ਕੋਰੋਨਾ ਦੀ ਵਧਦੀ ਮਾਰ ਕਾਰਨ ਗਿੱਦੜਬਾਹਾ ਸ਼ਹਿਰ ‘ਚ 3 ਦਿਨਾਂ ਲਈ ਮੁਕੰਮਲ ਲਾਕਡਾਊਨ ਕੀਤਾ

199

ਚੰਡੀਗੜ, 26 ਜੂਨ (ਜਗਸੀਰ ਸਿੰਘ ਸੰਧੂ) : ਬੀਤੇ ਤਿੰਨ ਦਿਨ ‘ਚ ਲਗਾਤਾਰ ਆਏ ਕੋਰੋਨਾ ਪਾਜ਼ੀਟਿਵ ਕੇਸਾਂ ਦੇ ਚਲਦਿਆਂ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਪ੍ਰਸ਼ਾਸਨ ਨੇ ਗਿੱਦੜਬਾਹਾ ਸ਼ਹਿਰ ‘ਚ 3 ਦਿਨਾਂ ਲਈ ਮੁਕੰਮਲ ਲਾਕਡਾਊਨ ਲਗਾ ਦਿੱਤਾ ਹੈ ਅਤੇ 30 ਜੂਨ ਸਵੇਰੇ 5 ਵਜੇ ਤੱਕ ਗਿੱਦੜਬਾਹਾ ਸ਼ਹਿਰ ਪੂਰਨ ਤੌਰ ‘ਤੇ ਬੰਦ ਰਹੇਗਾ। ਪੁਲਿਸ ਪ੍ਰਸ਼ਾਸਨ ਵਲੋਂ ਅੱਜ ਹੀ ਦੁਪਹਿਰ ਤੋਂ ਬਾਅਦ ਸ਼ਹਿਰ ਦੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ ਹਨ।ਵਰਨਣਯੋਗ ਹੈ ਕਿ ਇਸ ਸਮੇਂ ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਦੇ 46 ਐਕਟਿਵ ਕੇਸ ਹਨ। ਜਿਨ੍ਹਾਂ ‘ਚੋਂ 11 ਕੇਸ ਗਿੱਦੜਬਾਹਾ ਨਾਲ ਸਬੰਧਿਤ ਹਨ। ਫਿਲਹਾਲ ਪ੍ਰਾਪਤ ਜਾਣਕਾਰੀ ਅਨੁਸਾਰ ਗਿੱਦੜਬਾਹਾ ਵਿਖੇ ਜੋ ਵਿਅਕਤੀ ਕੋਰੋਨਾ ਪਾਜ਼ੀਟਿਵ ਆਏ ਹਨ, ਉਹ ਕਾਫੀ ਵਿਅਕਤੀਆਂ ਦੇ ਸੰਪਰਕ ਵਿਚ ਰਹੇ ਹਨ। ਕਮਿਊਨਿਟੀ ਸਪਰੈਡ ਨਾ ਹੋਵੇ ,ਇਸ ਲਈ ਇਹ ਫੈਸਲਾ ਲੈਂਦਿਆਂ ਜਿ਼ਲੇ ਦੇ ਡਿਪਟੀ ਕਮਿਸ਼ਨਰ ਐਮ ਕੇ ਅਰਵਿੰਦ ਕੁਮਾਰ ਵਲੋਂ ਇਹ ਹੁਕਮ ਜਾਰੀ ਕੀਤੇ ਗਏ ਹਨ। ਗਿੱਦੜਬਾਹਾ ਸ਼ਹਿਰ ‘ਚ 27 ਜੂਨ ਸਵੇਰੇ 5 ਵਜੇ ਤੋਂ 30 ਜੂਨ ਸਵੇਰੇ 5 ਵਜੇ ਤੱਕ ਪੂਰਨ ਲਾਕਡਾਊਨ ਰਹੇਗਾ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਕੋਰੋਨਾ ਦੇ ਵਾਧੇ ਨੂੰ ਰੋਕਣ ਲਈ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।

Real Estate