ਕਿਸਾਨ ਵਿਰੋਧੀ ਆਰਡੀਨੈਂਸਾਂ ਦਾ ਆਪ ਵੱਲੋਂ ਮੋਦੀ ਸਰਕਾਰ ਅਤੇ ਬਾਦਲ ਦਾ ਪੁਤਲਾ ਫ਼ੂਕ ਕੇ ਵਿਰੋਧ ਪ੍ਰਦਰਸ਼ਨ

264

ਬਰਨਾਲਾ 29 ਜੂਨ (ਜਗਸੀਰ ਸਿੰਘ ਸੰਧੂ) : ਆਮ ਆਦਮੀ ਪਾਰਟੀ ਸੂਬਾ ਪ੍ਰਧਾਨ ਮੈਂਬਰ ਪਾਰਲੀਮੈਂਟ ਸ਼੍ਰ. ਭਗਵੰਤ ਮਾਨ, ਨੇਤਾ ਵਿਰੋਧੀ ਧਿਰ ਸ਼੍ਰ. ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿਚ ਹਲਕਾ ਵਿਧਾਇਕ ਮੀਤ ਹੇਅਰ ,ਅਹੁਦੇਦਾਰ, ਸੀਨੀਅਰ ਆਗੂਆਂ ਅਤੇ ਵਰਕਰਾਂ ਵੱਲੋਂ ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਖ਼ਿਲਾਫ਼ ਸਥਾਨਕ ਕਚਹਿਰੀ ਚੋਕ ਬਰਨਾਲਾ ਵਿਖੇ ਹਲਕਾ ਪੱਧਰੀ  ਵਿਰੋਧ ਪ੍ਰਦਰਸ਼ਨ ਕੀਤਾ ਗਿਆ ਅਤੇ ਅਕਾਲੀ ਦਲ ਬਾਦਲ ਵੱਲੋਂ  ਕਿਸਾਨ ਵਿਰੋਧੀ ਆਰਡੀਨੈਂਸਾਂ ਦਾ ਕੇਂਦਰ ਵਿਚ ਸਮਰਥਨ ਕਰਨ ਤੇ ਸੁਖਬੀਰ ਬਾਦਲ ਦਾ ਪੁਤਲਾ ਫ਼ੂਕ ਮਜਾਰਾ ਅਤੇ ਮੋਦੀ ਸਰਕਾਰ ਦਾ ਪੁਤਲਾ ਫੂਕੀਆਂ ਗਿਆ। ਇਸ ਸਮੇਂਂ ਵਿਧਾਇਕ ਗੁਰਮੀਤ ਸਿੰਘ ਹੇਅਰ, ਪ੍ਰਧਾਨ ਗੁਰਦੀਪ ਸਿੰਘ ਬਾਠ ,ਐਡਵੋਕੇਟ ਪਰਵਿੰਦਰ ਸਿੰਘ ਝਲੂਰ ਸੂਬਾ ਸਕੱਤਰ (ਲੀਗਲ ਸੈੱਲ ) ਸੰਬੋਧਨ ਕਰਦੇ ਹੋਏ ਕਿਹਾ ਕੀ ਕੇਂਦਰ ਵਿਚਲੀ ਭਾਜਪਾ-ਅਕਾਲੀ ਦਲ(ਬ) ਭਾਈਵਾਲ ਮੋਦੀ ਸਰਕਾਰ ਨੇ ਖੇਤੀ ਸੈਕਟਰ ਨੂੰ ਕਿਸਾਨ ਵਿਰੋਧੀ ਆਰਡੀਨੈਂਸਾਂ ਰਾਹੀ ਕਾਰਪੋਰੇਟ ਘਰਾਣੀਆ ਦੇ ਹੱਥ ਦੇਣ ਲਈ, ਖੇਤੀ ਪ੍ਰਧਾਨ ਪੰਜਾਬ ਰਾਜ ਅਤੇ ਕਿਸਾਨਾਂ ਦੇ ਅਧਿਕਾਰਾਂ ਤੇ ਡਾਕਾ ਮਾਰੀਆਂ ਜਾ ਰਿਹਾ ਹੈ, ਕੇਂਦਰ ਵਿਚਲੀ ਭਾਜਪਾ-ਅਕਾਲੀ-ਮੋਦੀ ਸਰਕਾਰ ਕਿਸਾਨ ਅਤੇ ਖੇਤੀ ਮਾਰੂ ਤਿੰਨ ਆਰਡੀਨੈਂਸ, ਕਿਸਾਨੀ ਉਪਜ ਵਪਾਰ ਅਤੇ ਵਣਜ ਆਰਡੀਨੈਂਸ, ਕਿਸਾਨ ਮੁੱਲ ਭਾਅ ਇਕਰਾਰਨਾਮੇ ਅਤੇ ਕਿਸਾਨ ਖੇਤੀ ਸੇਵਾਵਾਂ ਆਰਡੀਨੈਂਸ, ਜ਼ਰੂਰੀ ਵਸਤਾਂ ਸੋਧ ਆਰਡੀਨੈਂਸ ਰਾਹੀ ਕਾਰਪੋਰੇਟ ਖੁੱਲ੍ਹੀ ਮੰਡੀ ਰਹੀ ਕਿਸਾਨਾਂ ਦੀ ਲੁੱਟ ਖਸੁੱਟ ਦੇ ਰਾਹ ਖੋਲ੍ਹਹ ਰਹੀ ਹੈ। ਮੋਦੀ ਸਰਕਾਰ ਵਿਚ  ਭਾਈਵਾਲ ਅਕਾਲੀ ਦਲ(ਬ) ਪ੍ਰਧਾਨ ਸੁਖਬੀਰ ਬਾਦਲ, ਹਰਸਿਮਰਤ ਬਾਦਲ ਦੀ ਕੇਂਦਰੀ ਮੰਤਰੀ ਮੰਡਲ ਵਿਚ ਕੁਰਸੀ ਬਚਾਉਣ ਲਈ ਕੇਂਦਰ ਵਿਚ ਕਿਸਾਨ ਵਿਰੋਧੀ ਆਰਡੀਨੈਂਸਾਂ ਦਾ ਕੇਂਦਰ ਵਿਚ ਸਮਰਥਨ ਕਰ ਰਿਹਾ ਹੈ।