ਨਿਹੰਗ ਅਜੀਤ ਸਿੰਘ ਪੂਹਲਾ ਦੇ ਡੇਰੇ ‘ਤੇ ਕਬਜ਼ੇ ਨੂੰ ਲੈ ਕੇ ਚੱਲੀ ਗੋਲੀ ‘ਚ ਤਿੰਨ ਨਿਹੰਗ ਜਖਮੀ

217

ਚੰਡੀਗੜ, 6 ਜੁਲਾਈ (ਜਗਸੀਰ ਸਿੰਘ ਸੰਧੂ) : ਨਿਹੰਗਾਂ ਵਿੱਚ ਇੱਕ ਡੇਰੇ ‘ਤੇ ਕਬਜੇ ਨੂੰ ਲੈ ਕੇ ਹੋਈ ਫਾਇਰਿੰਗ ਵਿੱਚ 3 ਨਿਹੰਗਾਂ ਦੇ ਜਖਮੀ ਹੋਣ ਦਾ ਸਮਾਚਾਰ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਅੰਮ੍ਰਿਤਸਰ ਸਾਹਿਬ ਤੋਂ ਬਾਬਾ ਬਕਾਲਾ ਸਾਹਿਬ ਨੂੰ ਜਾਂਦੇਰੋਡ ‘ਤੇ ਸਥਿਤ ਨਿਹੰਗ ਅਜੀਤ ਸਿੰਘ ਪੂਹਲਾ ਦੇ ਡੇਰੇ ‘ਤੇ ਕਬਜ਼ੇ ਨੂੰ ਲੈ ਕੇ ਸੋਮਵਾਰ ਤੜਕੇ ਨਿਹੰਗ ਰਣਜੀਤ ਸਿੰਘ ਰਣੀਆਂ ਨੇ ਆਪਣੇ ਸਾਥੀਆਂ ਨਾਲ ਹਮਲਾ ਕਰ ਦਿੱਤਾ। ਇਸ ਮੌਕੇ ਹੋਏ ਝਗੜੇ ‘ਚ 3 ਨਿਹੰਗ ਸਿੰਘ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਅੰਮ੍ਰਿਤਸਰ ਹਸਪਤਾਲ ਰੈਫਰ ਕਰ ਦਿੱਤਾ ਗਿਆ। ਜਿਕਰਯੋਗ ਹੈ ਕਿ ਇਸ ਡੇਰੇ ਵਿੱਚ ਰਹਿੰਦੇ ਡਿੰਪੀ ਪੂਹਲਾ ਵੱਲੋਂ ਆਪਣੀ ਜਾਨ ਨੂੰ ਖਤਰਾ ਦੱਸ ਕੇ ਪੁਲਸ ਕੋਲੋਂ ਸਰੁਖਿਆ ਲਈ ਸੀ, ਜਿਸ ਤਹਿਤ 6-7 ਪੁਲਸ ਮੁਲਾਜ਼ਮ ਡੇਰੇ ਵਿੱਚ ਤੈਨਾਤ ਕੀਤੇ ਹੋਏ ਸਨ। ਅੱਜ ਸਵੇਰੇ ਕਰੀਬ 4.00 ਵਜੇ ਉੱਥੇ ਕੁਝ ਅਣਪਛਾਤੇ ਲੋਕਾਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਗੋਲ਼ੀਆਂ ਵੀ ਚੱਲੀਆਂ ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਨਿਹੰਗ ਰਣਜੀਤ ਸਿੰਘ ਰਣੀਆਂ ਸਮੇਤ 7 ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਦੂਸਰੇ ਪਾਸੇ ਇਹ ਵੀ ਪਤਾ ਲੱਗਿਆ ਹੈ ਕਿ ਹੋਈ ਫਾਇਰਿੰਗ ਵਿੱਚ 3 ਨਿਹੰਗ ਜਖਮੀ ਹੋ ਗਏ ਹਨ, ਜਿਹਨਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

Real Estate