ਬਰਨਾਲਾ ‘ਚ ਅੱਜ 4 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜੇਟਿਵ ਆਈ

181

ਬਰਨਾਲਾ, 26 ਜੂਨ (ਜਗਸੀਰ ਸਿੰਘ ਸੰਧੂ) : ਬਰਨਾਲਾ ਜਿਲੇ ਵਿੱਚ 4 ਹੋਰ ਵਿਅਕਤੀਆਂ ਦੀ ਜਾਂਚ ਰਿਪੋਰਟ ਕੋਰਨਾ ਪਾਜੇਟਿਵ ਪਾਈ ਹੈ। ਸਿਵਲ ਸਰਜਨ ਡਾ: ਗੁਰਿੰਦਰਬੀਰ ਸਿੰਘ ਨੇ ਦੱਸਣ ਮੁਤਾਬਿਕ ਬਰਨਾਲਾ ਵਿੱਚ ਹੁਣ ਤੱਕ 46 ਮਾਮਲੇ ਸਾਹਮਣੇ ਆਏ ਸਨ, ਜਿਹਨਾਂ ਵਿੱਚੋਂ 27 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰੀਂ ਚਲੇ ਗਏ ਹਨ ਅਤੇ ਕੋਰੋਨਾ ਦੇ ਹੁਣ ਤੱਕ 17 ਐਕਟਿਵ ਕੇਸ ਹਨ, ਪਰ ਅੱਜ 4 ਹੋਰ ਨਵੇਂ ਕੇਸ ਸਾਹਮਣੇ ਆਏ ਹਨ, ਜਿਹਨਾਂ ਵਿੱਚ ਸਥਾਨਿਕ ਕੱਚਾ ਕਾਲਜ ਰੋਡ ਦੇ ਤਿੰਨ ਵਿਅਕਤੀਆਂ ਦੀ ਜਾਂਚ ਕੋਰੋਨਾ ਪਾਜੇਟਿਵ ਆਈ ਐ ਅਤੇ ਸਹਿਜੜਾ ਪਿੰਡ ਦੇ ਇੱਕ ਵਿਅਕਤੀ ਦੀ ਵੀ ਜਾਂਚ ਰਿਪੋਰਟ ਕੋਰੋਨਾ ਪਾਜੇਟਿਵ ਪਾਈ ਗਈ ਹੈ।

Real Estate