ਜੇ ਚੀਨ ਨੇ ਘੁਸਪੈਠ ਨਹੀਂ ਕੀਤੀ ਤਾਂ ਸਾਡੇ 20 ਸੈਨਿਕ ਸ਼ਹੀਦ ਕਿਵੇਂ ਹੋਏ ? : ਸੋਨੀਆ ਗਾਂਧੀ

186

ਚੰਡੀਗੜ, 26 ਜੂਨ (ਜਗਸੀਰ ਸਿੰਘ ਸੰਧੂ) : ਕਾਂਗਰਸ ਪਾਰਟੀ ਵੱਲੋਂ ਅੱਜ ਗਲਵਾਨ ਵੈਲੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਵਜੋਂ ‘ਸ਼ਹੀਦਾਂ ਨੂੰ ਸਲਾਮ ਦਿਵਸ’ ਮਨਾਇਆ। ਇਸ ਦੌਰਾਨ ਕਾਂਗਰਸ ਪਾਰਟੀ ਨੇ ਦੇਸ਼ ਭਰ ਵਿਚ ਪ੍ਰਦਰਸ਼ਨ ਕੀਤਾ ਤੇ ਕੰਟਰੋਲ ਰੇਖਾ ਦੇ ਨਾਲ ਲੱਗਦੀ ਭਾਰਤੀ ਸਰਹੱਦ ‘ਤੇ ਚੀਨੀ ਕਬਜ਼ਿਆਂ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਕਾਂਗਰਸ ਪਾਰਟੀ ਵੱਲੋਂ ਦਿੱਲੀ ਵਿੱਚ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਪਾਰਟੀ ਦੀ ਅੰਤਰਿਮ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਕਿਹਾ, “ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਸਾਡੀ ਸਰਹੱਦ ਵਿੱਚ ਕੋਈ ਘੁਸਪੈਠ ਨਹੀਂ ਹੋਈ, ਦੂਜੇ ਪਾਸੇ ਰੱਖਿਆ ਮੰਤਰੀ ਤੇ ਵਿਦੇਸ਼ ਮੰਤਰਾਲੇ ਅਕਸਰ ਚੀਨੀ ਫੌਜਾਂ ਦੀ ਘੁਸਪੈਠ ਬਾਰੇ ਵਿਚਾਰ ਵਟਾਂਦਰੇ ਕਰਦੇ ਹਨ। ਮਾਹਿਰ ਤੇ ਮੀਡੀਆ ਚੀਨੀ ਹਮਲੇ ਦੀ ਪੁਸ਼ਟੀ ਕਰਦਿਆਂ ਸੈਟੇਲਾਈਟ ਦੀਆਂ ਫੋਟੋਆਂ ਦਿਖਾ ਰਹੇ ਹਨ। ਦੇਸ਼ ਇਹ ਜਾਣਨਾ ਚਾਹੁੰਦਾ ਹੈ ਕਿ ਜੇ ਚੀਨ ਨੇ ਲੱਦਾਖ ਵਿੱਚ ਸਾਡੀ ਜ਼ਮੀਨ ‘ਤੇ ਕਬਜ਼ਾ ਨਹੀਂ ਕੀਤਾ ਤਾਂ ਸਾਡੇ 20 ਸੈਨਿਕ ਕਿਉਂ ਤੇ ਕਿਵੇਂ ਸ਼ਹੀਦ ਹੋਏ ?”

Real Estate