ਚੀਨੀ ਫੌਜੀਆਂ ਵੱਲੋਂ ਟੈਂਟ ਪੁੱਟੇ ਜਾਣ ਸਮੇਂ ਲੱਗੀ ਅੱਗ ਕਾਰਨ ਭਾਰਤੀ ਫੌਜੀਆਂ ਨਾਲ ਹੋਈ ਝੜਪ

196

ਚੰਡੀਗੜ, 29 ਜੂਨ (ਜਗਸੀਰ ਸਿੰਘ ਸੰਧੂ) : ਭਾਰਤ ਅਤੇ ਚੀਨ ਦੇ ਫੌਜੀਆਂ ਦਰਮਿਆਨ ਹੋਈ ਤਾਜ਼ਾ ਝੜਪ ਸਬੰਧੀ ਭਾਵੇਂ ਪਹਿਲਾਂ ਕਈ ਤਰ੍ਹਾਂ ਕਾਰਨ ਬਾਰੇ ਚਰਚਾ ਹੁੰਦੀ ਹੈ , ਪਰ ਹੁਣ ਭਾਰਤ ਕੇਂਦਰੀ ਮੰਤਰੀ ਅਤੇ ਭਾਰਤੀ ਫੌਜ ਦੇ ਸਾਬਕਾ ਮੁੱਖੀ ਜਨਰਲ ਵੀਕੇ ਸਿੰਘ ਨੇ ਖੁਲਾਸਾ ਕੀਤਾ ਕਿ ਇਹ ਝੜਪ ਚੀਨੀ ਫੌਜ ਦੇ ਇੱਕ ਟੈਂਟ ਨੂੰ ਅੱਗ ਲੱਗਣ ਤੋਂ ਬਾਅਦ ਸ਼ੁਰੂ ਹੋਈ। ਜਨਰਲ ਵੀਕੇ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਭਾਰਤ ਤੇ ਚੀਨ ਵਿਚਾਲੇ ਲੈਫਟੀਨੈਂਟ ਜਨਰਲ ਪੱਧਰ ਦੀ ਗੱਲਬਾਤ ‘ਚ ਫੈਸਲਾ ਹੋਇਆ ਸੀ ਕਿ ਸਰਹੱਦ ਕੋਲ ਕੋਈ ਵੀ ਜਵਾਨ ਮੌਜੂਦ ਨਹੀਂ ਹੋਵੇਗਾ। ਪਰ ਜਦ 15 ਜੂਨ ਦੀ ਸ਼ਾਮ ਕਮਾਂਡਿੰਗ ਅਫ਼ਸਰ ਸਰਹੱਦ ‘ਤੇ ਚੈੱਕ ਕਰਨ ਗਏ ਤਾਂ ਚੀਨ ਦੇ ਸਾਰੇ ਲੋਕ ਵਾਪਸ ਨਹੀਂ ਗਏ ਸਨ। ਉੱਥੇ ਚੀਨੀ ਫੌਜ ਦਾ ਤੰਬੂ ਮੌਜੂਦ ਸੀ। ਕਮਾਂਡਿੰਗ ਅਫ਼ਸਰ ਨੇ ਤੰਬੂ ਹਟਾਉਣ ਲਈ ਕਿਹਾ। ਜਦੋਂ ਚੀਨੀ ਫੌਜੀ ਤੰਬੂ ਹਟਾ ਰਹੇ ਸਨ ਤਾਂ ਅਚਾਨਕ ਅੱਗ ਲੱਗ ਗਈ।ਅੱਗ ਲੱਗਣ ਮਗਰੋਂ ਦੋਵਾਂ ਦੇਸ਼ਾਂ ਦੇ ਫੌਜੀਆਂ ਵਿਚਾਲੇ ਝੜਪ ਹੋ ਗਈ। ਭਾਰਤੀ ਫੌਜ ਚੀਨੀ ਫੌਜੀਆਂ ਤੇ ਹਾਵੀ ਹੋ ਗਈ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਆਪਣੇ ਹੋਰ ਲੋਕ ਬੁਲਾਏ। ਹਿੰਸਕ ਝੜਪ ਦੌਰਾਨ ਚੀਨ ਦੇ 40 ਤੋਂ ਜ਼ਿਆਦਾ ਫੌਜੀ ਮਾਰੇ ਜਾਣ ਦੀ ਗੱਲ ਸੱਚ ਹੈ। ਜਨਰਲ ਵੀਕੇ ਸਿੰਘ ਦਾ ਇਹ ਬਿਆਨ ਇਸ ਲਈ ਅਹਿਮ ਹੈ ਕਿਉਂਕਿ ਪਹਿਲਾਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਕਰਨਲ ਸੰਤੋਸ਼ ਦੀ ਧੋਖੇ ਨਾਲ ਹੱਤਿਆ ਕਰ ਦਿੱਤੀ ਗਈ ਜਿਸ ਤੋਂ ਬਾਅਦ ਭਾਰਤੀ ਫੌਜੀਆਂ ਨੇ ਚੀਨੀਆਂ ਦੇ ਟੈਂਟਾਂ ‘ਚ ਅੱਗ ਲਾ ਦਿੱਤੀ ਸੀ, ਪਰ ਹੁਣ ਜਨਰਲ ਵੀਕੇ ਸਿੰਘ ਵੱਲੋਂ ਕੀਤੇ ਖੁਲਾਸੇ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਚੀਨੀ ਫੌਜੀਆਂ ਵੱਲੋਂ ਟੈਂਟ ਪੁੱਟੇ ਜਾਣ ਸਮੇਂ ਲੱਗੀ ਅੱਗ ਕਾਰਨ ਹੀ ਇਹ ਝੜਪ ਹੋਈ ਸੀ ਅਤੇ ਇਸ ਝੜਪ ਵਿੱਚ ਚੀਨ ਦੇ ਵੀ 40 ਜਿਆਦਾ ਫੌਜੀ ਮਾਰੇ ਗਏ ਹਨ।

Real Estate