ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੜਕ ਮਾਰਦਿਆਂ ਚੀਨ ਨੂੰ ਦਿੱਤਾ ਕਰਾਰਾ ਜਵਾਬ

244

ਚੰਡੀਗੜ, 28 ਜੂਨ (ਜਗਸੀਰ ਸਿੰਘ ਸੰਧੂ) : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ ਨਾਲ ਚੱਲ ਰਹੇ ਤਾਜ਼ਾ ਫੌਜੀ ਵਿਵਾਦ ‘ਤੇ ਪਹਿਲੀ ਵਾਰ ਬੜਕ ਮਾਰਦਿਆਂ ਕਿਹਾ ਹੈ ਕਿ ਸਾਡਾ ਗੁਆਂਢੀ ਮੁਲਕ ਇਹ ਜਾਣ ਲਵੇ ਕਿ ਜੇ ਭਾਰਤ ਦੋਸਤੀ ਨਿਭਾਉਣੀ ਜਾਣਦਾ ਹੈ ਤਾਂ ਉਹ ਅੱਖਾਂ ‘ਚ ਅੱਖਾ ਪਾ ਕਿ ਦੇਖਣਾ ਤੇ ਢੁਕਵਾਂ ਜਵਾਬ ਦੇਣਾ ਵੀ ਜਾਣਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਪ੍ਰੋਗਰਾਮ ‘ਮਨ ਕੀ ਬਾਤ’ ਦੀ ਲੜੀ ‘ਚ ਕਿਹਾ ਕਿ ਸਾਡੇ ਜਵਾਨਾਂ ਨੇ ਇਹ ਵਿਖਾ ਦਿੱਤਾ ਹੈ ਕਿ ਉਹ ਭਾਰਤ ਤੇ ਕਦੇ ਵੀ ਕੋਈ ਖ਼ਤਰਾ ਨਹੀਂ ਆਉਣ ਦੇਣਗੇ। ਪੀਐਮ ਮੋਦੀ ਨੇ ਇਹ ਵੀ ਕਿਹਾ ਕਿ ਵਿਸ਼ਵ ਨੇ ਆਪਣੀ ਪ੍ਰਭੂਸੱਤਾ ਤੇ ਸਰਹੱਦਾਂ ਦੀ ਰਾਖੀ ਲਈ ਭਾਰਤ ਦੀ ਪ੍ਰਤੀਬੱਧਤਾ ਦੀ ਤਾਕਤ ਵੇਖੀ ਹੈ। ਉਨ੍ਹਾਂ ਕਿਹਾ ਕਿ ਲੱਦਾਖ ਵਿੱਚ, ਸਾਡੇ ਦੇਸ਼ ਦੀ ਸੈਨਾ ਨੇ ਸਰਹੱਦਾਂ ਵਿੱਚ ਦਾਖਲ ਹੋਣ ਵਾਲਿਆਂ ਨੂੰ ਢੁਕਵਾਂ ਜਵਾਬ ਦਿੱਤਾ ਹੈ। ਪੀਐਮ ਮੋਦੀ ਨੇ ਲੱਦਾਖ ‘ਚ ਸ਼ਹੀਦ ਜਵਾਨਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਭਾਰਤ ਸਾਡੇ ਬਹਾਦਰ ਸ਼ਹੀਦਾਂ ਨੂੰ ਸਲਾਮ ਕਰਦਾ ਹੈ ਜਿਨ੍ਹਾਂ ਨੇ ਲੱਦਾਖ ਵਿੱਚ ਆਪਣੀਆਂ ਜਾਨਾਂ ਗੁਆਈਆਂ ਹਨ।

Real Estate