ਨੈਣੇਵਾਲ ਦੀ ਨੌਜਵਾਨ ਲ਼ੜਕੀ ਦੀ ਕੈਨੇਡਾ ‘ਚ ਭੇਦਭਰੇ ਹਾਲਾਤਾਂ ‘ਚ ਮੌਤ

225

ਮੌਤ ਤੋਂ ਅਗਲੀ ਸਵੇਰ ਉਸ ਨੇ ਪੀ.ਆਰ ਲਈ ਪੇਪਰ ਦੇਣ ਜਾਣਾ ਸੀ
ਸ਼ਹਿਣਾ /ਭਦੌੜ, 4 ਜੁਲਾਈ (ਅਵਤਾਰ ਸਿੰਘ ਚੀਮਾ) : ਥਾਣਾ ਭਦੌੜ ਅਧੀਨ ਆਉਂਦੇ ਪਿੰਡ ਨੈਣੇਵਾਲ ਦੀ ਕੈਨੇਡਾ ਵਿਖੇ ਪੜਾਈ ਕਰਨ ਗਈ ਲੜਕੀ ਦੀ ਸਸਕੈਚਵਨ (ਕੈਨੇਡਾ ) ਵਿਖੇ ਭੇਦਭਰੇ ਹਾਲਾਤਾਂ ‘ਚ ਮੌਤ ਹੋ ਜਾਣ  ਦਾ ਸਮਾਚਾਰ ਮਿਲਿਆਂ ਹੈ।ਲੜਕੀ ਦੇ ਪਿਤਾ ਜਸਪਾਲ ਸਿੰਘ ਜੱਸੂ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਸਨਮਦੀਪ ਕੌਰ (23 ਸਾਲ) ਚਾਰ ਸਾਲ ਪਹਿਲਾ ਬਾਰਵੀਂ ਦੀ ਪੜਾਈ ਕਰਕੇ ਸਟੱਡੀ ਵੀਜ਼ੇ ਤੇ ਉਚੇਰੀ ਪੜਾਈ ਕਰਨ ਲਈ  ਟਰਾਂਟੋ (ਕੈਨੇਡਾ ) ਗਈ ਸੀ । ਆਪਣੀ ਪੜਾਈ ਪੂਰੀ ਕਰਨ ਉਪਰਂਤ ਤਕਰੀਬਨ ਦੋ ਮਹੀਨੇ ਪਹਿਲਾ ਉਹ ਟਰਾਂਟੋ ਤੋਂ ਆਪਣੀ ਸ਼ਾਦੀਸੁਦਾ ਭੈਣ (ਤਾਏ ਦੀ ਲੜਕੀ) ਕੋਲ ਸਸਕੈਸਵਨ ਚਲੀ ਗਈ ।ਉਸ ਦੀ ਭੈਣ ਦੇ ਦੋ ਛੋਟੇ ਛੋਟੇ ਬੱਚੇ ਹਨ ਤੇ ਘਰ ਵਾਲੇ ਨਾਲੋ ਅਲੱਗ ਬੱਚਿਆਂ ਨਾਲ ਇਕੱਲੀ ਰਹਿੰਦੀ ਸੀ ਤੇ ਉਸ ਦੇ ਘਰ ਵਾਲਾ ਕਦੇ ਕਦੇ ਬੱਚਿਆਂ ਨੂੰ ਮਿਲਣ ਆ ਜਾਂਦਾ ਸੀ । ਬੀਤੇ ਵੀਰਵਾਰ ਦੀ ਰਾਤ ਉਸ ਦੀ ਤਾਏ ਦੀ ਲੜਕੀ ਕੰਮ ਤੇ ਚਲੀ ਗਈ ਤੇ ਸਨਮਦੀਪ ਘਰ ‘ਚ ਬੱਚਿਆਂ ਨਾਲ ਇਕੱਲੀ ਸੀ ਤੇ ਜਦ ਉਹ ਕੰਮ ਤੋਂ ਵਾਪਿਸ ਘਰ ਆਈ ਤਾਂ ਉਸ ਨੇ ਦੇਖਿਆ ਕਿ ਸਮਨਦੀਪ ਕੌਰ ਘਰ ਵਿੱਚ ਦਿਖਾਈ ਨਹੀਂ ਦਿੱਤੀ । ਸਮਨਦੀਪ ਦੀ ਕਾਫ਼ੀ ਭਾਲ ਕਰਨ ਤੋਂ ਬਾਅਦ ਉਸ ਨੇ ਪੁਲਿਸ ਨੂੰ ਸੂਚਨਾ ਦੇ ਦਿੱਤੀ ।ਜਦ ਪੁਲਿਸ ਨੇ ਘਰ ਪਹੁੰਚ ਕੇ ਸਮਨਦੀਪ ਦੀ ਤਲਾਸ਼ ਸ਼ੁਰੂ ਕੀਤੀ ਤਾਂ ਸਮਨਦੀਪ  ਕੌਰ ਦੀ ਲਾਸ਼ ਘਰ ਦੇ ਬੇਸਮੈਂਟ ‘ਚੋਂ ਬਰਾਮਦ ਹੋਈ ।ਸਮਨਦੀਪ ਦੀ ਮੌਤ ਦੇ ਕਾਰਨਾਂ ਦੇ ਅਜੇ ਤੱਕ ਪਤਾ ਨਹੀਂ ਚੱਲ ਸਕਿਆਂ ।ਸੂਤਰਾਂ ਮੁਤਾਬਕ ਉਸ ਦੇ ਕਤਲ ਹੋਣ ਦਾ ਖ਼ਦਸ਼ਾ ਹੈ । ਮੌਤ ਦੀ ਅਗਲੀ ਸਵੇਰ ਸ਼ੁੱਕਰਵਾਰ ਨੂੰ ਉਸ ਨੇ ਪੀ ਆਰ ਦੀ ਫ਼ਾਈਲ ਲਾਉਣ ਲਈ ਬਿਨੀਪੈਗ ਆਈਲੈਟਸ ਦਾ ਪੇਪਰ ਦੇਣ ਜਾਣਾ ਸੀ । ਪੀ ਆਰ ਲਈ ਉਸ ਨੇ ਫ਼ੀਸ ਭਰਕੇ  ਪੇਪਰ ਦੀ ਤਾਰੀਕ ਲਈ ਹੋਈ ਸੀ ਪਰ ਹੋਣੀ ਨੂੰ ਕੁੱਝ ਹੋਰ ਮਨਜ਼ੂਰ ਸੀ ਕਿ ਪੇਪਰ ਤੋਂ ਕੁੱਝ ਘੰਟੇ ਪਹਿਲਾ ਉਸ ਦੀ ਮੌਤ ਹੋ ਗਈ  । ਪੁਲਿਸ ਨੇ ਪੁੱਛ-ਗਿੱਛ ਗਈ ਉਸ ਦੇ ਜੀਜੇ ਨੂੰ ਗ੍ਰਿਫਤਾਰ ਕਰ ਲਿਆ ਹੈ । ਸਮਨਦੀਪ ਦੀ ਲਾਸ਼ ਦਾ ਮੰਗਲ਼ਵਾਰ ਨੂੰ ਪੋਸਟਮਾਰਟਮ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਹੀ ਉਸ ਦੀ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲੱਗ ਸਕੇਗਾ ।ਸਮਨਦੀਪ ਕੌਰ ਦੀ ਮੌਤ ਦੀ ਖਬਰ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ।

Real Estate