ਨੌਜਵਾਨ ਦੇ ਖੁਦਕੁਸੀ ਕਰਨ ਤੋਂ ਬਾਅਦ ਦੂਸਰੇ ਦਿਨ ਉਸਦੀ ਸਹੇਲੀ ਨੇ ਵੀ ਫਾਹਾ ਲਿਆ

262

ਚੰਡੀਗੜ, 2 ਜੁਲਾਈ (ਜਗਸੀਰ ਸਿੰਘ ਸੰਧੂ) : ਮੋਹਾਲੀ ਵਿੱਚ ਰਹਿੰਦੇ ਇੱਕ ਨੌਜਵਾਨ ਵੱਲੋਂ ਖੁਦਕੁਸੀ ਕਰਨ ਤੋਂ ਇੱਕ ਬਾਅਦ ਉਸਦੀ ਸਹੇਲੀ ਨੇ ਵੀ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਮੋਹਾਲੀ ਦਾ ਵਸਨੀਕ ਸਾਹਿਲ ਕੁਮਾਰ ਅਤੇ ਮੋਹਾਲੀ ਵਿੱਚ ਹੀ ਰਹਿੰਦੀ ਮੂਲ ਰੂਪ ਵਿੱਚ ਜਮਸੇਦਪੁਰ ਦੀ ਨਿਵਾਸੀ ਪ੍ਰਗਿੱਆ ਇੱਕਠੇ ਬੈਸਟ ਟੈਕ ਮਾਲ ‘ਚ ਸੈਮਸੈਂਗ ਕੰਪਨੀ ਦੇ ਸ਼ੋਅਰੂਮ ‘ਚ ਕੰਮ ਕਰਦੇ ਸਨ ਅਤੇ ਰਹਿੰਦੇ ਵੱਖੋ ਵੱਖ ਕਮਰਿਆ ਵਿੱਚ ਸਨ। ਪਤਾ ਲੱਗਿਆ ਹੈ ਕਿ ਬੁੱਧਵਾਰ ਨੂੰ ਸਾਹਿਲ ਨੇ ਖੁਦਕੁਸੀ ਕਰ ਲਈ ਸੀ ਅਤੇ ਉਸ ਉਪਰੰਤ ਪਰਗਿਆ ਕਾਫੀ ਸਦਮੇ ‘ਚ ਸੀ ਤੇ ਉਸ ਨੂੰ ਉਸ ਦੀ ਰੂਮਮੇਟ ਸੰਭਾਲ ਰਹੀ ਸੀ। ਪਰਗਿਆ ਨੇ ਸਵੇਰੇ ਸਾਢੇ 6 ਵਜੇ ਦੇ ਬਾਹਰ ਬਣੀ ਲੋਹੇ ਦੀ ਪੌੜ੍ਹੀਆਂ ਤੋਂ ਫਾਹਾ ਲੱਗਾ ਕੇ ਖੁਦਕੁਸ਼ੀ ਕਰ ਲਈ। ਜਦੋਂ ਉਸ ਦੀ ਸਹੇਲੀ ਸੌ ਕੇ ਉਠੀ ਤਾਂ ਉਸ ਦੀ ਲਾਸ਼ ਲਟਕਦੇ ਦੇਖੀ ਤਾਂ ਉਸ ਨੇ ਪੁਲਿਸ ਕੰਟਰੋਲ ਰੂਮ ‘ਚ ਕਾਲ ਕਰ ਘਟਨਾ ਦੀ ਸੂਚਨਾ ਦਿੱਤੀ। ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਨਿਰਮਲ ਸਿੰਘ ਨੇ ਦੱਸਿਆ ਹੈ ਕਿ ਲੜਕੀ ਦੇ ਪਰਵਾਰਿਕ ਮੈਂਬਰਾਂ ਵੱਲੋਂ ਪੁਲਸ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਾਈ ਤਾਂ ਪੁਲਸ ਨੇ ਲਾਸ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਨੂੰ ਸੌਂਪ ਦਿੱਤਾ ਅਤੇ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ।

Real Estate