ਬਿਹਾਰ ‘ਚ ਅਸਮਾਨੀ ਬਿਜਲੀ ਡਿੱਗਣ ਨਾਲ 83 ਲੋਕਾਂ ਦੀ ਮੌਤ

190

ਚੰਡੀਗੜ, 25 ਜੂਨ (ਜਗਸੀਰ ਸਿੰਘ ਸੰਧੂ) : ਬਿਹਾਰ ਵਿੱਚ ਗੋਪਾਲਗੰਜ ਅਤੇ ਹੋਰ ਥਾਵਾਂ ‘ਤੇ ਅਸਮਾਨੀ ਬਿਜਲੀ ਡਿੱਗਣ ਨਾਲ 83 ਲੋਕਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਇਸ ਤੋਂ ਇਲਾਵਾ ਉਤਰ ਪ੍ਰਦੇਸ ਅਤੇ ਭਾਰਤ ਦੇ ਹੋਰ ਹਿੱਸਿਆਂ ਵਿੱਚ ਵੀ ਅਸਮਾਨੀ ਬਿਜਲੀ ਡਿੱਗਣ ਨਾਲ ਇਨਸਾਨੀ ਮੌਤਾਂ ਹੋਣ ਦੀ ਖਬਰ ਹੈ। ਬਿਹਾਰ ਦੇ ਬਿਪਤਾ ਪ੍ਰਬੰਧਨ ਵਿਭਾਗ ਵੱਲੋਂ ਦਿੱਤੀ ਗਈ ਅਧਿਕਾਰਤ ਜਾਣਕਾਰੀ ਮੁਤਾਬਿਕ ਗੋਪਾਲਗੰਜ ਵਿੱਚ 13, ਪੂਰਬੀ ਚੰਪਾਰਣ ਵਿੱਚ 5, ਸਿਵਾਨ ਵਿੱਚ 6, ਦਰਭੰਗਾ ਵਿੱਚ 5, ਬਾਂਕਾ ਵਿੱਚ 5, ਭਾਗਲਪੁਰ ਵਿੱਚ 6, ਖੜਗੀਆ ਵਿੱਚ 3, ਮਧੂਵਨੀ ਵਿੱਚ 8, ਪੱਛਮੀ ਚੰਪਾਰਣ ਵਿੱਚ 2, ਸਿਵਹਰ ਵਿੱਚ 1, ਕ੍ਰਿਸਨਗੰਜ ਵਿੱਚ 2, ਸਾਰਣ ਵਿੱਚ 1, ਜਹਾਨਾਬਾਦ ਵਿੱਚ 2, ਸੀਤਾਮੜੀ ਵਿੱਚ 1, ਜਮੂਹੀ ਵਿੱਚ 2, ਨਵਾਦਾ ਵਿੱਚ 8, ਪੂਰਨੀਆ ਵਿੱਚ 2, ਸੁਪੌਲ ਵਿੱਚ 2। ਔਰੰਗਾਬਾਦ ਵਿੱਚ 3, ਬਕਸਰ ਵਿੱਚ 2 ਮਧੇਪੁਰਾ ਵਿੱਚ 1 ਅਤੇ ਕੈਮੂਰ ਵਿੱਚ 2 ਵਿਅਕਤੀਆਂ ਦੀ ਅਸਮਾਨੀ ਬਿਜਲੀ ਡਿੱਗਣ ਨਾਲ ਮੌਤ ਹੋਈ ਹੈ। ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਕਿਹਾ ਕਿ ਬਿਹਾਰ ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਵਾਰਾਂ ਨੂੰ 4-4 ਲੱਖ ਰੁਪਏ ਆਰਥਿਕ ਸਹਾਇਤਾ ਦਿੱਤੀ ਜਾਵੇਗੀ।

Real Estate