ਅੱਜ ਪੰਜਾਬ ‘ਚ ਕੋਰੋਨਾ ਦੇ 150 ਨਵੇਂ ਮਰੀਜ਼ ਆਏ ਅਤੇ ਹੋਈਆਂ 6 ਮੌਤਾਂ

4

ਚੰਡੀਗੜ, 30 ਜੂਨ (ਜਗਸੀਰ ਸਿੰਘ ਸੰਧੂ) : ਪੰਜਾਬ ਵਿੱਚ ਅੱਜ 150 ਨਵੇਂ ਮਰੀਜ਼ਾਂ ਦੀ ਜਾਂਚ ਰਿਪੋਰਟ ਪਾਜੇਟਿਵ ਆਈ ਹੈ। ਜਿਸ ਨਾਲ ਹੁਣ ਤੱਕ ਕੋਰੋਨਾ ਪਾਜੇਟਿਵ ਪਾਏ ਗਏ ਮਰੀਜਾਂ ਦੀ ਗਿਣਤੀ 5568 ਹੋ ਗਈ ਹੈ ਅਤੇ ਅੱਜ 6 ਹੋਰ ਮੌਤਾਂ ਹੋ ਜਾਣ ਨਾਲ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 144 ਹੋ ਗਈ ਹੈ। ਸਰਕਾਰੀ ਤੌਰ ‘ਤੇ ਪ੍ਰਾਪਤ ਅੰਕੜਿਆਂ ਮੁਤਾਬਿਕ ਅੱਜ ਆਏ ਸਭ ਤੋਂ ਵੱਧ ਮਾਮਲਿਆਂ ਵਿੱਚ ਲੁਧਿਆਣਾ ਜ਼ਿਲੇ ਵਿੱਚ 45, ਜਲੰਧਰ ਜ਼ਿਲੇ ਵਿੱਚ 26, ਸੰਗਰੂਰ ਜ਼ਿਲੇ ਵਿੱਚ 22 ਨਵੇਂ ਕੇਸ ਆਏ ਹਨ। ਇਸੇ ਤਰਾਂ ਹੀ ਐਸ.ਏ.ਐਸ ਨਗਰ ਮੋਹਾਲੀ ਜ਼ਿਲੇ ਵਿੱਚ 11, ਫਤਿਹਗੜ ਸਾਹਿਬ ਜ਼ਿਲੇ ਵਿੱਚ 9, ਮੋਗਾ ਜ਼ਿਲੇ ਵਿੱਚ 7, ਕਪੂਰਥਲਾ ਜ਼ਿਲੇ ਵਿੱਚ 6, ਪਠਾਨਕੋਟ ਜ਼ਿਲੇ ਵਿੱਚ 5, ਹੁਸਿਆਰਪੁਰ ਜ਼ਿਲੇ ਵਿੱਚ 4, ਪਟਿਆਲਾ ਜ਼ਿਲੇ ਵਿੱਚ 3, ਬਠਿੰਡਾ ਜਿਲੇ ਵਿੱਚ 2, ਰੋਪੜ, ਗੁਰਦਾਸਪੁਰ ਤੇ ਨਵਾਂਸਹਿਰ ਜ਼ਿਲਿਆਂ ਵਿੱਚ 1-1 ਨਵੇਂ ਮਰੀਜ ਦੀ ਰਿਪੋਰਟ ਕੋਰੋਨਾ ਪਾਜੇਟਿਵ ਆਈ ਹੈ। ਪੰਜਾਬ ਵਿੱਚ ਹੁਣ ਤੱਕ 301830 ਲੋਕਾਂ ਦੇ ਕੋਰੋਨਾ ਟੈਸਟ ਹੋ ਚੁੱਕੇ ਹਨ, ਜਿਹਨਾਂ ਵਿੱਚੋਂ ਕੋਰੋਨਾ ਵਾਇਰਸ ਦੇ 5568 ਮਾਮਲੇ ਸਾਹਮਣੇ ਆਏ ਹਨ। ਪੰਜਾਬ ਵਿੱਚ ਹੁਣ ਕੋਰੋਨਾ ਦੇ 1557 ਐਕਟਿਵ ਕੇਸ ਹਨ, ਜਿਹਨਾਂ ‘ਚੋਂ 23 ਗੰਭੀਰ ਮਰੀਜ਼ ਆਕਜੀਸਨ ‘ਤੇ ਹਨ, ਜਦਕਿ 4 ਜਿਆਦਾ ਗੰਭੀਰ ਮਰੀਜ਼ਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ । ਅੱਜ 6 ਹੋਰ ਮੌਤਾਂ ਹੋ ਜਾਣ ਨਾਲ ਪੰਜਾਬ ਵਿੱਚ ਹੁਣ ਤੱਕ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 144 ਹੋ ਗਈ ਹੈ।

Real Estate