ਜਦੋਂ ਕਿ ਖੇਤੀਬਾੜੀ ਸੰਵਿਧਾਨ ਅਨੁਸਾਰ ਰਾਜਾ ਦਾ ਵਿਸ਼ਾ ਹੈ ਜਿਸ ਅਨੁਸਾਰ ਰਾਜ ਸਰਕਾਰਾਂ ਨੂੰ ਕਾਨੂੰਨ ਬਣਾਉਣ ਦਾ ਅਧਿਕਾਰ ਹੈ ਭਾਜਪਾ ਦੀ ਮੋਦੀ ਸਰਕਾਰ ਜ਼ਰੂਰੀ ਵਸਤਾਂ ਸੋਧ ਆਰਡੀਨੈਂਸਾਂ ਰਾਹੀ ਕਣਕ, ਝੋਨਾ, ਦਾਲਾਂ, ਪਿਆਜ਼, ਆਲੂ ਜਿਹੀਆਂ ਜ਼ਰੂਰੀ ਵਸਤਾਂ ਨੂੰ ਜ਼ਰੂਰੀ ਵਸਤਾਂ ਕਾਨੂੰਨ ਵਿਚੋਂ ਕੱਢ ਕੇ ਕਿਸਾਨਾਂ ਦੀ ਕਾਰਪੋਰੇਟ ਘਰਾਣੀਆ, ਕੰਪਨੀਆਂ ਰਹੀ ਲੁੱਟ ਦੇ ਰਾਹ ਖੋਲ੍ਹ ਰਹੀ ਹੈ ਅਤੇ ਪੰਜਾਬ ਦੇ ਸਰਕਾਰੀ ਖ਼ਰੀਦ ਪ੍ਰਣਾਲੀ  ਨੂੰ ਤਬਾਹ ਕਰੇਗੀ ਅਤੇ ਘੱਟੋ-ਘੱਟ ਸਮਰਥਨ ਮੁੱਲ ਪ੍ਰਣਾਲੀ ਨੂੰ ਵੀ ਹੋਲੀ ਹੋਲੀ ਖ਼ਤਮ ਕਰ ਦੇਵੇਗੀ, ਜਿਸ ਨਾਲ ਸਰਕਾਰੀ ਮੰਡੀਆਂ ਦੇ ਆੜ੍ਹਤੀਏ, ਮਨੀਮ, ਮਜ਼ਦੂਰ, ਅਤੇ ਹੋਰ ਮੁਲਾਜ਼ਮ ਬੇਰੁਜ਼ਗਾਰ ਹੋਣਗੇ, ਕੰਪਨੀਆਂ ਦੀ ਕੰਟਰੈਕਟ ਫਾਰਮਿੰਗ ਖੇਤੀ ਕਿਸਾਨਾਂ ਨਾਲ ਪਹਿਲਾ ਹੀ ਫ਼ਸਲਾਂ ਬਿਜਾ ਕੇ ਮਗਰੋਂ ਮੰਦੇ ਭਾਅ ਫ਼ਸਲ ਖ਼ਰੀਦ ਕਰਕੇ ਫੇਲ ਹੋ ਚੁੱਕੀ ਹੈ। ਮੋਦੀ ਸਰਕਾਰ ਦੇ ਡੀਜ਼ਲ ਅਤੇ ਪੈਟਰੋਲ ਵਿਚ ਨਿੱਤ ਦਿਨ ਕੀਤੇ ਜਾ ਰਹੇ ਵਾਧੇ ਦਾ ਵੀ ਜ਼ੋਰਦਾਰ ਵਿਰੋਧ ਕਰਦੇ ਹਾਂ।  ਇਸ ਸਮੇਂ ਸੀਨੀਅਰ ਆਗੂ ਦਰਸ਼ਨ ਸਿੰਘ ਸੇਖਾ, ਐਸ ਪੀ ਗੁਪਤਾ, ਸੂਬੇਦਾਰ ਮਹਿੰਦਰ ਸਿੰਘ, ਪਰਮਿੰਦਰ ਸਿੰਘ, ਸਜੀਵ ਕੁਮਾਰ, ਰਜਤ ਬਾਸਲ, ਜਸਵਿੰਦਰ ਸੰਘੇੜਾ, ਰਾਮਤੀਰਥ ਸਿੰਘ, ਪਰਵੀਨ ਕੁਮਾਰ, ਰੋਹਿਤ ਉਸੋ, ਜਸਵੰਤ ਕਹਲੋ, ਜਤਿੰਦਰ ਸਿੰਘ, ਰਘਵੀਰ ਭੈਣੀਮਹਿਰਾਜ, ਜਸਵੰਤ ਸਿੰਘ ਬਡਬਰ, ਪੈਰੀ ਸਿੱਧੂ, ਰੋਹਿਤ ਸਰਮਾ ਪੀਈ,ਵੱਡੀ ਗਿਣਤੀ , ਵਰਕਰ ਤੇ ਆਗੂ ਵਿਰੋਧ ਪ੍ਰਦਰਸ਼ਨ ਸਮੇ ਹਾਜ਼ਰ ਸਨ।।

Real Estate