸੀ ਜਦ ਸੁੱਚਾ ਸਿੰਘ ਛੋਟੇਪੁਰ ਦੇ ਦੋ ਲੱਖ ਰੁਪਏ ਦਾ ਝੂਠਾ ਦੋਸ਼ ਲਾ ਕੇ ਪਾਰਟੀ ਚੋਂ ਕੱਢਿਆ ਗਿਆ ਅਤੇ ਆਮ ਆਦਮੀ ਪਾਰਟੀ ਸਿਰਫ਼ 20 ਸੀਟਾਂ ਤੇ ਸਿਮਟ ਕੇ ਰਹਿ ਗਈ। ਆਮ ਆਦਮੀ ਪਾਰਟੀ ਨੇ ਚੋਣਾਂ ਵਿੱਚ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਸਰਦਾਰ ਬਿਕਰਮ ਸਿੰਘ ਮਜੀਠੀਆ ਖਿਲਾਫ ਚਿੱਟੇ ਦੇ ਮੁੱਦੇ ਤੇ ਚੋਣ ਲੜੀ ਸੀ,ਜੋ ਸਰਾਸਰ ਝੂਠ ਸਾਬਤ ਹੋਇਆ,ਕਿਉਂਕਿ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਖੁਦ ਮਜੀਠੀਆ ਤੋਂ ਮਾਫੀ ਮੰਗ ਗਿਆ। ਇੱਥੇ ਇਹ ਵੀ ਵਰਨਣਯੋਗ ਹੈ ਕਿ ਰਾਜਨੀਤਿਕ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਲੋਕਾਂ ਵੱਲੋਂ ਚੁਣੇ ਹੋਏ ਸੰਵਿਧਾਨਿਕ ਅਹੁਦੇ ਵਿਰੋਧੀ ਧਿਰ ਦੇ ਨੇਤਾ ਨੂੰ ਸਿਰਫ ਟਵੀਟ ਕਰਕੇ ਲਾਂਭੇ ਕੀਤਾ ਗਿਆ। ਉਸ ਦਿਨ ਤੋਂ ਹੀ ਆਮ ਆਦਮੀ ਪਾਰਟੀ ਖੇਰੂ ਖੇਰੂ ਹੋ ਗਈ ਸੀ। ਅਜ ਐਨ.ਆਰ.ਆਈ ਅਤੇ ਪੰਜਾਬ ਵਸਦੇ ਲੋਕ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਦੀ ਲਾਲਸਾ ਤੋਂ ਜਾਣੂ ਹੋ ਗਏ ਹਨ। ਭਗਵੰਤ ਮਾਨ ਨੇ ਚੰਗੇ ਲੀਡਰ ਪਾਰਟੀ ਵਿੱਚ ਨਹੀਂ ਰਹਿਣ ਦਿੱਤੇ ਅਤੇ ਨਾ ਹੀ ਚੰਗੇ ਲੀਡਰ ਪਾਰਟੀ ਵਿੱਚ ਆਉਣ ਦਿੱਤੇ ਜਿਸ ਦੇ ਸਿੱਟੇ ਵਜੋਂ ਅੱਜ ਆਮ ਆਦਮੀ ਪਾਰਟੀ ਖ਼ਤਮ ਹੋ ਚੁੱਕੀ ਹੈ .ਅੱਜ ਪਾਰਟੀ ਆਪਣੇ ਸਿਧਾਂਤਾਂ ਤੋਂ ਭਟਕ ਗਈ ਹੈ। ਅੱਜ ਇਨ੍ਹਾ ਦੇ ਐਮ ਐਲ ਏ ਰੇਤ ਦੀ ਖੱਡਾਂ ਵਿੱਚੋਂ ਬਤੌਰ ਰਿਸ਼ਵਤ ਅਤੇ ਗੁੰਡਾ ਟੈਕਸ ਵੀ ਵਸੂਲ ਕੀਤੇ ਜਾ ਰਹੇ ਹਨ। ਇੱਥੇ ਹੀ ਨਹੀ ਬੱਸ ਇਨ੍ਹਾਂ ਐੱਮ ਐੱਲ ਏ ਦੇ ਸਕੇ ਸਬੰਧੀ ਪੁਲਿਸ ਥਾਣੇ ਵਿੱਚ ਬਤੌਰ ਸਮਝੌਤੇ ਕਰਵਾਉਣ ਲਈ ਲੋਕਾ ਤੋਂ ਪੰਜ ਪੰਜ ਲੱਖ ਰੁਪਏ ਦੀ ਵਸੂਲੀ ਵੀ ਕਰ ਰਹੇ ਹਨ। ਉੱਘੇ ਸਮਾਜ ਸੇਵੀ ਐਨ ਆਰ ਆਈ ਦਵਿੰਦਰ ਸਿੰਘ ਬੀਹਲਾ ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਕੰਪੇਨ ਤੋਂ ਬਾਹਰ ਬੈਠੇ ਪ੍ਰਭਾਵਿਤ ਹੋ ਕੇ ਪਾਰਟੀ ਨਾਲ ਜੁੜੇ ਸੀ ਪਰ ਗਰਾਊਂਡ ਤੇ ਸੱਚਾਈ ਕੁਝ ਹੋਰ ਹੈ . ਉਹਨਾਂ ਇਹ ਵੀ ਕਿਹਾ ਕਿ ਵਿਦੇਸ਼ਾਂ ਵਿੱਚ ਰਹਿਣ ਵਾਲੇ ਐਨ ਆਰ ਆਈ ਭਰਾਵਾਂ ਦੇ ਵਿਸ਼ੇਸ ਯੋਗ ਨਾਲ ਪੰਜਾਬ ਵਿੱਚ ਚੋਣਾਂ ਲਈ ਕਰੋੜਾਂ ਰੁਪਏ ਦੇ ਫੰਡ ਭੇਜੇ ਗਏ ਸਨ। ਜਿਨ੍ਹਾਂ ਦਾ ਕੋਈ ਵੀ ਹਿਸਾਬ ਨਹੀਂ ਦਿੱਤਾ ਗਿਆ ਅਤੇ ਇਸ ਫ਼ੰਡ ਵਾਲੀ ਵੈੱਬਸਾਈਟ ਵੀ ਡਾਊਨ ਕਰ ਦਿੱਤੀ ਗਈ। ਜਿਸ ਵਿੱਚ ਐੱਨ ਆਰ ਆਈ ਭਰਾਵਾਂ ਵੱਲੋਂ ਭੇਜੇ ਗਏ ਵੱਡੇ ਫੰਡਾਂ ਵਿੱਚ ਵੀ ਘਪਲੇਬਾਜ਼ੀ ਸਾਹਮਣੇ ਆ ਰਹੀ ਹੈ । ਸੀਟਾਂ ਦੇ ਵੀ ਵੱਡੇ ਪੱਧਰ ਤੇ ਸੌਦੇ ਹੋਏ ਸਨ .ਅੱਜ ਸਾਡੇ ਨੌਜਵਾਨ ਵਿਦੇਸ਼ ਜਾ ਰਹੇ ਹਨ ਪਰ ਮੈਂ ਖੁਦ ਵਿਦੇਸ਼ ਵਿੱਚ ਰਹਿ ਕੇ ਪੜ੍ਹਾਈ ਕੀਤੀ ਹੈ ਮੇਰਾ ਕਾਰੋਬਾਰ ਵੀ ਅਮਰੀਕਾ ਵਿੱਚ ਹੈ ਪਰ ਮੇਰੇ ਮਨ ਵਿੱਚ ਆਪਣੇ ਲੋਕਾਂ ਲਈ ਕੁਝ ਕਰਨ ਦੀ ਖਵਾਇਸ਼ ਹੈ। ਜਿਸ ਲਈ ਮੈਂ ਪੰਜਾਬ ਵੱਸ ਗਿਆ ਹਾਂ ਸੋ ਅੱਜ ਮੈਂ ਆਪਨਾ ਰਾਜਨੀਤਿਕ ਸਫ਼ਰ ਸਰਦਾਰ ਸੁਰਜੀਤ ਸਿੰਘ ਰੱਖੜਾ ਜੀ ਦੀ ਪ੍ਰੇਰਨਾ ਸਦਕਾ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਜੁਆਇਨ ਕਰਕੇ ਸ਼ੁਰੂ ਕਰਨ ਲੱਗਾ ਹਾਂ ਜਿਸ ਤੇ ਮੇਰਾ ਸੁਪਨਾ ਹੈ ਕਿ ਘੱਟੋ ਘੱਟ ਬਰਨਾਲਾ ਜ਼ਿਲ੍ਹੇ ਨੂੰ ਰੋਲ ਮਾਡਲ ਬਣਾਇਆ ਜਾਵੇ।ਵਰਨਣਯੋਗ ਹੈ ਕਿ ਇਸ ਮੌਕੇ ਸ੍ਰੋਮਣੀ ਅਕਾਲੀ ਦਲ ਦੇ ਜਿ਼ਲਾ ਪ੍ਰਧਾਨ ਕੁਲਵੰਤ ਸਿੰਘ ਕੀਤੂ ਅਤੇ ਉਸਦੇ ਸਾਰੇ ਸਾਥੀ ਗੈਰਹਾਜਰ ਰਹੇ।

Real Estate