ਭਾਰਤ ਸਰਕਾਰ ਨੇ ਟਿੱਕਟੋਕ ਸਮੇਤ 59 ਚੀਨੀ ਐਪਾਂ ‘ਤੇ ਲਾਈ ਪਾਬੰਦੀ

277

ਚੰਡੀਗੜ, 29 ਜੂਨ (ਜਗਸੀਰ ਸਿੰਘ ਸੰਧੂ) : ਭਾਰਤ ਅਤੇ ਚੀਨ ਵਿੱਚ ਪੈਦਾ ਹੋਏ ਤਾਜ਼ਾ ਫੌਜੀ ਟਕਰਾਓ ਤੋਂ ਬਾਅਦ ਅੱਜ ਭਾਰਤ ਸਰਕਾਰ ਨੇ ਇੱਕ ਵੱਡਾ ਫੈਸਲਾ ਲੈਂਦਿਆਂ ਟਿਕਟੌਕ ਸਮੇਤ ਚੀਨ ਦੀਆਂ 59 ਐਪਾਂ ਉਪਰ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਟਿਕਟੌਕ ਤੋਂ ਇਲਾਵਾ, ਯੂਸੀ ਬਰਾਊਜ਼ਰ, ਕੈਮ ਸਕੈਨਰ ਵਰਗੇ ਹੋਰ ਬਹੁਤ ਸਾਰੇ ਪ੍ਰਸਿੱਧ ਐਪਸ ਹਨ।ਇਸ ਤੋਂ ਪਹਿਲਾਂ ਭਾਰਤੀ ਸੁਰੱਖਿਆ ਏਜੰਸੀਆਂ ਨੇ ਚੀਨੀ ਐਪਸ ਦੀ ਸੂਚੀ ਤਿਆਰ ਕੀਤੀ ਸੀ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਹ ਇਨ੍ਹਾਂ ‘ਤੇ ਪਾਬੰਦੀ ਲਗਾਉਣ ਜਾਂ ਲੋਕਾਂ ਨੂੰ ਉਨ੍ਹਾਂ ਦੇ ਮੋਬਾਈਲ ਤੋਂ ਤੁਰੰਤ ਹਟਾਉਣ ਲਈ ਕਿਹਾ ਜਾਵੇ। ਇਸਦੇ ਪਿੱਛੇ ਤਰਕ ਇਹ ਸੀ ਕਿ ਚੀਨ ਭਾਰਤੀ ਡੇਟਾ ਨੂੰ ਹੈਕ ਕਰ ਸਕਦਾ ਹੈ।ਭਾਵੇਂ ਪਿਛਲੇ ਦਿਨਾਂ ਤੋਂ ਚੀਨੀ ਸਮਾਨ ਦੇ ਬਾਈਕਾਟ ਨੂੰ ਲੈ ਕੇ ਭਾਰਤ ਦੀਆਂ ਕੁਝ ਸਿਆਸੀ ਅਤੇ ਗੈਰਸਿਆਸੀ ਤਨਜ਼ੀਮਾਂ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਸਨ ਅਤੇ ਭਾਰਤ ਦੇ ਲੋਕਾਂ ਨੂੰ ਸੱਦਾ ਦਿੱਤਾ ਜਾ ਰਿਹਾ ਸੀ ਕਿ ਉਹ ਚੀਨ ਦਾ ਸਮਾਨ ਖਰੀਦਣਾ ਬੰਦ ਕਰ ਦੇਣ, ਪਰ ਭਾਰਤ ਸਰਕਾਰ ਵੱਲੋਂ ਚੀਨ ਦੀਆਂ 59 ਐਪਾਂ ਨੂੰ ਬੰਦ ਕਰਨ ਦਾ ਫੈਸਲਾ ਲੈੌਦਿਆਂ ਵੱਡਾ ਸੰਕੇਤ ਦਿੱਤਾ ਗਿਆ ਕਿ ਜੇਕਰ ਹਾਲਾਤ ਹੋਰ ਵਿਗੜਦੇ ਹਨ ਤਾਂ ਇਸ ਦਾ ਅਸਰ ਚੀਨ ਨਾਲ ਭਾਰਤ ਦੇ ਵਪਾਰ ‘ਤੇ ਵੀ ਪਵੇਗਾ ਤੇ ਆਉਣ ਵਾਲੇ ਦਿਨਾਂ ਵਿੱਚ ਕਈ ਹੋਰ ਤਰ੍ਹਾਂ ਦੀਆਂ ਪਾਬੰਦੀਆਂ ਵੀ ਲਗਾਈਆਂ ਜਾ ਸਕਦੀਆਂ ਹਨ।

Real Estate